ਕੁਝ ਹੀ ਦੇਰ ''ਚ ਸ਼ੁਰੂ ਹੋਵੇਗਾ Apple ਈਵੈਂਟ, ਸਸਤੇ ਆਈਫੋਨ ਸਮੇਤ ਲਾਂਚ ਹੋਣਗੇ ਸ਼ਾਨਦਾਰ ਪ੍ਰੋਡਕਟਸ

09/12/2018 8:30:19 PM

ਗੈਜੇਟ ਡੈਸਕ— ਅਮਰੀਕੀ ਕੰਪਨੀ ਐਪਲ ਨੇ ਅੱਜ ਸਟੀਵ ਜਾਬਸ ਥਿਏਟਰ 'ਚ ਇਕ ਸਪੈਸ਼ਲ ਈਵੈਂਟ ਦਾ ਆਯੋਜਨ ਕੀਤਾ ਹੈ। ਇਹ ਈਵੈਂਟ ਹੁਣ ਕੁਝ ਹੀ ਘੰਟਿਆਂ 'ਚ ਸ਼ੁਰੂ ਹੋਵੇਗਾ। ਇਸ ਨੂੰ ਭਾਰਤੀ ਸਮੇਂ ਮੁਤਾਬਕ ਰਾਤ ਨੂੰ 10:30 ਵਜੇ ਦੇਖਿਆ ਜਾ ਸਕੇਗਾ। ਇਸ ਈਵੈਂਟ 'ਚ ਕੰਪਨੀ ਤਿੰਨ ਨਵੇਂ ਆਈਫੋਨ, ਨਵਾਂ ਆਈਪੈਡ ਪ੍ਰੋ, ਐਪਲ ਵਾਚ ਸੀਰੀਜ਼ 4 ਅਤੇ ਆਈ.ਓ.ਐੱਸ. 12 ਤੋਂ ਪਰਦਾ ਚੁੱਕੇਗੀ। ਤੁਸੀਂ ਇਸ ਨੂੰ ਆਈ.ਓ.ਐੱਸ. 10 ਰਾਹੀਂ ਐਪਲ ਦੀ ਅਧਿਕਾਰਤ ਵੈੱਬਸਾਈਟ ਜਾਂ ਫਿਰ https://www.apple.com/apple-events/september-2018/ ਤੋਂ ਦੇਖ ਸਕਦੇ ਹੋ। ਮੈਕ ਯੂਜ਼ਰਸ ਇਸ ਲਾਈਵ ਸਟਰੀਮ ਨੂੰ ਤਾਂ ਹੀ ਦੇਖ ਸਕਣਗੇ, ਜਦੋਂ ਉਨ੍ਹਾਂ ਦਾ ਆਪਰੇਟਿੰਗ ਸਿਸਟਮ (ਓ.ਐੱਸ.) 10.2 ਜਾਂ ਫਿਰ ਇਸ ਤੋਂ ਉਪਰ ਦੇ ਵਰਜਨ ਦਾ ਹੋਵੇਗਾ। ਉਥੇ ਹੀ ਵਿੰਡੋਜ਼ 10 ਅਤੇ 7 ਦੇ ਯੂਜ਼ਰਸ ਫਾਇਰਪਾਕਸ, ਕ੍ਰੋਮ ਅਤੇ ਮਾਈਕ੍ਰੋਸਾਫਟ ਐੱਜ ਰਾਹੀਂ ਇਸ ਈਵੈਂਟ ਦਾ ਲਾਈਵ ਸਟਰੀਮ ਦੇਖ ਸਕਦੇ ਹਨ। ਆਓ ਜਾਣਦੇ ਹਾਂ ਈਵੈਂਟ ਬਾਰੇ...

ਨਵੇਂ ਆਈਫੋਨਸ
ਈਵੈਂਟ 'ਚ ਆਈਫੋਨ ਦੇ ਤਿੰਨ ਨਵੇਂ ਮਾਡਲ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚ ਆਈਫੋਨ XS, ਆਈਫੋਨ XS Max ਅਤੇ ਡਿਊਲ ਸਿਮ ਆਈਫੋਨ X3 ਹੋ ਸਕਦੇ ਹਨ। ਇਨ੍ਹਾਂ ਤਿੰਨਾਂ ਆਈਫੋਨਸ 'ਚੋਂ 2 ਦੀ ਕੀਮਤ ਕਰੀਬ 72 ਹਜ਼ਾਰ ਰੁਪਏ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਤਿੰਨਾਂ ਆਈਫੋਨਸ 'ਚ ਫੇਸ ਆਈ.ਡੀ. ਮੁੱਖ ਫੀਚਰ ਹੋਵੇਗਾ ਜਿਸ ਰਾਹੀਂ ਇਨ੍ਹਾਂ ਡਿਵਾਈਸਿਜ਼ ਨੂੰ ਅਨਲਾਕ ਕੀਤਾ ਜਾ ਸਕੇਗਾ। ਤਿੰਨੇਂ ਹੈਂਡਸੈੱਟ ਨੌਚ ਡਿਸਪਲੇਅ, ਫੇਸ ਆਈ.ਡੀ. ਸਪੋਰਟ ਅਤੇ ਕੰਪਨੀ ਦੇ ਲੇਟੈਸਟ ਏ 12 ਪ੍ਰੋਸੈਸਰ ਨਾਲ ਲਾਂਚ ਹੋਣਗੇ।


ਤਿੰਨਾਂ ਹੀ ਡਿਵਾਈਸਿਜ਼ 'ਚ 64 ਜੀ.ਬੀ. ਅਤੇ 256 ਜੀ.ਬੀ. ਦੀ ਇੰਟਰਨਲ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤੇ ਜਾਣਗੇ। ਹਾਲਾਂਕਿ ਖਬਰਾਂ ਹਨ ਕਿ ਆਈਫੋਨ XS ਸੀਰੀਜ਼ 'ਚ ਇਕ ਵੇਰੀਐਂਟ 512 ਜੀ.ਬੀ. ਸਟੋਰੇਜ ਵੀ ਹੋ ਸਕਦੀ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਅਤੇ ਆਈਫੋਨ X3 'ਚ ਸਿੰਗਲ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਫੋਨ XS 'ਚ 5.8 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ, ਆਈਫੋਨ XS Max 'ਚ 6.5-ਇੰਚ ਦੀ ਓ.ਐੱਲ.ਈ.ਡੀ. ਸਕਰੀਨ ਅਤੇ ਆਈਫੋਨ X3 'ਚ 6.1-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੋ ਸਕਦੀ ਹੈ।

ਐਪਲ ਵਾਚ ਸੀਰੀਜ਼ 4
ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਐਪਲ ਵਾਚ ਸੀਰੀਜ਼ 4 ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਨਵੀਂ ਵਾਚ 'ਚ ਐਪਲ ਸਕਰੀਨ ਨੂੰ ਸਲਿਮ ਕਰੇਗੀ ਅਤੇ ਸਕਰੀਨ ਸਾਈਜ਼ ਨੂੰ ਵੀ ਵੱਡਾ ਕੀਤਾ ਜਾਵੇਗਾ। ਕੰਪਨੀ ਵਾਚ 4 ਨੂੰ 42mm ਅਤੇ 38mm 'ਚ ਹੀ ਪੇਸ਼ ਕਰੇਗੀ। ਐਪਲ ਵਾਚ ਸੀਰੀਜ਼ ਦਾ ਸਕਰੀਨ ਰੈਜ਼ੋਲਿਊਸ਼ਨ 384x480 ਪਿਕਸਲ ਹੋਵੇਗਾ।


AirPods 2
ਕੰਪਨੀ ਵਾਇਰਲੈੱਸ ਏਅਰਪੌਡਸ ਨੂੰ ਲਾਂਚ ਕਰ ਸਕਦੀ ਹੈ ਅਤੇ ਇਸ ਵਿਚ ਇੰਪਰੂਵਡ ਵਾਇਰਲੈੱਸ ਚਿੱਪ ਅਤੇ 'ਹੇ ਸਿਰੀ' ਦਾ ਅਪਡੇਟ ਸਪੋਰਟ ਹੋਵੇਗਾ ਜੋ ਵਾਲਿਊਮ ਪਲੇਅਬੈਕ ਅਤੇ ਆਡੀਓ ਪਲੇਬੈਕ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਇਸ ਵਿਚ ਨੌਇਜ਼ ਕੈਂਸਿਲੇਸ਼ਨ ਦਿੱਤਾ ਜਾ ਸਕਦਾ ਹੈ। AirPods 2 ਨੂੰ ਕੰਪਨੀ 159 ਡਾਲਰ (ਕਰੀਬ 11,400 ਰੁਪਏ) 'ਚ ਪੇਸ਼ ਕਰ ਸਕਦੀ ਹੈ।


Apple iPad Pro ਅਤੇ MacBook
ਉਮੀਦ ਕੀਤੀ ਜਾ ਰਹੀ ਹੈ ਕਿ iPad Pro ਮਾਡਲਸ ਨੂੰ MacBooks ਦੇ ਨਾਲ WWDC 2018 'ਚ ਪੇਸ਼ ਕੀਤਾ ਜਾਵੇਗਾ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਆਈਪੈਡ ਪ੍ਰੋ 'ਚ ਐੱਜ-ਟੂ-ਐੱਜ ਡਿਸਪਲੇਅ ਹੋਵੇਗੀ। ਨਾਲ ਹੀ, ਐਪਲ ਇਸ ਵਿਚ ਹੋਮ ਬਟਨ ਦੀ ਥਾਂ ਟੱਚ ਆਈ.ਡੀ. ਫਿੰਗਰਪ੍ਰਿੰਟ ਸਕੈਨਰ ਦੇਵੇਗੀ। ਇਹ ਫੀਚਰ ਆਈਪੈਡ ਪ੍ਰੋ 10.5-ਇੰਚ ਅਤੇ ਆਈਪੈਡ ਪ੍ਰੋ 12.9-ਇੰਚ ਮਾਡਲਸ 'ਚ ਹੋਣਗੇ। ਦੱਸ ਦੇਈਏ ਇਨ੍ਹਾਂ ਸਾਰੇ ਪ੍ਰੋਡਕਟਸ ਦੀ ਪੂਰੀ ਜਾਣਕਾਰੀ ਈਵੈਂਟ ਦੌਰਾਨ ਹੀ ਪਤਾ ਲੱਗੇਗੀ।