ਐਲੂਮੀਨੀਅਮ ਗਲਾਸ ਬੈਕ ਨਾਲ ਲਾਂਚ ਹੋ ਸਕਦਾ ਹੈ ਐਪਲ iPhone 7s

08/16/2017 11:41:56 AM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਇਕੱਠੇ ਹੀ ਤਿੰਨ ਨਵੇਂ ਡਿਵਾਈਸ ਲਾਂਚ ਕਰਨ ਦੀ ਤਿਆਰੀ 'ਚ ਹੈ, ਜਿੰਨ੍ਹਾਂ ਦੇ ਆਕਾਰ 'ਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਸਾਲ ਸਤੰਬਰ 'ਚ ਆਈਫੋਨ 8 ਆਈਫੋਨ 7ਐੱਸ ਅਤੇ ਆਈਫੋਨ 7ਐੱਸ ਪਲੱਸ ਵੀ ਲਾਂਚ ਹੋਣਗੇ। ਆਈਫੋਨ 7ਐੱਸ ਅਤੇ ਆਈਫੋਨ 7ਐੱਸ ਪਲੱਸ ਹੋਰ ਆਈਫੋਨ ਡਿਵਾਈਸ ਵਰਗੇ ਹੀ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਆਈਫੋਨ 7ਐੱਸ 'ਚ 4.7 ਇੰਚ ਐੱਲ. ਸੀ. ਡੀ., ਆਈਫੋਨ 7ਐੱਸ ਪਲੱਸ 'ਚ 5.5 ਇੰਚ ਐੱਲ. ਸੀ. ਡੀ. ਅਤੇ ਆਈਫੋਨ 8 'ਚ 5.8 ਇੰਚ ਦਾ ਓ. ਐੱਲ. ਈ. ਡੀ. ਡਿਸਪਲੇਅ ਉਪਲੱਬਧ ਹੋ ਸਕਦਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ 4.7-ਇੰਚ ਅਤੇ 5.5 ਇੰਚ ਡਿਸਪਲੇਅ ਵਾਲੇ ਆਈਫੋਨ 'ਚ ਇਕ ਖਾਸ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਹ ਡਿਵਾਈਸ ਐਲੂਮੀਨੀਅਮ ਗਲਾਸ ਬੈਕ ਤੋਂ ਨਿਮਰਿਤ ਹੋਣਗੇ, ਜਿਸ ਤੋਂ ਬਾਅਦ ਇਹ ਆਕਾਰ 'ਚ ਮੋਟਾ ਹੋਵੇਗਾ। 

ਆਈਫੋਨ 7ਐੱਸੱ ਦੀ ਮੋਟਾਈ 'ਚ ਕੰਪਨੀ ਨੇ 0.1mm ਦਾ ਵਾਧਾ ਕੀਤਾ ਹੈ। ਲੀਕ ਜਾਣਕਾਰੀ 'ਚ ਇਸ ਦੇ ਸਪੈਕਸ ਡਾਕੂਮੈਂਟ ਵੀ ਦਿੱਤੇ ਗਏ ਹਨ, ਜਿੰਨ੍ਹਾਂ 'ਚ ਆਈਫੋਨ 7ਐੱਸ ਦਾ ਪੂਰਾ ਆਕਾਰ ਸਕੈਚ ਦੇ ਰੂਪ 'ਚ ਦਿਖਾਇਆ ਗਿਆ ਹੈ। ਨਾਲ ਹੀ ਇਸ ਦੀ ਮੋਟਾਈ ਦੀ ਤੁਲਨਾ ਆਈਫੋਨ 7 ਤੋਂ ਕੀਤੀ ਗਈ ਹੈ। ਐਪਲ ਆਈਫੋਨ 7 ਦਾ 138.31mm x67.14mmx67.14mmx7.1mm ਸੀ, ਜਦਕਿ ਆਉਣ ਵਾਲੇ ਡਿਵਾਈਸ ਆਈਫੋਨ 7ਐੱਸ ਦਾ 138.44x67.27mmx7.21mm ਹੋਵਗਾ। ਆਈਫੋਨ 7ਐੱਸ ਦਾ ਕੈਮਰਾ ਮਾਡਿਊਲ ਥੋੜਾ ਸਲਿੱਮ ਹੋਵੇਗਾ। ਪਿਛਲੇ ਦਿਨੀਂ ਐਪਲ ਆਈਫੋਨ 8 ਦੇ ਡਮੀ ਯੂਨਿਟ ਦੀ ਇਮੇਜ਼ ਅਤੇ ਵੀਡੀਓ ਸਾਹਮਣੇ ਆਈ ਸੀ। ਜਿਸ 'ਚ ਇਸ  ਡਿਵਾਈਸ ਨੂੰ ਹਰ ਐਂਗਲ ਤੋਂ ਦਿਖਾਇਆ ਗਿਆ ਸੀ। ਕੰਪਨੀ ਨਵੇਂ ਮਾਡਲ ਨੂੰ ਤਿੰਨ ਕਲਰ ਵੇਰੀਐਂਟ 'ਚ ਪੇਸ਼ ਕਰੇਗੀ, ਜਿਸ 'ਚ ਬਲੈਕ, ਸਿਲਵਰ ਅਤੇ ਗੋਲਡ ਵਰਜ਼ਨ ਸ਼ਾਮਿਲ ਹੈ।