ਐਪਲ ਨੇ ਦੋ ਵੇਰੀਐਂਟਸ ''ਚ ਪੇਸ਼ ਕੀਤਾ iPad Pro, ਮਿਲੇਗਾ 10 ਘੰਟੇ ਦਾ ਬੈਟਰੀ ਬੈਕਅਪ

03/18/2020 7:47:32 PM

ਗੈਜੇਟ ਡੈਸਕ—ਐਪਲ ਨੇ ਆਪਣੇ ਆਈਪੈਡ ਪ੍ਰੋ ਦਾ ਵਿਸਤਾਰ ਕਰਦੇ ਹੋਏ ਨਵਾਂ iPad Pro ਪੇਸ਼ ਕੀਤਾ ਹੈ। ਆਈਪੈਡ ਪ੍ਰੋ ਨਾਲ ਨਵਾਂ ਮੈਜ਼ਿਕ ਕੀਬੋਰਡ ਵੀ ਮਿਲੇਗਾ ਜਿਸ 'ਚ ਬੈਕਲਾਈਟ ਅਤੇ ਟ੍ਰੈਕਪੈਡ ਵੀ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਨਵਾਂ iPad Pro ਹੁਣ ਤਕ ਦਾ ਸਭ ਤੋਂ ਐਡਵਾਂਸ ਆਈਪੈਡ ਹੈ। ਨਵੇਂ ਆਈਪੈਡ ਪ੍ਰੋ 'ਚ A12Z ਬਾਓਨਿਕ ਚਿੱਪ ਦਿੱਤੀ ਗਈ ਹੈ। 

ਐਪਲ ਦੇ ਨਵੇਂ ਆਈਪੈਡ ਪ੍ਰੋ 'ਚ ਅਲਟਰਾ ਵਾਇਡ ਕੈਮਰਾ ਦਿੱਤਾ ਗਿਆ ਹੈ ਜਿਸ 'ਚ ਸਟੂਡੀਓ ਕੁਆਲਟੀ ਮਾਈਕ ਦਾ ਸਪੋਰਟ ਹੈ। ਆਈਪੈਡ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 10 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਡਿਊਲ ਕੈਮਰਾ ਸਟੈਅਪ ਮਿਲੇਗਾ ਜਿਸ ਨਾਲ ਤੁਸੀਂ 4ਕੇ ਵੀਡੀਓ ਵੀ ਰਿਕਾਰਡ ਕਰ ਸਕੋਗੇ। ਇਸ ਤੋਂ ਇਲਾਵਾ ਆਈਪੈਡ 'ਚ LiDAR ਸਨੈਕਰ ਹੈ ਜੋ ਕਿ ਡਿਵਾਈਸ ਤੋਂ 5 ਮੀਟਰ ਦੀ ਦੂਰੀ 'ਚ ਮੌਜੂਦ ਕਿਸੇ ਚੀਨ ਨੂੰ ਮਾਪ ਸਕਦਾ ਹੈ।

ਨਵੇਂ ਆਈਪੈਡ 'ਚ iPadOS 13.4 ਦਾ ਸਪੋਰਟ ਦਿੱਤਾ ਗਿਆ ਹੈ। ਨਵਾਂ ਆਈਪੈਡ ਦੋ ਡਿਸਪਲੇਅ ਸਾਈਜ਼ 'ਚ ਮਿਲੇਗਾ ਜਿਨ੍ਹਾਂ 'ਚ 11 ਇੰਚ ਅਤੇ 12.9 ਇੰਚ ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਮੈਕ ਓ.ਐੱਸ. ਦਿੱਤੀ ਗਈ ਹੈ। ਕੀਪੈਡ ਦੇ ਨਾਲ ਮਿਲਣ ਵਾਲੇ ਟ੍ਰੈਕਪੈਡ ਰਾਹੀਂ ਨੈਵੀਗੇਸ਼ਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਟ੍ਰੈਕਪੈਡ 'ਚ ਮਲਟੀਟੱਚ ਦਾ ਵੀ ਸਪੋਰਟ ਹੈ। ਮੈਜ਼ਿਕ ਕੀਬੋਰਡ ਦੀ ਵਿਕਰੀ ਮਈ ਤੋਂ ਸ਼ੁਰੂ ਹੋਵੇਗੀ।

ਨਵੇਂ ਆਈਪੈਡ ਦੀ ਲਾਂਚਿੰਗ ਦੇ ਮੌਕੇ 'ਤੇ ਐਪਲ ਦੇ ਗਲੋਬਲ ਸੀਨੀਅਰ ਪ੍ਰੈਸੀਡੈਂਟ ਫਿਲ ਸ਼ਿਲਰ ਨੇ ਕਿਹਾ ਕਿ ਆਈਪੈਡ ਪ੍ਰੋ, ਮੋਬਾਇਲ ਕੰਪਿਊਟਿੰਗ ਦੀ ਦੁਨੀਆ ਦਾ ਸਭ ਤੋਂ ਐਡਵਾਂਸਡ ਡਿਵਾਈਸ ਹੈ ਜੋ ਕਿ ਦਮਦਾਰ ਪਰਫਾਰਮੈਂਸ ਪ੍ਰੋ ਗ੍ਰੇਡ ਕੈਮਰਾ, ਪ੍ਰੋ ਆਡੀਓ, ਮੈਜ਼ਿਕ ਕੀਬੋਰਡ ਅਤੇ ਲਿਡਰ ਸਕੈਨਰ ਵਰਗੇ ਫੀਚਰਸ ਨਾਲ ਲੈਸ ਹੈ। ਨਵੇਂ ਆਈਪੈਡ ਪ੍ਰੋ ਵਰਗੀ ਦੁਨੀਆ 'ਚ ਕੋਈ ਡਿਵਾਈਸ ਨਹੀਂ ਹੈ। ਗਾਹਕ ਇਸ ਨੂੰ ਜ਼ਰੂਰ ਪਸੰਦ ਕਰਨਗੇ।

ਆਈਪੈਡ 'ਚ 4ਕੇ ਵੀਡੀਓ ਐਡਿਟਿੰਗ ਤੋਂ ਇਲਾਵਾ A12Z ਨਾਲ ਆਕਟਾਕੋਰ ਜੀ.ਪੀ.ਯੂ. ਮਿਲੇਗਾ। ਨਵੇਂ ਆਈਪੈਡ ਪ੍ਰੋ ਨੂੰ ਲੈ ਕੈ ਕੰਪਨੀ ਨੇ 10 ਘੰਟੇ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ। ਕੁਨੈਕੀਟਿਵੀ ਲਈ ਇਸ 'ਚ ਵਾਈ-ਫਾਈ 2 ਅਤੇ ਗੀਗਾਬਾਈਟ ਕਲਾਸ ਐੱਲ.ਟੀ.ਈ. ਹੈ ਜੋ ਕਿ ਮੌਜੂਦਾ ਐੱਲ.ਟੀ.ਈ. ਬ੍ਰੈਂਡਸ ਦੇ ਮੁਕਾਬਲੇ 60 ਫੀਸਦੀ ਫਾਸਟ ਹੈ। 11 ਇੰਚ ਅਤੇ 12.9 ਇੰਚ ਦੋਵੇਂ ਆਈਪੈਡ ਪ੍ਰੋ ਸਿਲਵਰ ਅਤੇ ਸਪੇਸ ਗ੍ਰੇ ਕਲਰ ਵੇਰੀਐਂਟ 'ਚ ਮਿਲਣਗੇ। ਉੱਥੇ ਨਵੇਂ ਆਈਪੈਡ 'ਚ 512ਜੀ.ਬੀ. ਤਕ ਦੀ ਇੰਟਰਨਲ ਸਟੋਰੇਜ਼ ਮਿਲੇਗੀ।

ਕੀਮਤ ਤੇ ਉਪਲੱਬਧਤਾ
11 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਵੇਰੀਐਂਟ ਦੀ ਸ਼ੁਰੂਆਤੀ ਕੀਮਤ 71,900 ਰੁਪਏ ਅਤੇ ਵਾਈ-ਫਾਈ ਨਾਲ ਸੈਲੂਲਰ ਮਾਡਲ ਦੀ ਸ਼ੁਰੂਆਤੀ ਕੀਮਤ 85,900 ਰੁਪਏ ਹੈ। ਸ਼ੁਰੂਆਤੀ ਕੀਮਤ ਦਾ ਮਤਲਬ 128ਜੀ.ਬੀ. ਸਟੋਰੇਜ਼ ਨਾਲ ਹੈ। 12.9 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਮਾਡਲ ਦੀ ਸ਼ੁਰੂਆਤੀ ਕੀਮਤ 89,900 ਰੁਪਏ ਅਤੇ ਵਾਈ-ਫਾਈ ਨਾਲ ਸੈਲੂਲਰ ਮਾਡਲ ਦੀ ਕੀਮਤ 1,03,900 ਰੁਪਏ ਹੈ।

ਉੱਥੇ ਸਾਰੇ ਮਾਡਲਸ 'ਚ iPadOS 13.4 ਦੀ ਅਪਡੇਟ 24 ਮਾਰਚ ਤੋਂ ਮਿਲੇਗੀ। 11 ਇੰਚ ਵਾਲੇ ਆਈਪੈਡ ਲਈ ਮੈਜ਼ਿਕ ਕੀਬੋਰਡ ਦੀ ਕੀਮਤ 27,900 ਰੁਪਏ ਅਤੇ 12.9 ਇੰਚ ਵਾਲੇ ਮੈਜ਼ਿਕ ਕੀਬੋਰਡ ਦੀ ਕੀਮਤ 31,900 ਰੁਪਏ ਹੈ। ਨਵੇਂ ਆਈਪੈਡ 'ਚ ਪੈਂਸਿਲ ਦਾ ਵੀ ਸਪੋਰਟ ਹੈ ਜਿਸ ਨੂੰ ਤੁਸੀਂ 10,900 ਰੁਪਏ 'ਚ ਖਰੀਦ ਸਕਦੇ ਹੋ।

Karan Kumar

This news is Content Editor Karan Kumar