ਐੱਪਲ ਇਵੈਂਟ : ਕੁਝ ਹੀ ਦੇਰ ''ਚ ਲਾਂਚ ਹੋਵੇਗਾ ਨਵਾਂ ਮੈਕਬੁੱਕ

10/27/2016 10:28:08 PM

ਜਲੰਧਰ— ਅਮਰੀਕੀ ਤਕਨੀਕੀ ਦਿੱਗਜ ਐੱਪਲ ਨੇ ਪਿਛਲੇ ਮਹੀਨੇ ਸਤੰਬਰ ''ਚ ਆਈਫੋਨ 7 ਅਤੇ 7 ਪਲੱਸ ਲਾਂਚ ਕੀਤੇ ਹਨ। ਐੱਪਲ ਅੱਜ (27-10-2016) ਇਕ ਇਵੈਂਟ ਕਰਨ ਜਾ ਰਿਹਾ ਹੈ ਅਤੇ ਇਸ ਇਵੈਂਟ ''ਚ ਕੰਪਨੀ ਮੈਕਬੁੱਕ ਦੇ ਨਵੇਂ ਵਰਜ਼ਨ ਨੂੰ ਲਾਂਚ ਕਰਨ ਜਾ ਰਹੀ ਹੈ। ਭਾਰਤੀ ਸਮੇਂ ਅਨੁਸਾਰ ਇਹ ਇਵੈਂਟ ਰਾਤ 10.30 ਵਜੇ ਸ਼ੁਰੂ ਹੋਵੇਗਾ। 
ਇਕ ਲੀਕ ਰਿਪੋਰਟ ਅਤੇ ਤਸਵੀਰ ਮੁਤਾਬਕ ਮੈਕਬੁੱਕ ਪ੍ਰੋ ''ਚ ਓ. ਐੱਲ. ਈ. ਡੀ. ਕੰਟਰੋਲ ਟੱਚ ਬਾਰ ਹੋਵੇਗੀ। ਫਿਲਹਾਲ ਅਧਿਕਾਰਕ ਰੂਪ ''ਚ ਕੁਝ ਹੀ ਸਮੇਂ ''ਚ ਇਸ ਬਾਰੇ ਪਤਾ ਲੱਗ ਜਾਵੇਗਾ।