ਐਪਲ ਲਾਂਚ ਕਰੇਗੀ ਆਪਣਾ ਪਹਿਲਾ ਫੋਲਡਿੰਗ ਡਿਵਾਈਸ, ਜਾਣੋ ਕਦੋਂ ਸ਼ੁਰੂ ਹੋਵੇਗਾ ਪ੍ਰੋਡਕਸ਼ਨ

10/21/2023 6:44:11 PM

ਗੈਜੇਟ ਡੈਸਕ- ਫੋਲਡੇਬਲ ਫੋਨਜ਼ ਦੇ ਬਾਜ਼ਾਰ 'ਚ ਨਵੇਂ-ਨਵੇਂ ਪਲੇਅਰਾਂ ਦੀ ਐਂਟਰੀ ਲਗਾਤਾਰ ਹੋ ਰਹੀ ਹੈ। ਸੈਮਸੰਗ ਨੇ ਪਹਿਲਾ ਫੋਲਡਿੰਗ ਫੋਨ ਲਾਂਚ ਕੀਤਾ ਸੀ ਅਤੇ ਹੁਣ ਇਸ ਲਿਸਟ 'ਚ ਸ਼ਾਓਮੀ, ਵੀਵੋ, ਓਪੋ ਅਤੇ ਵਨਪਲੱਸ ਤਕ ਜੁੜ ਚੁੱਕੇ ਹਨ। ਹਾਲਾਂਕਿ, ਕਈ ਲੋਕਾਂ ਨੂੰ ਫੋਲਡਿੰਗ ਫੋਨਜ਼ ਦੇ ਬਾਜ਼ਾਰ 'ਚ ਐਪਲ ਦੀ ਐਂਟਰੀ ਦਾ ਇੰਤਜ਼ਰਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਜਲਦ ਹੀ ਇਸ ਲਿਸਟ 'ਚ ਸ਼ਾਮਲ ਹੋ ਸਕਦੀ ਹੈ। ਹਾਲਾਂਕਿ ਕੰਪਨੀ ਫੋਲਡਿੰਗ ਫੋਨ ਲਾਂਚ ਨਹੀਂ ਕਰੇਗੀ। ਰਿਪੋਰਟਾਂ ਮੁਤਾਬਕ, ਬ੍ਰਾਂਡ ਇਕ ਫੋਲਡਿੰਗ ਆਈਪੈਡ ਲਾਂਚ ਕਰ ਸਕਦਾ ਹੈ। ਇਸਦਾ ਪ੍ਰੋਡਕਸ਼ਨ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਜਿੱਥੋਂ ਤਕ ਦੂਜੀਆਂ ਕੰਪਨੀਆਂ ਫੋਲਡਿੰਗ ਫੋਨਜ਼ 'ਤੇ ਫੋਕਸ ਕਰ ਰਹੀਆਂ ਹਨ ਅਜਿਹਾ ਲਗਦਾ ਹੈ ਕਿ ਐਪਲ ਨੇ ਇਸ ਲਈ ਕੁਝ ਅਲੱਗ ਹੀ ਪਲਾਨ ਕੀਤਾ ਹੈ। 

ਕਿਸੇ ਨੇ ਲਾਂਚ ਨਹੀਂ ਕੀਤਾ ਫੋਲਡਿੰਗ ਟੈਬਲੇਟ

ਉਂਝ ਤਾਂ ਬਾਜ਼ਾਰ 'ਚ ਫੋਲਡਿੰਗ ਲੈਪਟਾਪ ਵੀ ਮੌਜੂਦ ਹਨ। ਅਸੁਸ ਅਤੇ ਲੇਨੋਵੋ ਵਰਗੇ ਬ੍ਰਾਂਡਸ ਨੇ ਆਪਣੇ ਫੋਲਡਿੰਗ ਫੋਨਜ਼ ਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਹੈ ਪਰ ਟੈਬਲੇਟ ਦੇ ਬਾਜ਼ਾਰ 'ਚ ਤੁਹਾਨੂੰ ਅਜਿਹਾ ਕੋਈ ਆਪਸ਼ਨ ਨਹੀਂ ਮਿਲਦਾ। ਉਥੇ ਹੀ ਫੋਲਡਿੰਗ ਫੋਨਜ਼ ਦੀ ਗੱਲ ਕਰੀਏ ਤਾਂ ਇਸ ਸੈਗਮੈਂਟ 'ਚ ਸੈਮਸੰਗ ਦਾ ਦਬਦਬਾ ਹੈ। 

ਕੰਪਨੀ ਹਰ ਸਾਲ ਲਗਾਤਾਰ ਆਪਣੇ ਫੋਲਡਿੰਗ ਫੋਨਜ਼ ਨੂੰ ਲਾਂਚ ਕਰ ਰਹੀ ਹੈ। ਜਿੱਥੇ ਦੂਜੇ ਬ੍ਰਾਂਡਸ ਸਿਰਫ ਇਕ ਜਾਂ ਦੋ ਫੋਨ ਲਾਂਚ ਕਰਕੇ ਸ਼ਾੰਤ ਬੈਠ ਗਏ ਹਨ। ਸੈਮਸੰਗ ਨੇ ਇਸ ਸੀਰੀਜ਼ ਨੂੰ ਬਰਕਰਾਰ ਰੱਖਿਆ ਹੈ। ਰਿਪੋਰਟ ਮੁਤਾਬਕ, ਐਪਲ ਆਪਣੇ ਪਹਿਲੇ ਫੋਲਡਿੰਗ ਆਈਪੈਡ ਲਈ ਸਿਰਫ ਸਪਲਾਇਰਜ਼ ਅਤੇ ਲਾਈਨ-ਅਪ ਨੂੰ ਤਿਆਰ ਕਰ ਰਹੀ ਹੈ। 

ਕੀ ਹੈ ਐਪਲ ਦਾ ਪਲਾਨ

ਹਾਲਾਂਕਿ, ਕੰਪਨੀ ਇਸਦਾ ਪ੍ਰੋਡਕਸ਼ਨ ਛੋਟੇ ਪੱਧਰ 'ਤੇ ਰੱਖੇਗੀ। ਸਪਲਾਈ ਚੇਨ ਸੋਰਸ ਦਾ ਦਾਅਵਾ ਹੈ ਕਿ ਕੰਪਨੀ ਫੋਲਡਿੰਗ ਆਈਪੈਡ ਦਾ ਸ਼ਾਰਟ ਪ੍ਰੋਡਕਸ਼ਨ 2024 ਦੇ ਅਖੀਰ 'ਚ ਸ਼ੁਰੂ ਕਰ ਸਕਦੀ ਹੈ। ਐਪਲ ਨੇ ਅਜੇ ਤਕ ਆਪਣੇ ਫੋਲਡਿੰਗ ਆਈਪੈਡ ਦੇ ਡਿਜ਼ਾਈਨ ਨੂੰ ਸਬਮਿਟ ਨਹੀਂ ਕੀਤਾ। ਕੰਪਨੀ ਡਿਜ਼ਾਈਨ ਨੂੰ ਆਈਫੋਨ 'ਤੇ ਯੂਜ਼ ਕਰਨ ਤੋਂ ਪਹਿਲਾਂਵੱਡੇ ਡਿਵਾਈਸਿਜ਼ 'ਤੇ ਟਰਾਈ ਕਰਨਾ ਚਾਹੁਦੀ ਹੈ। ਕੰਪਨੀ ਸਿੰਪਲ ਡਿਜ਼ਾਈਨ ਦੇ ਨਾਲ ਆਪਣੇ ਪ੍ਰੋਡਕਟ ਦੀ ਕੀਮਤ ਨੂੰ ਪ੍ਰਭਾਵੀ ਰੱਖਣਾ ਚਾਹੁੰਦੀ ਹੈ, ਜਿਸ ਨਾਲ ਉਨ੍ਹਾਂ ਦਾ ਡਿਵਾਈਸ ਓਵਰ ਪ੍ਰਾਈਜ਼ਡ ਨਾ ਲੱਗੇ। 

Rakesh

This news is Content Editor Rakesh