ਇਸ ਕਾਰਣ ਐਪਲ ਨੇ ਸੈਮਸੰਗ ਨੂੰ ਦਿੱਤਾ ਕਰੋੜਾਂ ਰੁਪਏ ਦਾ ਜੁਰਮਾਨਾ

07/15/2020 8:27:17 PM

ਗੈਜੇਟ ਡੈਸਕ—ਭਲੇ ਹੀ ਸਮਾਰਟਫੋਨ ਮਾਰਕੀਟ 'ਚ ਐਪਲ ਅਤੇ ਸੈਮਸੰਗ ਇਕ-ਦੂਜੇ ਦੇ ਵਿਰੋਧੀ ਹੋਣ ਪਰ ਸ਼ਾਇਦ ਤੁਹਾਨੂੰ ਜਾਣਕਾਰੀ ਨਾ ਹੋਵੇ ਕਿ ਐਪਲ ਆਪਣੇ ਆਈਫੋਨ ਸਮਾਰਟਫੋਨਸ ਲਈ ਸੈਸਮੰਗ ਤੋਂ ਡਿਸਪਲੇਅ ਖਰੀਦਦੀ ਹੈ। ਹਾਲਾਂਕਿ ਘੱਟ ਡਿਸਪਲੇਅ ਖਰੀਦਣ ਦੇ ਚੱਲਦੇ ਐਪਲ ਨੂੰ ਹਰਜਾਨਾ ਭਰਨਾ ਪਿਆ ਹੈ। 9to5Mac ਮੁਤਾਬਕ ਡਿਸਪਲੇਅ ਸਪਲਾਈ ਚੇਨ ਕੰਸਲਟੈਂਟ (DSCC) ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਐਪਲ ਨੇ ਸੈਮਸੰਗ ਨੂੰ 950 ਮਿਲੀਅਨ ਡਾਲਰ (ਕਰੀਬ 7156 ਕਰੋੜ ਰੁਪਏ) ਦਾ ਜੁਰਮਾਨਾ ਦਿੱਤਾ ਹੈ। ਸੈਮਸੰਗ ਐਪਲ ਨੂੰ OLED ਡਿਸਪਲੇਅ ਦੀ ਸਪਲਾਈ ਕਰਦੀ ਹੈ। ਜੁਰਮਾਨੇ ਤੋਂ ਮਿਲੀ ਰਕਮ ਦਾ ਫਾਇਦਾ ਸੈਮਸੰਗ ਨੂੰ ਇਹ ਹੋਇਆ ਹੈ ਕਿ ਕੰਪਨੀ ਦੇ ਡਿਸਪਲੇਅ ਬਿਜ਼ਨੈੱਸ ਦੀ ਦੂਜੀ ਤਿਮਾਹੀ ਦਾ ਰੈਵੀਨਿਊ ਕਾਫੀ ਵਧ ਗਿਆ ਹੈ। ਇਨ੍ਹਾਂ ਹੀ ਨਹੀਂ, ਘਾਟੇ 'ਚ ਚੱਲ ਰਹੀ ਕੰਪਨੀ ਹੁਣ ਲਾਭ 'ਚ ਆ ਗਈ ਹੈ।

ਕਿਉਂ ਦੇਣਾ ਪੈਂਦਾ ਹੈ ਜੁਰਮਾਨਾ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦ ਅਜਿਹਾ ਹੋਇਆ ਹੈ। ਪਿਛਲੇ ਸਾਲ ਵੀ ਘੱਟ ਡਿਸਪਲੇਅ ਪੈਨਲ ਖਰੀਦਣ ਦੇ ਚੱਲਦੇ ਐਪਲ ਨੂੰ ਕਾਫੀ ਰਕਮ ਚੁਕਾਣੀ ਪਈ ਸੀ। ਉਸ ਸਮੇਂ ਕੰਪਨੀ ਨੇ ਸੈਮਸੰਗ ਨੂੰ 684 ਮਿਲੀਅਨ ਡਾਲਰ ਦਿੱਤੇ ਸਨ। ਇਸ ਸਾਲ ਕੋਵਿਡ-19 ਦੇ ਚੱਲਦੇ ਕਮਜ਼ੋਰ ਕੰਮ ਅਤੇ ਵਿਕਰੀ ਦੇ ਕਾਰਣ ਐਪਲ ਜ਼ਿਆਦਾ ਆਈਫੋਨ ਨਹੀਂ ਵੇਚ ਪਾਈ ਸੀ। ਦਰਅਸਲ ਇਕ ਰਿਪੋਰਟ ਦੀ ਮੰਨੀਏ ਤਾਂ ਸੈਮਸੰਗ ਅਤੇ ਐਪਲ ਵਿਚਾਲੇ ਹਰ ਸਾਲ ਇਕ ਤੈਅ ਲਿਮਿਟ ਦੀ ਡਿਸਪਲੇਅ ਦੀ ਡੀਲ ਹੈ। ਉਸ ਨਾਲ ਘੱਟ ਡਿਸਪਲੇਅ ਪੈਨਲਸ ਖਰੀਦਣ 'ਤੇ ਐਪਲ ਨੂੰ ਹਰਜਾਨਾ ਦੇਣਾ ਪੈਂਦਾ ਹੈ।

ਨਵਾਂ ਸਪਲਾਇਰ ਲੱਭ ਰਹੀ ਐਪਲ
ਅਜਿਹਾ ਕਿਹਾ ਜਾ ਰਿਹਾ ਹੈ ਕਿ ਹੁਣ ਐਪਲ ਆਈਫੋਨ ਦੀ ਡਿਸਪਲੇਅ ਲਈ ਸੈਮਸੰਗ ਦੀ ਜਗ੍ਹਾ ਕੋਈ ਨਵਾਂ ਸਪਲਾਇਰ ਲੱਭ ਰਹੀ ਹੈ। ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਕੁਝ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਐਪਲ ਚੀਨ ਦੇ BOE ਤਕਨਾਲੋਜੀ ਗਰੁੱਪ ਦੇ ਨਾਲ ਗੱਲਬਾਤ ਕਰ ਰਹੀ ਹੈ। ਜੇਕਰ ਗੱਲ ਅਗੇ ਵਧਦੀ ਹੈ ਤਾਂ 2021 'ਚ ਆਉਣ ਵਾਲੇ ਆਈਫੋਨਸ 'ਚ ਨਵੀਂ ਕੰਪਨੀ ਦੇ ਡਿਸਪਲੇਅ ਪੈਨਲਸ ਦੇਖਣ ਨੂੰ ਮਿਲ ਸਕਦੇ ਹਨ।


Karan Kumar

Content Editor

Related News