ਰਿਵਰਸ ਵਾਇਰਲੈਸ ਚਾਰਜਿੰਗ ਅਤੇ ਕਈ ਦਮਦਾਰ ਫੀਚਰਸ ਨਾਲ ਲੈਸ ਹੋਵੇਗਾ Apple iPhone 11

03/25/2019 2:28:23 AM

ਗੈਜੇਟ ਡੈਸਕ—ਨੈਕਸਟ ਜਨਰੇਸ਼ਨ ਆਈਫੋਨ ਰਿਵਰਸ ਵਾਇਰਲੈਸ ਚਾਰਜਿੰਗ ਸਪਾਰਟ ਨਾਲ ਲੈਸ ਹੋਵੇਗਾ। ਜਾਪਾਨ ਦੇ ਬਲਾਗ iPhone 11 ਦੀ ਇਕ ਰਿਪੋਰਟ ਮੁਤਾਬਕ ਆਈਫੋਨ 11 ਰਿਵਰਸ ਵਾਇਰਲੈਸ ਚਾਰਜਿੰਗ ਫੀਚਰ ਨਾਲ ਲੈਸ ਹੋਵੇਗਾ। ਹਾਲਾਂਕਿ ਇਹ ਕੋਈ ਬ੍ਰੈਂਡ ਨਿਊ ਫੀਚਰ ਨਹੀਂ ਹੈ। ਮੌਜੂਦਾ ਸਮੇਂ 'ਚ ਕਈ ਹਾਈ-ਐਂਡ ਸਮਾਰਟਫੋਨਸ 'ਚ ਇਹ ਫੀਚਰ ਮੌਜੂਦ ਹੈ। ਹੁਵਾਵੇਈ ਮੇਟ 20 ਅਤੇ ਹਾਲ ਹੀ 'ਚ ਲਾਂਚ ਹੋਏ ਸੈਮਸੰਗ ਐੱਸ10 ਸੀਰੀਜ਼ ਦੇ ਸਮਾਰਟਫੋਨਸ 'ਚ ਰਿਵਰਸ ਵਾਇਰਲੈਸ ਚਾਰਜਿੰਗ ਫੀਚਰ ਦਿੱਤਾ ਗਿਆ ਹੈ।

ਜੁੜੇਗਾ ਫਾਸਟ ਚਾਰਜਿੰਗ ਫੀਚਰ
ਰਿਵਰਸ ਚਾਰਜਿੰਗ ਫੀਚਰ ਨਾਲ ਨਵੇਂ ਆਈਫੋਨਸ ਦੂਜੀ ਐਪਲ ਡਿਵਾਈਸ ਨੂੰ ਚਾਰਜ ਕਰ ਸਕੇਗਾ। ਜੇਕਰ ਐਪਲ ਇਸ ਫੀਚਰ ਨੂੰ ਨਵੇਂ ਆਈਫੋਨਸ 'ਚ ਜੋੜਦਾ ਹੈ ਤਾਂ ਇਨ੍ਹਾਂ ਆਈਫੋਨਸ 'ਚ ਜ਼ਿਆਦਾਤਰ ਦਮਦਾਰ ਬੈਟਰੀ ਵੀ ਦਿੱਤੀ ਜਾਵੇਗੀ। ਰਿਪੋਰਟ 'ਚ ਦੱਸਿਆ ਗਿਆ ਕਿ ਕੰਪਨੀ 18W ਫਾਸਟ ਚਾਰਜਰ ਦਾ ਇਸਤੇਮਾਲ ਕਰੇਗਾ। ਮੌਜੂਦਾ ਸਮੇਂ 'ਚ ਐਪਲ  5W USB-A ਦਾ ਇਸਤੇਮਾਲ ਕਰਦਾ ਹੈ।

ਹਾਲਾਂਕਿ ਕੰਪਨੀ ਚਾਰਜਿੰਗ ਲਈ  USB-C ਕੇਬਲ ਦਾ ਇਸਤੇਮਾਲ ਨਹੀਂ ਕਰੇਗੀ। ਲੇਟੈਸਟ ਆਈਪੈਡ ਪ੍ਰੋ 'ਚ ਐਪਲ ਨੇ USB-C  ਕੇਬਲ ਚਾਰਜਿੰਗ ਆਪਸ਼ਨ ਦਿੱਤਾ ਹੈ। ਨੈਕਸਟ ਜਨਰੇਸ਼ਨ ਆਈਫੋਨਸ ਲਾਈਟਨਿੰਗ ਪੋਰਟ ਦਾ ਇਸਤੇਮਾਲ ਕੰਪਨੀ ਜਾਰੀ ਰੱਖੇਗੀ। ਹਾਲ ਹੀ 'ਚ ਲਾਂਚ ਹੋਏ ਆਈਪੈਡ ਮਿਨੀ ਅਤੇ ਆਈਪੈਡ ਏਅਰ 'ਚ ਵੀ ਲਾਈਟਨਿੰਗ ਪੋਰਟ ਦਿੱਤਾ ਗਿਆ ਹੈ। ਕੰਪਨੀ ਸਤੰਬਰ ਮਹੀਨੇ 'ਚ ਸਪੈਸ਼ਲ ਈਵੈਂਟ 'ਚ ਨਵਾਂ ਆਈਫੋਨ ਪੇਸ਼ ਕਰਦੀ ਹੈ। ਕੰਪਨੀ 25 ਮਾਰਚ ਭਾਵ ਅੱਜ ਸਾਲ ਦੇ ਆਪਣੇ ਪਹਿਲੇ ਈਵੈਂਟ 'ਚ ਐਪਲ ਦੀ ਵੀਡੀਓ ਸਟੀਮਿੰਗ ਸਰਵਿਸ ਪੇਸ਼ ਕਰੇਗੀ।

ਇਸ ਤੋਂ ਇਲਾਵਾ ਕੰਪਨੀ ਆਈਫੋਨ ਐੱਸ.ਈ.2 ਵੀ ਅੱਜ ਲਾਂਚ ਕਰ ਸਕਦੀ ਹੈ। ਇਸ ਸੈਕਿੰਡ ਜਨਰੇਸ਼ਨ ਸਮਰਾਟਫੋਨ 'ਚ 2016 'ਚ ਇੰਟਰੋਡਿਊਸ ਹੋਏ ਓਰੀਜ਼ਨਲ ਆਈਫੋਨ ਐੱਸ.ਈ. ਵਰਗਾ ਹੀ ਫਰੰਟ ਡਿਜ਼ਾਈਨ ਦੇਖਣ ਨੂੰ ਮਿਲੇਗਾ। ਆਈ.ਟੀ. ਹੋਮ ਦਾ ਕਹਿਣਾ ਹੈ ਕਿ ਇਸ ਹੈਂਡਸੈੱਟ 'ਚ ਰਾਊਂਡੇਡ ਐਜ ਡਿਸਪਲੇਅ ਸਲਿਮ ਬੈਜਲਸ ਅਤੇ ਹਾਈ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਦੇਖਣ ਨੂੰ ਮਿਲ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ 'ਚ ਵੀ ਆਈਫੋਨ ਐਕਸ.ਐੱਸ. ਅਤੇ ਆਈਫੋਨ ਐਕਸ.ਆਰ. ਦੀ ਤਰ੍ਹਾਂ ਹੀ ਨੌਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਐਪਲ ਵੱਲੋਂ ਕੋਈ ਕੰਫਮੇਸ਼ਨ ਨਹੀਂ ਮਿਲਿਆ ਹੈ, ਫਿਰ ਵੀ ਮੰਨਿਆ ਜਾ ਰਿਹਾ ਸੀ ਕਿ ਐਪਲ ਜਲਦ ਇਹ ਸਮਾਰਟਫੋਨ ਲਾਂਚ ਕਰ ਸਕਦਾ ਹੈ। ਓਰੀਜ਼ਨਲ ਆਈਫੋਨ ਐੱਸ.ਈ. ਨੂੰ ਕਈ ਮਾਰਕੀਟਸ 'ਚ ਹੁਣ ਬੰਦ ਕਰ ਦਿੱਤਾ ਗਿਆ ਹੈ ਪਰ ਐਪਲ ਭਾਰਤ 'ਚ ਬਜਟ ਫੋਸ ਦੀ ਸੇਲ ਜਾਰੀ ਰੱਖਣਾ ਚਾਹੁੰਦਾ ਹੈ। ਬਜਟ ਆਈਫੋਨਸ ਭਾਰਤ 'ਚ 4 ਇੰਚ ਦੀ ਸਕਰੀਨ, ਟੱਚ ਆਈ.ਡੀ. ਅਤੇ ਏ9 ਪ੍ਰੋਸੈਸਰ ਦੇ ਆਉਂਦਾ ਹੈ।

Karan Kumar

This news is Content Editor Karan Kumar