ਆਈਫੋਨ 11 ਸੀਰੀਜ਼ ’ਚ ਹੋਵੇਗਾ ਸਕੇਅਰ ਡਿਜ਼ਾਈਨ ਦਾ ਕੈਮਰਾ ਸੈੱਟਅਪ!

06/18/2019 12:30:06 PM

ਗੈਜੇਟ ਡੈਸਕ– ਐਪਲ ਆਈਫੋਨ 11 ਸੀਰੀਜ਼ ਦਾ ਯੂਜ਼ਰਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕੁਝ ਦਿਨ ਪਹਿਲਾਂ ਮੰਨੇ-ਪ੍ਰਮੰਨੇ ਲੀਕਰ ਈਵਾਨ ਬਲਾਸ ਨੇ ਵੇਰਾਈਜਨ 2019 ਦੇ ਮਾਰਕੀਟਿੰਗ ਕੈਲੰਡਰ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਆਈਫੋਨ 11 ਸੀਰੀਜ਼ ਇਸ ਸਾਲ ਸਤੰਬਰ ਦੇ ਅੰਤ ਤਕ ਲਾਂਚ ਹੋ ਸਕਦੇ ਹਨ। ਆਈਫੋਨ 11 ਸੀਰੀਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ ਅਤੇ ਹੁਣ ਤਕ ਇਸ ਫੋਨ ਬਾਰੇ ਕਈ ਲੀਕਸ ਵੀ ਸਾਹਮਣੇ ਆ ਚੁੱਕੇ ਹਨ. 

ਕੁਝ ਦਿਨ ਪਹਿਲਾਂ ਆਈ ਇਕ ਲੀਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਆਈਫੋਨ 11 ’ਚ ਸਕੇਅਰ ਸ਼ੇਪਡ ਡਿਜ਼ਾਈਨ ਦੇ ਰੀਅਰ ਕੈਮਰਾ ਦਿੱਤੇ ਜਾਣਗੇ। ਫੋਨ ਦੇ ਕਾਮਰੇ ਨੂੰ ਲੈ ਕੇ ਆਈ ਇਸ ਲੀਕ ਨੂੰ ਹੁਣ ਲਗਭਗ ਕਨਫਰਮ ਮੰਨਿਆ ਜਾ ਰਿਹਾ ਹੈ। ਫੋਨ ਦੇ ਡਿਜ਼ਾਈਨ ਨੂੰ ਕਨਫਰਮ ਮੰਨਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਕੇਸ ਅਤੇ ਅਕਸੈਸਰੀਜ਼ ਬਣਾਉਣ ਵਾਲੀ ਕੰਪਨੀ ਆਲਗਿਜਰ ਨੇ ਲਾਂਚ ਤੋਂ ਪਹਿਲਾਂ ਹੀ ਆਈਫੋਨ 11 ਸੀਰੀਜ਼ ਦੇ ਸਕਰੀਨ ਪ੍ਰੋਟੈਕਟਰਸ ਨੂੰ ਆਨਲਾਈਨ ਲਿਸਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਲਗਿਜਰ ਨੇ ਤਿੰਨ ਅਲੱਗ ਤਰ੍ਹਾਂ ਦੇ ਸਕੇਅਰ ਸ਼ੇਪਡ ਕੈਮਰਾ ਸੈੱਟਅਪ ਨੂੰ ਵੀ ਲਿਸਟ ਕੀਤਾ ਹੈ। 

ਸਮਾਰਟਫੋਨਜ਼ ਦੇ ਕੇਸ, ਕਵਰ ਅਤੇ ਅਕਸੈਸਰੀਜ਼ ਦੀ ਵਿਕਰੀ ਕਰਨ ਵਾਲੀ ਪ੍ਰਸਿੱਧ ਵੈੱਬਸਾਈਟ ਮੋਬਾਇਲ ਫਨ ਯੂ.ਕੇ. ’ਤੇ ਆਈਫੋਨ 11 ਸੀਰੀਜ਼ ਦੇ ਕੈਮਰਾ ਪ੍ਰੋਟੈਕਟਰ ਲਿਸਟ ਹੋ ਚੁੱਕੇ ਹਨ। ਇਸ ਵੈੱਬਸਾਈਟ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਆਈਫੋਨ 11 ਦੇ ਕੈਮਰਾ ਪ੍ਰੋਟੈਕਟਰਸ ਦੇ ਮਾਸ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੇ ਹਨ ਅਤੇ ਇਹ ਸੇਲ ਲਈ ਵੀ ਉਪਲੱਬਧ ਹਨ। ਜਿਨ੍ਹਾਂ ਯੂਜ਼ਰਜ਼ ਨੇ ਅਪਕਮਿੰਗ ਆਈਫੋਨ 11 ਨੂੰ ਖਰੀਦਣ ਦਾ ਮਨ ਬਣਾ ਲਿਆ ਉਹ ਇਸ ਸਕਰੀਨ ਪ੍ਰੋਟੈਕਟਰ ਅਤੇ ਕੈਮਰਾ ਪ੍ਰੋਟੈਕਟਰ ਨੂੰ ਪ੍ਰੀ-ਆਰਡਰ ਕਰ ਸਕਦੇ ਹਨ। 

ਕਿਹਾ ਜਾ ਰਿਹਾ ਹੈ ਕਿ ਆਈਫੋਨ 11 ਦਾ ਡਿਜ਼ਾਈਨ ਆਨਲਾਈਨ ਲਿਸਟ ਹੋਏ ਸਕਰੀਨ ਪ੍ਰੋਟੈਕਟਰ ਅਤੇ ਕੈਮਰਾ ਪ੍ਰੋਟੈਕਟਰ ਵਰਗਾ ਹੀ ਰਹੇਗਾ। ਫੋਨ ਦੇ ਰੀਅਰ ਕੈਮਰਾ ਪ੍ਰੋਟੈਕਟਰ ’ਤੇ ਜੇਕਰ ਨਜ਼ਰ ਮਾਰੀਏ ਤਾਂ ਇਥੇ ਤਿੰਨ ਲੈਂਜ਼ ਕੱਟ-ਆਊਟ ਦੇਖਣ ਨੂੰ ਮਿਲਦੇ ਹਨ ਜੋ ਇਸ ਗੱਲ ਵਲ ਇਸ਼ਾਰਾ ਕਰ ਰਹੇ ਹਨ ਕਿ ਫੋਨ ’ਚ ਕਵਾਡ ਐੱਲ.ਈ.ਡੀ. ਫਲੈਸ਼ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਇਕ ਮਾਈਕ੍ਰੋਫੋਨ ਦਿੱਤਾ ਜਾਵੇਗਾ। ਫੋਨ ’ਚ ਦਿੱਤੇ ਜਾਣ ਵਾਲੇ ਕੈਮਰੇ ਕਿਹੜੇ ਸਪੈਸੀਫਿਕੇਸ਼ੰਸ ਦੇ ਨਾਲ ਆਉਣਗੇ, ਇਸ ਬਾਰੇ ਪੱਕੇ ਤੌਰ ’ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।