ਸਸਤੇ ਆਈਫੋਨ ਲਈ ਲੰਬਾ ਹੋਇਆ ਇੰਤਜ਼ਾਰ, ਹੁਣ ਇੰਨੀ ਦੇਰ ਬਾਅਦ ਹੋਵੇਗਾ ਲਾਂਚ

03/10/2020 2:13:29 PM

ਗੈਜੇਟ ਡੈਸਕ– ਭਾਰਤ ’ਚ ਕਾਫੀ ਲੰਬੇ ਸਮੇਂ ਤੋਂ ਐਪਲ ਦੇ ਸਸਤੇ ਆਈਫੋਨ ਦਾ ਇੰਤਜ਼ਾਰ ਹੋ ਰਿਹਾ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਪਲ ਆਈਫੋਨ 12 ਅਤੇ ਆਈਫੋਨ 9 ਦੀ ਲਾਂਚਿੰਗ ਦੋ ਮਹੀਨੇ ਲਈ ਟਾਲ ਦਿੱਤੀ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਕੋਰਨਾਵਾਇਰਸ ਦੇ ਡਰ ਕਾਰਨ ਦੋਵਾਂ ਆਈਫੋਨਜ਼ ਦੀ ਲਾਂਚਿੰਗ ’ਚ ਦੇਰੀ ਹੋ ਰਹੀ ਹੈ। ਕੋਰਨਾਵਾਇਰਸ ਦੇ ਚਲਦੇ ਚੀਨ ਤੋਂ ਸਪਲਾਈ ਚੇਨ ’ਚ ਰੁਕਾਵਟ ਦੇ ਚਲਦੇ ਮੋਬਾਇਲ ਫੋਨਜ਼ ਨਾਲ ਜੁੜੇ ਪੁਰਜੇ ਕੰਪਨੀਆਂ ਤਕ ਨਹੀਂ ਪਹੁੰਚ ਰਹੇ, ਜਿਸ ਨਾਲ ਪ੍ਰੋਡਕਸ਼ਨ ’ਚ ਦੇਰੀ ਹੋ ਰਹੀ ਹੈ। 

ਬੈਂਕ ਆਫ ਅਮਰੀਕਾ ਦੇ ਐਲੀਅਟ ਲੈਨ ਨੇ ਦੱਸਿਆ ਕਿ ਸਪਲਾਈ ਚੇਨ ’ਚ ਰੁਕਾਵਟ ਅਤੇ ਪ੍ਰੋਡਕਸ਼ਨ ’ਚ ਦੇਰੀ ਦੇ ਚਲਦੇ ਇਹ ਦੋਵੇਂ ਫੋਨ ਘੱਟੋ-ਘੱਟ ਦੋ ਮਹੀਨੇ ਦੇਰੀ ਨਾਲ ਲਾਂਚ ਹੋਣਗੇ। ਯਾਨੀ ਆਈਫੋਨ ਦੇ ਨੈਕਸਟ ਜਨਰੇਸ਼ਨ ਮਾਡਲ ਅਤੇ ਕੰਪਨੀ ਦੇ ਸਭ ਤੋਂ ਸਸਤੇ ਆਈਫੋਨ, ਆਈਫੋਨ 9 ਲਈਫੈਨਜ਼ ਦਾ ਇੰਤਜ਼ਾਰ ਹੋਰ ਲੰਬਾ ਹੋਣ ਵਾਲਾ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਕਈ ਆਈਫੋਨ ਫੈਨ ਅਜਿਹੇ ਹਨ ਜੋ ਆਈਫੋਨ 5ਐੱਸ ਅਤੇ ਆਈਫੋਨ ਐੱਸ.ਈ. ਜਿੰਨੀ ਡਿਸਪਲੇਅ ਵਾਲੇ ਫੋਨ ਨੂੰ ਹੀ ਰੱਖਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇਸ ਫੋਨ ਨੂੰ ਸਸਤੀ ਕੀਮਤ ’ਚ ਲਿਆਇਆ ਜਾਵੇਗਾ। ਇਸ ਫੋਨ ਦੇ 4.7 ਇੰਚ ਐੱਲ.ਸੀ.ਡੀ. ਡਿਸਪਲੇਅ, ਟੱਚ ਆਈ.ਡੀ. ਦੇ ਨਾਲ ਹੋਮ ਬਟਨ ਅਤੇ ਬੇਹੱਦ ਪਤਲੇ ਬੇਜ਼ਲਸ ਦੇ ਨਾਲ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੀ ਕੀਮਤ ਵੀ 399 ਡਾਲਰ (ਕਰੀਬ 28 ਹਜ਼ਾਰ ਰੁਪਏ) ਹੋ ਸਕਦੀ ਹੈ। 


Related News