ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ

03/15/2022 1:20:54 PM

ਗੈਜੇਟ ਡੈਸਕ– ਐਪਲ ਨੇ ਕਰੀਬ ਦੋ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅਖ਼ਿਰਕਾਰ iOS 15.4 ਦੀ ਅਪਡੇਟ ਜਾਰੀ ਕਰ ਦਿੱਤੀ ਹੈ। iOS 15.4 ਦੀ ਟੈਟਿੰਗ ਪਿਛਲੇ ਦੋ ਮਹੀਨਿਆਂ ਤੋਂ ਬੀਟਾ ਵਰਜ਼ਨ ’ਤੇ ਹੋ ਰਹੀ ਸੀ। iOS 15.4 ਦੀ ਅਪਡੇਟ ਤੋਂ ਬਾਅਦ ਤੁਸੀਂ ਮਾਸਕ ਪਹਿਨ ਕੇ ਵੀ ਆਪਣੇ ਆਈਫੋਨ ਨੂੰ ਅਨਲਾਕ ਕਰ ਸਕੋਗੇ। ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਈਫੋਨ ਯੂਜ਼ਰਸ ਨੂੰ ਮਾਸਕ ਕਾਰਨ ਆਈਫੋਨ ਨੂੰ ਅਨਲਾਕ ਕਰਨ ’ਚ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ। ਨਵੀਂ ਅਪਡੇਟ ਨੂੰ ਲੈ ਕੇ ਐਪਲ ਨੇ ਸਪੋਰਟ ਪੇਜ ’ਤੇ ਵੀ ਜਾਣਕਾਰੀ ਦਿੱਤੀ ਹੈ ਜਿਸ ਵਿਚ ਫੇਸ ਮਾਸਕ ਦੇ ਨਾਲ ਫੇਸ ਆਈ.ਡੀ. ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਿਆ ਗਿਆ ਹੈ। 

ਇਹ ਵੀ ਪੜ੍ਹੋ– ਐਪਲ ਦੇ ਸਸਤੇ 5ਜੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫਰ

ਇਨ੍ਹਾਂ ਦੋ ਸੀਰੀਜ਼ ਦੇ ਆਈਫੋਨ ਦੇ ਨਾਲ ਹੀ ਕੰਮ ਕਰੇਗਾ ਨਵਾਂ ਫੀਚਰ
ਐਪਲ ਨੇ ਕਿਹਾ ਹੈ ਕਿ ਉਸਨੇ ਫੇਸ ਮਾਸਕ ਦੇ ਨਾਲ ਫੇਸ ਆਈ.ਡੀ. ਨੂੰ ਅਨਲਾਕ ਕਰਨ ਦਾ ਫੀਚਰ iOS 15.4 ਦੇ ਨਾਲ ਜਾਰੀ ਕਰ ਦਿੱਤਾ ਹੈ ਪਰ ਇਹ ਫੀਚਰ ਫਿਲਹਾਲ ਸਿਰਫ ਆਈਫੋਨ 12 ਅਤੇ ਆਈਫੋਨ 13 ਸੀਰੀਜ਼ ਯਾਨੀ ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ, ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਦੇ ਨਾਲ ਹੀ ਕੰਮ ਕਰੇਗਾ। ਅਪਡੇਟ ਤੋਂ ਬਾਅਦ ਯੂਜ਼ਰਸ ਨੂੰ use Face ID with a mask ਦਾ ਆਪਸ਼ਨ ਮਿਲੇਗਾ।

ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ

ਮਾਸਕ ਦੇ ਨਾਲ ਆਈਫੋਨ ਨੂੰ ਅਨਲਾਕ ਕਰਨ ਲਈ ਇੰਝ ਕਰੋ ਸੈਟਿੰਗ
iOS 15.4 ਦੀ ਅਪਡੇਟ ਕਰਨ ਤੋਂ ਬਾਅਦ ਫੋਨ ਦੀ ਵੈਲਕਮ ਸਕਰੀਨ ’ਤੇ ਹੀ ਤੁਹਾਨੂੰ set up Face ID using the same face scan process ਦਾ ਆਪਸ਼ਨ ਮਿਲੇਗਾ ਜਿਸ ਤੋਂ ਬਾਅਦ ਤੁਸੀਂ ਸੈਟਿੰਗ ਕਰ ਸਕਦੇ ਹੋ। ਇਸਤੋਂ ਇਲਾਵਾ ਤੁਸੀਂ ਫੋਨ ਦੀ ਸੈਟਿੰਗ ’ਚ Face ID & Passcode ਸੈਟਿੰਗ ’ਚ ਜਾ ਕੇ turn on Face ID with a Mask ਦੇ ਆਪਸ਼ਨ ’ਤੇ ਕਲਿੱਕ ਕਰਕੇ ਸੈਟਿੰਗ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਐਪਲ ਨੇ iPhone ਦੇ ਨਾਲ ਚਾਰਜਰ ਤੇ EarPods ਨਾ ਦੇ ਕੇ ਕੀਤੀ 50 ਹਜ਼ਾਰ ਕਰੋੜ ਰੁਪਏ ਦੀ ਮੋਟੀ ਕਮਾਈ​​​​​​​

iOS 15.4 ਅਪਡੇਟ ਨਾਲ ਯੂਜ਼ਰਸ ਨੂੰ ਮਿਲੇ ਇਹ ਫੀਚਰਜ਼
iOS 15.4 ਦੇ ਨਾਲ ਫੇਸ ਮਾਸਕ ਤੋਂ ਇਲਾਵਾ ਯੂਜ਼ਰਸ ਨੂੰ ਕਈ ਹੋਰ ਫੀਚਰਜ਼ ਵੀ ਮਿਲੇ ਹਨ। ਨਵੀਂ ਅਪਡੇਟ ਦੇ ਨਾਲ AirTag ਸਕਿਓਰਿਟੀ ਅਪਡੇਟ ਮਿਲੇਗਾ। ਇਸਤੋਂ ਇਲਾਵਾ ਹੁਣ ਤੁਸੀਂ Siri ਦਾ ਇਸਤੇਮਾਲ ਆਫਲਾਈਨ ਮੋਡ ’ਚ ਵੀ ਕਰ ਸਕਦੇ ਹੋ। ਇਸਤੋਂ ਇਲਾਵਾ ਆਈਫੋਨ ਯੂਜ਼ਰਸ ਨੂੰ ਟੈਪ-ਟੂ ਪੇਅ ਦਾ ਵੀ ਫੀਚਰ ਮਿਲਿਆ ਹੈ। ਐਪਲ ਪੇਅ ਦੇ ਨਾਲ ਕ੍ਰੈਡਿਟ ਕਾਰਡ ਦਾ ਵੀ ਸਪੋਰਟ ਮਿਲਿਆ ਹੈ। ਨੋਟਸ ਐਪ ਦੀ ਕਿਸੇ ਫਾਈਲ ਦੇ ਟੈਕਸਟ ਨੂੰ ਡਾਇਰੈਕਟ ਸਕੈਨ ਦਾ ਆਪਸ਼ਨ ਮਿਲੇਗਾ। ਯੂਜ਼ਰਸ ਹੁਣ ‘ਫੇਸ ਟਾਈਮ’ ’ਤੇ ਗਾਣੇ ਵੀ ਸ਼ੇਅਰ ਕਰ ਸਕਣਗੇ।

ਇਹ ਵੀ ਪੜ੍ਹੋ– ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਕਿਸੇ ਬੈਂਕ ਦਾ ਹੈਲਪਲਾਈਨ ਨੰਬਰ, ਮਿੰਟਾਂ ’ਚ ਖਾਲ੍ਹੀ ਹੋ ਸਕਦੈ ਖ਼ਾਤਾ​​​​​​​


Rakesh

Content Editor

Related News