ਐਪਲ ਨੇ ਯੂਜ਼ਰਸ ਨੂੰ ਕੀਤਾ ਗੁੰਮਰਾਹ, ਅਦਾਲਤ ਨੇ ਲਾਇਆ 45 ਕਰੋੜ ਦਾ ਜੁਰਮਾਨਾ

06/19/2018 5:09:51 PM

ਜਲੰਧਰ— ਅਮਰੀਕੀ ਕੰਪਨੀ ਐਪਲ 'ਤੇ ਆਸਟ੍ਰੇਲੀਆ ਦੀ ਅਦਾਲਤ ਨੇ 6.6 ਮਿਲੀਅਨ ਡਾਲਰ (ਕਰੀਬ 45 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਐਪਲ 'ਤੇ ਇਹ ਜੁਰਮਾਨਾ ਯੂਜ਼ਰਸ ਨੂੰ ਗੁੰਮਰਾਹ ਕਰਨ ਲਈ ਲਗਾਇਆ ਹੈ। ਜਾਣਕਾਰੀ ਮੁਤਾਬਕ ਯੂਜ਼ਰਸ ਨੇ ਆਸਟ੍ਰੇਲੀਆਈ ਕੰਪਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਐੱਸ.ਸੀ.ਸੀ.) 'ਚ ਸ਼ਿਕਾਇਤ ਕੀਤੀ ਸੀ ਕਿ ਫਰਵਰੀ 2015 ਅਤੇ ਫਰਵਰੀ 2016 ਦੌਰਾਨ ਖਰੀਦੇ ਗਏ ਆਈਫੋਨ ਅਤੇ ਆਈਪੈਡ 'ਚ ਖਰਾਬੀ ਆਉਣ 'ਤੇ ਐਪਲ ਨੇ ਇਨ੍ਹਾਂ ਨੂੰ ਰਿਪੇਅਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। 

'Error 53' 
565 ਨਿਊਜ਼ ਮੁਤਾਬਕ, 275 ਯੂਜ਼ਰਸ ਨੇ ਐਪਲ ਤੋਂ ਖਰੀਦੇ ਗਏ ਪ੍ਰੋਡਕਟਸ 'ਚ ਐਰਰ 53 ਆਉਣ ਦੀ ਸ਼ਿਕਾਇਤ ਕੀਤੀ ਗਈ ਸੀ। ਦੱਸ ਦਈਏ ਕਿ ਯੂਜ਼ਰਸ ਆਪਣੇ ਡਿਵਾਈਸ ਦੀ ਕ੍ਰੈਕ ਸਕਰੀਨ ਨੂੰ ਥਰਡ ਪਾਰਟੀ ਤੋਂ ਠੀਕ ਕਰਾਉਂਦੇ ਹਨ ਤਾਂ ਉਸ ਵਿਚ 'Error 53' ਆਉਣ ਲੱਗਦਾ ਹੈ ਅਤੇ ਯੂਜ਼ਰਸ ਡਿਵਾਈਸ ਨੂੰ ਰੀਸਟੋਰ ਨਹੀਂ ਕਰ ਪਾਉਂਦੇ। 

ਅਦਾਲਤ ਦਾ ਫੈਸਲਾ
ਯੂਜ਼ਰਸ ਦੁਆਰਾ ਸ਼ਿਕਾਇਤ ਕਰਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋ ਕਿਹਾ ਕਿ ਜੇਕਰ ਪ੍ਰੋਡਕਟ 'ਚ ਕਿਸੇ ਤਰ੍ਹਾਂ ਦੀ ਖਰਾਬੀ ਹੈ ਤਾਂ ਆਸਟ੍ਰੇਲੀਆ ਦੇ ਯੂਜ਼ਰਸ ਨੂੰ ਕਾਨੂੰਨੀ ਤੌਰ 'ਤੇ ਉਸ ਦੇ ਸੁਧਾਰ ਜਾਂ ਬਦਲਾਅ ਦਾ ਹੱਕ ਹੈ। ਉਥੇ ਹੀ ਕੁਝ ਮਾਮਲਿਆਂ 'ਚ ਪ੍ਰੋਡਕਟ ਦੀ ਕੀਮਤ ਵੀ ਦੇਣੀ ਹੁੰਦੀ ਹੈ। 


 

ਐਪਲ ਦੀ ਪ੍ਰਤੀਕਿਰਿਆ
ਅਦਾਲਤ 'ਚ ਐਪਲ ਨੇ ਕਿਹਾ ਕਿ ਜਿਨ੍ਹਾਂ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ, ਉਨ੍ਹਾਂ ਨੇ ਆਪਣੇ ਡਿਵਾਈਸਿਜ਼ ਨੂੰ ਪਹਿਲਾਂ ਤੋਂ ਹੀ ਥਰਡ ਪਾਰਟੀ ਨੇ ਰਿਪੇਅਰ ਕੀਤਾ ਸੀ, ਇਸ ਹਾਲਤ 'ਚ ਅਸੀਂ ਰਿਪੇਅਰ ਤੋਂ ਇਨਕਾਰ ਕਰ ਦਿੱਤਾ ਹੈ।