A13 ਪ੍ਰੋਸੈਸਰ ਨਾਲ ਐਪਲ ਜਲਦ ਲਾਂਚ ਕਰੇਗੀ ਕਿਫਾਇਤੀ iPad Air
07/20/2020 10:37:58 AM
ਗੈਜੇਟ ਡੈਸਕ– ਐਪਲ ਜਲਦੀ ਹੀ ਆਪਣੇ ਕਿਫਾਇਤੀ ਆਈਪੈਡ ਏਅਰ 2020 ਲੈਪਟਾਪ ਨੂੰ ਲਾਂਚ ਕਰਨ ਵਾਲੀ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਪੈਡ ਏਅਰ ਕੰਪਨੀ ਦਾ ਕਿਫਾਇਤੀ ਲੈਪਟਾਪ ਹੋਵੇਗਾ ਅਤੇ ਇਸ ਨੂੰ ਦਸੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਲੈਪਟਾਪ ’ਚ ਏ13 ਪ੍ਰੋਸੈਸਰ ਦੀ ਸੁਪੋਰਟ ਮਿਲ ਸਕਦੀ ਹੈ। ਹਾਲਾਂਕਿ, ਐਪਲ ਨੇ ਅਜੇ ਤਕ ਇਸ ਦੀ ਲਾਂਚਿੰਗ ਨਾਲ ਜੁੜੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ।
ਆਈਪੈਡ ਏਅਰ ’ਚ 10.8 ਇੰਚ ਦੀ ਸਕਰੀਨ ਮਿਲ ਸਕਦੀ ਹੈ। ਕੰਪਨੀ ਆਈਪੈਡ ਏਅਰ ਦੀ ਕੀਮਤ 500 ਡਾਲਰ (ਕਰੀਬ 37,500 ਰੁਪਏ) ਰੱਖ ਸਕਦੀ ਹੈ।