ਐਪਲ iOS 12: ਇਨ੍ਹਾਂ ਆਈਫੋਨਜ਼ ਅਤੇ ਆਈਪੈਡ ਨੂੰ ਅੱਜ ਤੋਂ ਮਿਲੇਗੀ ਅਪਡੇਟ

09/17/2018 1:58:59 PM

ਜਲੰਧਰ-ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ (Apple) ਦੇ ਨਵੇਂ ਆਈ. ਓ. ਐੱਸ. 12 (IOS 12) ਦੀ ਅਪਡੇਟ ਅੱਜ (17 ਸਤੰਬਰ) ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਐਪਲ ਆਈਫੋਨ ਅਤੇ ਆਈਪੈਡ ਯੂਜ਼ਰਸ ਨੂੰ ਅੱਜ ਰਾਤ 10.30 ਵਜੇ ਤੋਂ ਆਈ. ਓ. ਐੱਸ. 12 ਦੀ ਅਪਡੇਟ ਮਿਲੇਗੀ। ਆਈ. ਓ. ਐੱਸ 12 ਦੀ ਜਾਣਕਾਰੀ ਐਪਲ ਨੇ ਪਿਛਲੇ ਹਫਤੇ 12 ਸਤੰਬਰ ਨੂੰ ਹੋਏ ਈਵੈਂਟ 'ਚ ਦਿੱਤੀ ਸੀ।

ਆਈਫੋਨ ਦੀ ਲਿਸਟ 'ਚ ਇਨ੍ਹਾਂ ਨੂੰ ਮਿਲੇਗੀ IOS 12 ਦੀ ਅਪਡੇਟ-
ਆਈ. ਓ. ਐੱਸ 12 ਦੀ ਅਪਡੇਟ ਆਈਫੋਨ 5ਐੱਸ ਤੋ ਬਾਅਦ ਦੇ ਸਾਰੇ ਮਾਡਲਾਂ ਨੂੰ ਮਿਲੇਗੀ। ਇਸ ਦੇ ਨਾਲ ਜਿਨ੍ਹਾਂ 'ਚ ਆਈਫੋਨਜ਼ 11 ਹਨ, ਉਨ੍ਹਾਂ ਨੂੰ ਵੀ ਆਈ. ਓ. ਐੱਸ 12 ਦੀ ਅਪਡੇਟ ਮਿਲੇਗੀ। ਇਸ ਲਿਸਟ 'ਚ ਆਈਫੋਨ 5s, ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6s, ਆਈਫੋਨ 6s ਪਲੱਸ, ਆਈਫੋਨ SE, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ X(2017) ਦੇ ਨਾਂ ਸ਼ਾਮਿਲ ਹਨ। ਇਨ੍ਹਾ ਨੂੰ ਆਈ. ਓ. ਐੱਸ 12 ਦੀ ਅਪਡੇਟ ਮਿਲੇਗੀ। ਇਨ੍ਹਾਂ 'ਚ ਦੋ ਨਵੇਂ ਆਈਫੋਨਜ਼ ਦੀ ਵਿਕਰੀ 21 ਸਤੰਬਰ ਤੋਂ ਅਤੇ ਆਈਫੋਨ ਐਕਸ. ਐੱਸ. ਦੀ ਵਿਕਰੀ 28 ਸਤੰਬਰ ਤੋਂ ਸ਼ੁਰੂ ਹੋਵੇਗੀ।

ਇਨ੍ਹਾਂ ਆਈਪੈਡਸ ਨੂੰ ਮਿਲੇਗੀ ਆਈ. ਓ. ਐੱਸ 12 ਦੀ ਅਪਡੇਟ-
ਆਈਪੈਡ ਦੀ ਗੱਲ ਕਰੀਏ ਤਾਂ ਇਸ 'ਚ ਆਈਪੈਡ ਮਿਨੀ 2, 3 ਅਤੇ 4 ਦੇ ਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ 'ਚ ਆਈਪੈਡ ਏਅਰ, ਆਈਪੈਡ ਏਅਰ 2, ਆਈਪੈਡ 6 ਅਤੇ 5ਵੀਂ ਜਨਰੇਸ਼ਨ ਦੇ ਆਈਪੈਡ ਨੂੰ ਅਪਡੇਟ ਮਿਲੇਗੀ। ਐਪਲ ਆਈਪੈਡ ਪ੍ਰੋ 12.9 ਦੇ ਪਹਿਲੀ ਅਤੇ ਦੂਜੀ ਜਨਰੇਸ਼ਨ ਨੂੰ ਵੀ ਆਈ. ਓ. ਐੱਸ 12 ਦੀ ਅਪਡੇਟ ਮਿਲੇਗੀ। ਇਸ ਦੇ ਨਾਲ ਹੀ ਇਸ ਲਿਸਟ 'ਚ 9.7 ਇੰਚ ਵਾਲੇ ਆਈਪੈਡ ਪ੍ਰੋ ਅਤੇ 10.5 ਦਾ ਵੀ ਨਾਂ ਸ਼ਾਮਿਲ ਹੈ। ਆਈਪੈਡ ਟੱਚ ਦੀ 6ਵੀਂ ਜਨਰੇਸ਼ਨ ਵੀ ਇਸ 'ਚ ਸ਼ਾਮਿਲ ਹਨ।

ਇੰਝ ਕਰ ਸਕਦੇ ਹੋ ਡਾਊਨਲੋਡ ਆਈ. ਓ. ਐੱਸ 12-
ਐਪਲ ਆਈ. ਓ. ਐੱਸ. 12 ਦੀ ਅਪਡੇਟ ਅੱਜ ਰਾਤ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਅਪਡੇਟ ਕਰਨ ਤੋਂ ਪਹਿਲਾਂ ਆਪਣੇ ਆਈਫੋਨ ਜਾਂ ਆਈਪੈਡ 'ਚ ਮੌਜੂਦ ਡਾਟੇ ਦਾ ਬੈਕਅਪ ਜਰੂਰ ਲੈ ਲਵੋ। ਆਈ. ਓ. ਐੱਸ 12 ਦਾ ਸਾਈਜ਼ ਲਗਭਗ 2.77 ਜੀ. ਬੀ. ਹੋ ਸਕਦਾ ਹੈ। ਅਜਿਹੇ 'ਚ ਅਪਡੇਟ ਕਰਨ ਦੇ ਲਈ ਵਾਈ-ਫਾਈ ਨੈੱਟਵਰਕ ਦੀ ਹੀ ਵਰਤੋਂ ਕਰੋ। ਤੁਹਾਨੂੰ ਅਪਡੇਟ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ, ਜੇਕਰ ਨੋਟੀਫਿਕੇਸ਼ਨ ਨਹੀਂ ਮਿਲਦੀ ਹੈ ਤਾਂ ਤੁਸੀਂ ਸੈਟਿੰਗਸ->ਜਨਰਲ->ਸਾਫਟਵੇਅਰ ਅਪਡੇਟ ਚੈੱਕ ਕਰ ਸਕਦੇ ਹੋ।