699 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 12 mini

10/14/2020 2:05:27 AM

ਗੈਜੇਟ ਡੈਸਕ—ਐਪਲ ਨੇ ਆਪਣੇ Hi, Speed ਈਵੈਂਟ ਦੌਰਾਨ ਆਈਫੋਨ 12 ਦੇ ਸਭ ਤੋਂ ਅਫਰੋਡੇਬਲ ਵਰਜ਼ਨ ਆਈਫੋਨ 12 ਮਿੰਨੀ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਨੂੰ 5.4 ਇੰਚ ਦੀ OLED ਡਿਸਪਲੇਅ ਨਾਲ ਲਿਆਇਆ ਗਿਆ ਹੈ ਜਿਵੇਂ ਕਿ ਆਈਫੋਨ ਐੱਸ.ਈ. ’ਚ ਦਿੱਤੀ ਗਈ 4.7 ਇੰਚ ਦੀ ਡਿਸਪਲੇਅ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਹਲਕਾ ਤੇ ਛੋਟਾ 5ਜੀ ਫੋਨ ਹੈ।

ਬਿਹਤਰ ਕੈਮਰਾ
ਆਈਫੋਨ 12 ਮਿੰਨੀ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ ਜਿਸ ’ਚ ਐੱਫ/1.6 ਅਪਰਚਰ ਦਾ ਲੈਂਸ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਇਹ ਨਵਾਂ ਕੈਮਰਾ ਲੋਅ ਲਾਈਟ ਕੰਡੀਸ਼ਨਸ ’ਚ 27 ਫੀਸਦੀ ਬਿਹਤਰ ਪਰਫਾਰਮ ਕਰੇਗਾ।

ਨਵਾਂ ਇੰਪਰੂਵਡ ਗਲਾਸ
ਨਵੇਂ ਆਈਫੋਨ 12 ਨੂੰ ਕੰਪਨੀ ਬਹੁਤ ਦੀ ਇੰਪਰੂਵਡ ਗਲਾਸ ਨਾਲ ਲੈ ਕੇ ਆਈ ਹੈ ਜਿਵੇਂ ਕਿ “ceramic shield” ਦੱਸਿਆ ਗਿਆ ਹੈ। ਇਸ ਨੂੰ ਤਿਆਰ ਕਰਨ ਲਈ ਐਪਲ ਨੇ ਕਾਰਨਿੰਗ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਸੀ।

5ਜੀ ਕੁਨੈਕਟੀਵਿਟੀ ਦੀ ਸਪੋਰਟ
ਖਾਸ ਗੱਲ ਇਹ ਹੈ ਕਿ ਨਵਾਂ ਆਈਫੋਨ 12 ਮਿੰਨੀ 5ਜੀ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਅਮਰੀਕਾ ’ਚ 5ਜੀ ਨੈੱਟਵਰਕ ਦੇਣ ਵਾਲੇ ਐਪਲ ਨੇ ਵੇਰੀਜ਼ੋਨ ਨਾਲ ਸਾਂਝੇਦਾਰੀ ਕੀਤੀ ਹੈ।

ਏ14 ਬਾਇਓਨਿਕ ਚਿੱਪ
ਆਈਫੋਨ 12 ਨੂੰ ਐਪਲ ਏ14 ਬਾਇਓਨਿਕ ਚਿੱਪ ਨਾਲ ਲੈ ਕੇ ਆਈ ਹੈ ਜਿਸ ਨੂੰ 6 ਸੀ.ਪੀ.ਯੂ. ਕੋਰਸ ਨਾ ਬਣਾਇਆ ਗਿਆ ਹੈ ਜਿਨ੍ਹਾਂ ’ਚੋਂ ਦੋ ਹਾਈ ਪਰਫਾਰਮੈਂਸ ਅਤੇ ਚਾਰ ਲੋਅ ਪਾਵਰ ਬੈਟਰੀ ਏਫੀਸ਼ਿਏਂਸੀ ਲਈ ਹੈ। ਇਸ ’ਚ ਚਾਰ ਜੀ.ਪੀ.ਯੂ. ਕੋਰਸ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਏ14 ਪ੍ਰੋਸੈਸਰ ਪੁਰਾਣੇ ਏ13 ਪ੍ਰੋਸੈਸਰ ਤੋਂ 30 ਫੀਸਦੀ ਫਾਸਟੈਸਟ ਹੈ।

ਕੀਮਤ
ਆਈਫੋਨ 12 ਮਿੰਨੀ ਦੀ ਕੀਮਤ 699 ਡਾਲਰ ਰੱਖੀ ਗਈ ਹੈ ਪਰ ਭਾਰਤ ’ਚ ਇਸ ਨੂੰ ਲਗਭਗ 69,900 ਰੁਪਏ ਦੀ ਕੀਮਤ ’ਚ ਉਪਲੱਬਧ ਕੀਤਾ ਜਾਵੇਗਾ। ਗਾਹਕ ਇਸ ਨੂੰ ਪੰਜ ਕਲਰ ਆਪਸ਼ਨ (ਬਲੈਕ, ਵ੍ਹਾਈਟ, ਰੈੱਡ, ਗ੍ਰੀਨ ਤੇ ਬਲੂ) ਨਾਲ ਸ਼ੁੱਕਰਵਾਰ 23 ਅਕਤੂਬਰ ਤੋਂ ਖਰੀਦ ਸਕਣਗੇ।

Karan Kumar

This news is Content Editor Karan Kumar