ਕੋਰੋਨਾ ਨਾਲ ਜੁੜੀਆਂ ਫਰਜ਼ੀ ਖਬਰਾਂ ਨਾਲ ਲੜਨ ਲਈ ਐਪਲ ਤੇ ਗੂਗਲ ਨੇ ਮਿਲਿਆ ਹੱਥ

03/07/2020 12:07:41 PM

ਗੈਜੇਟ ਡੈਸਕ– ਕੋਰੋਨਾਵਾਇਰਸ ਨੂੰ ਲੈ ਕੇ ਵਧ ਰਹੀਆਂ ਫੇਕ ਨਿਊਜ਼ ਦੀ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਦੁਨੀਆ ਦੀਆਂ ਦੋ ਵੱਡੀਆਂ ਟੈਕਨਾਲੋਜੀ ਕੰਪਨੀਆਂ ਐਪਲ ਅਤੇ ਗੂਗਲ ਨੇ ਹੱਥ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਆ ਜਾਇੰਟਸ ਟਵਿਟਰ ਅਤੇ ਫੇਸਬੁੱਕ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੇ ਸਮਰਥਨ ’ਚ ਖੜੀਆਂ ਹੋ ਗਈਆਂ ਹਨ। 
- CNBC ਦੀ ਰਿਪੋਰਟ ਮੁਤਾਬਕ, ਐਪਲ ਨੇ ਕੋਰੋਨਾਵਾਇਰਸ ਨਾਲ ਜੁੜੀਆਂ ਉਨ੍ਹਾਂ ਸਾਰੇ ਮੋਬਾਇਲ ਸਾਫਟਵੇਅਰਾਂ/ਐਪਸ ਨੂੰ ਰਿਮੂਵ ਕਰ ਦਿੱਤਾ ਹੈ ਜੋ ਉਨ੍ਹਾਂ ਦੇ ਪਲੇਟਫਾਰਮ ’ਤੇ ਮੌਜੂਦ ਸਨ ਅਤੇ ਜਿਨ੍ਹਾਂ ਨੂੰ ਕਿਸੇ ਵੀ ਹੈਲਥ ਆਰਗਨਾਈਜੇਸ਼ਨ ਅਤੇ ਸਰਕਾਰ ਦੁਆਰਾ ਉਪਲੱਬਧ ਨਹੀਂ ਕੀਤਾ ਗਿਆ ਸੀ। 

ਉਥੇ ਹੀ ਦੂਜੇ ਪਾਸੇ ਐਂਡਰਾਇਡ ਯੂਜ਼ਰਜ਼ ਕੋਰੋਨਾਵਾਇਰਸ ਬਾਰੇ ਜ਼ਿਆਦਾ ਜਾਣਨ ਲਈ ਕੁਝ ਫੇਕ ਐਪਸ ਦਾ ਇਸਤੇਮਾਲ ਕਰ ਰਹੇ ਸਨ, ਜਿਨ੍ਹਾਂ ਨੂੰ ਡਿਵੈਲਪਰਾਂ ਦੁਆਰਾ ਬੜੀ ਹੀ ਚਲਾਕੀ ਨਾਲ ਪਲੇਅ ਸਟੋਰ ’ਤੇ ਉਪਲੱਬਧ ਕੀਤਾ ਗਿਆ ਸੀ। ਗੂਗਲ ਨੇ ਐਕਸ਼ਨ ਲੈਂਦੇ ਹੋਏ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਦਿਖਾਉਣ ਵਾਲੇ ਫੇਕ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਪਲੇਅ ਸਟੋਰ ’ਤੇ ਜੇਕਰ ਤੁਸੀਂ ‘ਕੋਰੋਨਾਵਾਇਰਸ’ ਸਰਚ ਕਰੋਗੇ ਤਾਂ ਤੁਹਾਨੂੰ 'no results found' ਮੈਸੇਜ ਲਿਖਿਆ ਨਜ਼ਰ ਆਏਗਾ। ਦਰਅਸਲ ਗੂਗਲ ਨੇ ਆਪਣੇ ਪਲੇਟਫਾਰਮ ਰਾਹੀਂ ਅਫਵਾਹਾਂ ਅਤੇ ਫੇਕ ਜਾਣਕਾਰੀ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ। 

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਟਵਿਟਰ ਅਤੇ ਫੇਸਬੁੱਕ ਨੇ ਕੋਰੋਨਾਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਨੂੰ ਘੱਟ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਫੇਸਬੁੱਕ ਨੇ ਕਿਹਾ ਹੈ ਕਿ ਉਹ ਗਲੋਬਲ ਹੈਲਥ ਏਜੰਸੀ ਦੇ ਨਾਲ ਨਜ਼ਦੀਕੀ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਮਿਲ ਸਕੇ। ਉਥੇ ਹੀ ਦੂਜੇ ਪਾਸੇ ਟਵਿਟਰ ਦਾ ਕਹਿਣਾ ਹੈ ਕਿ ਉਸ ਨੇ ਕਾਫੀ ਪੈਸੇ ਇਨਵੈਸਟ ਕੀਤੇ ਹਨ ਤਾਂ ਜੋ ਟ੍ਰੈਂਡ, ਸਰਚ ਅਤੇ ਮਿਸਬਿਹੇਵੀਅਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।