ਐਪਲ ਨੇ ਫਿਰ ਸ਼ੁਰੂ ਕੀਤਾ iPhone SE ਦਾ ਪ੍ਰੋਡਕਸ਼ਨ

01/21/2019 11:49:01 AM

ਗੈਜੇਟ ਡੈਸਕ– ਦਿੱਗਜ ਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ ਪੁਰਾਣੇ ਆਈਫੋਨ SE ਦਾ ਪ੍ਰੋਡਕਸ਼ਨ ਫਿਰ ਸ਼ੁਰੂ ਕਰ ਦਿੱਤਾ ਹੈ। ਐਪਲ ਨੇ ਸਾਲ 2018 ’ਚ ਆਈਫੋਨ XS, XS MAX ਅਤੇ ਆਈਫੋਨ XR ਲਾਂਚ ਕੀਤਾ ਸੀ ਜਿਸ ਤੋਂ ਬਾਅਦ ਕੰਪਨੀ ਨੇ ਕਈ ਪੁਰਾਣੇ ਮਾਡਲਸ- ਆਈਫੋਨ X, ਆਈਫੋਨ 6s, ਆਈਫੋਨ 6s Plus ਅਤੇ ਆਈਫੋਨ SE ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਸੀ। ਨਵੇਂ ਆਈਫੋਨਸ ਦੀ ਮੰਗ ਘੱਟ ਹੋਣ ਦੇ ਚੱਲਦੇ ਕੰਪਨੀ ਨੂੰ ਨਵੰਬਰ ’ਚ ਆਈਫੋਨ X ਦਾ ਪ੍ਰੋਡਕਸ਼ਨ ਫਿਰ ਸ਼ੁਰੂ ਕਰਨਾ ਪਿਆ। ਹੁਣ ਕੰਪਨੀ ਨੇ ਆਈਫੋਨ SE ਦਾ ਪ੍ਰੋਡਕਸ਼ਨ ਫਿਰ ਸ਼ੁਰੂ ਕਰ ਦਿੱਤਾ ਹੈ।

ਆਈਫੋਨ SE ’ਤੇ ਡਿਸਕਾਊਂਟ
ਮੈਕ ਰੂਮਰਜ਼ ’ਤੇ ਲਿਸਟਿੰਗ ਮੁਤਾਬਕ, ਆਈਫੋਨ SE ’ਤੇ ਡਿਸਕਾਊਂਟ ਵੀ ਮਿਲ ਰਿਹਾ ਹੈ। ਲਿਸਟਿੰਗ ਮੁਤਾਬਕ ਆਈਫੋਨ SE ਦੇ 32 ਜੀ.ਬੀ. ਵੇਰੀਐਂਟ ਦੀ ਕੀਮਤ 249 ਡਾਲਰ (ਕਰੀਬ 17,800 ਰੁਪਏ) ਹੈ। ਇਸ ਤੋਂ ਪਹਿਲਾਂ ਇਸ ਡਿਵਾਈਸ ਦੀ ਕੀਮਤ 349 ਡਾਲਰ ਸੀ। ਉਥੇ ਹੀ ਇਸ ਡਿਵਾਈਸ ਦੇ 128 ਜੀ.ਬੀ. ਵੇਰੀਐਂਟ ਦੀ ਕੀਮਤ 299 ਡਾਲਰ (ਕਰੀਬ 21,300 ਰੁਪਏ) ਹੈ। ਇਸ ਤੋਂ ਪਹਿਲਾਂ ਇਸ ਵੇਰੀਐਂਟ ਦੀ ਕੀਮਤ 449 ਡਾਲਰ ਸੀ।