ਐਪਲ 2019 ’ਚ ਲਾਂਚ ਕਰੇਗੀ ਨਵੇਂ ਹੈਲਥਕੇਅਰ ਪ੍ਰੋਡਕਟਸ

01/10/2019 11:28:20 AM

ਗੈਜੇਟ ਡੈਸਕ– ਐਪਲ ਦੇ ਚੀਫ ਐਗਜ਼ੀਕਿਊਟਿਵ ਅਫੀਸਰ ਟਿਮ ਕੁੱਕ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਇਸ ਸਾਲ ਕੰਪਨੀ ਕਈ ਹੈਲਥਕੇਅਰ ਪ੍ਰੋਡਕਟਸ ਲਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੈਲਥਕੇਅਰ ਪ੍ਰੋਡਕਟਸ ’ਚ ਰਿਸਰਚ ਕਿੱਟ ਦੇ ਨਾਲ ਕੇਅਰ ਕਿੱਟ ਵੀ ਹੋਣਗੇ ਜੋ ਮੈਡੀਕਲ ਰਿਸਰਚਰਸ ਦੇ ਨਾਲ ਮਰੀਜਾਂ ਲਈ ਵੀ ਕਾਫੀ ਕਾਰਗਰ ਸਾਬਤ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਪਲ ਦੀ ਯੋਜਨਾ ਅਜਿਹੇ ਹੈਲਥਕੇਅਰ ਪ੍ਰੋਡਕਟਸ ਲਿਆਉਣ ਦੀ ਹੈ ਕਿ ਭਵਿੱਖ ’ਚ ਕੋਈ ਪੁੱਛੇ ਕਿ ਮਨੁੱਖਤਾ ਲਈ ਐਪਲ ਦਾ ਕਿਸ ਖੇਤਰ ’ਚ ਵੱਡਾ ਯੋਗਦਾਨ ਰਿਹਾ ਤਾਂ ਯਕੀਨੀ ਤੌਰ ’ਤੇ ਉਸ ਨੂੰ ਇਸ ਦਾ ਜਵਾਬ ਮਿਲੇ ਹੈਲਥ।

ਟਿਮ ਕੁੱਕ ਨੇ ਕਿਹਾ ਕਿ ਐਪਲ ਦੇ ਵਰਕ ਕਲੱਚਰ ’ਚ ਇਨੋਵੇਸ਼ਨ ਹਮੇਸ਼ਾ ਤੋਂ ਸ਼ਾਮਲ ਰਿਹਾ ਹੈ ਅਤੇ ਅਸੀਂ ਵੱਖ-ਵੱਖ ਖੇਤਰਾਂ ’ਚ ਕੰਮ ਕਰਦੇ ਰਹੇ ਹਨ। ਹੈਲਥ ਨਾਲ ਜੁੜੇ ਸਾਡੇ ਪ੍ਰੋਡਕਟਸ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਕੰਮ ਆਉਣਗੇ ਅਤੇ ਉਨ੍ਹਾਂ ਨੂੰ ਜਾਗਰੂਕ ਵੀ ਕਰਨਗੇ। ਉਥੇ ਹੀ ਰਿਸਰਚ ਕਿੱਟ ਜਿਥੇ ਯੂਨੀਵਰਸਿਟੀਆਂ ਦੀ ਕਲੀਨਿਕ ਸਟਡੀਜ਼ ਅਤੇ ਮੈਡੀਕਲ ਰਿਸਰਚਰਜ਼ ਦੇ ਕੰਮ ਆਏਗੀ, ਦੂਜੇ ਪਾਸੇ ਕੇਅਰ ਕਿੱਟ ਨਾਲ ਮਰੀਜਾਂ ਦੀ ਦੂਜਿਆਂ ’ਤੇ ਨਿਰਭਰਤਾ ਘੱਟ ਹੋਵੇਗੀ।

ਐਪਲ ਨੇ ਹਾਲ ਹੀ ਦੇ ਦਿਨਾਂ ’ਚ ਹੈਲਥ ਅਤੇ ਵੈਲਨੈੱਸ ਨਾਲ ਜੁੜੇ ਕਈ ਪ੍ਰੋਡਕਟਸ ਬਣਾਏ ਹਨ। ਰਿਸਰਚ ਕਿੱਟ ਅਤੇ ਕੇਅਰ ਕਿੱਟ ਤੋਂ ਇਲਾਵਾ ਕੰਪਨੀ ਨੇ ਐਪਲ ਵਾਚ ਸੀਰੀਜ਼ 4 ਨੂੰ ਡਿਜ਼ਾਈਨ ਕੀਤਾ ਹੈ, ਜਿਸ ਵਿਚ ਇਲੈਕਟ੍ਰੋਕਾਰਡੀਓਗ੍ਰਾਮ ਇਨਬਿਲਟ ਹੈ। ਇਸ ਨਾਲ ਲੋਗ ਖੁਦ ਹੀ ਦਿਲ ਦੀਆਂ ਧੜਕਨਾਂ ਦਾ ਪਤਾ ਲਗਾ ਸਕਦੇ ਹਨ ਜਾਂ ਕਹੀਏ ਕਿ ਈ.ਸੀ.ਜੀ. ਕਰ ਸਕਦੇ ਹਨ। ਇਸ ਨਾਲ ਡਾਕਟਰਾਂ ’ਤੇ ਉਨ੍ਹਾਂ ਦੀ ਨਿਰਭਰਤਾਂ ਘੱਟ ਹੋਵੇਗੀ।