ਐਪਲ ਵਾਚ ’ਚ ਆਇਆ ਬਗ, ਕੰਪਨੀ ਨੇ ਡਿਸੇਬਲ ਕੀਤੀ ਵਾਕੀ-ਟਾਕੀ ਐਪ

07/13/2019 5:45:52 PM

ਗੈਜੇਟ ਡੈਸਕ– ਐਪਲ ਵਾਚ ਦੇ ਇਕ ਬਗ ਨਾਲ ਪ੍ਰਭਾਵਿਤ ਹੋਣ ਦੀਆਂ ਖਬਰਾਂ ਤੋਂ ਬਾਅਦ ਕੰਪਨੀ ਨੇ ਵਾਕੀ-ਟਾਕੀ ਐਪ ਨੂੰ ਇਸ ਵਾਚ ’ਚੋਂ ਡਿਸੇਬਲ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਰੱਖਿਆ ਖਾਮੀ ਹੋਣ ਕਾਰਨ ਵਾਕੀ-ਟਾਕੀ ਐਪ ਯੂਜ਼ਰਜ਼ ਦਾ ਕਾਲਿੰਗ ਡਾਟਾ ਲੀਕ ਕਰ ਰਹੀ ਸੀ ਜਿਸ ਕਾਰਨ ਕੰਪਨੀ ਨੂੰ ਹੁਣ ਇਸ ਐਪ ਨੂੰ ਹੀ ਰਿਮੂਵ ਕਰਨਾ ਪਿਆ। 

ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਟੈੱਕ ਕਰੰਚ ਦੁਆਰਾ ਦਿੱਤੀ ਗਈ ਸੀ, ਉਸ ਸਮੇਂ ਕੰਪਨੀ ਨੇ ਦੱਸਿਆ ਸੀ ਕਿ ਉਹ ਇਸ ਸਮੱਸਿਆ ਨੂੰ ਜਲਦੀ ਫਿਕਸ ਕਰੇਗੀ ਪਰ ਹੁਣ ਇਸ ਐਪ ਨੂੰ ਹੀ ਰਿਮੂਵ ਕਰ ਦਿੱਤਾ ਗਿਆ ਹੈ। 

ਐਪਲ ਦੀ ਪ੍ਰਤੀਕਿਰਿਆ
ਐਪਲ ਨੇ ਕਿਹਾ ਹੈ ਕਿ ਵਾਕੀ-ਟਾਕੀ ਐਪ ’ਚ ਫਿਲਹਾਲ ਸੁਰੱਖਿਆ ਖਾਮੀ ਕਾਰਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਅਸੀਂ ਇਸ ਨੂੰ ਕਾਫੀ ਸੀਰੀਅਸ ਸਮੱਸਿਆ ਮੰਨਦੇ ਹੋਏ ਵਾਕੀ-ਟਾਕੀ ਐਪ ’ਤੇ ਐਕਸ਼ਨ ਲਿਆ ਹੈ। 

ਪਿਛਲੇ ਸਾਲ ਲਿਆਇਆ ਗਿਆ ਸੀ ਇਹ ਫੀਚਰ
ਦੱਸ ਦੇਈਏ ਕਿ ਵਾਕੀ-ਟਾਕੀ ਐਪ ਨੂੰ ਪਿਛਲੇ ਸਾਲ ਜੂਨ ’ਚ ਲਿਆਇਆ ਗਿਆ ਸੀ। ਇਸ ਦੀ ਮਦਦ ਨਾਲ ਯੂਜ਼ਰ ਬਸ ਆਪਣੀ ਵਾਚ ਰਾਹੀਂ ਆਡੀਓ ਮੈਸੇਜਿਸ ਆਪਣੇ ਦੋਸਤਾਂ ਨੂੰ ਭੇਜ ਅਤੇ ਪ੍ਰਾਪਤ ਕਰ ਸਕਦੇ ਸਨ। 

ਇਸ ਤੋਂ ਪਹਿਲਾਂ ਗਰੁੱਪ ਫੇਸਟਾਈਮ ਫੀਚਰ ਨੂੰ ਕੀਤਾ ਗਿਆ ਸੀ ਡਿਸੇਬਲ
ਇਸ ਸਾਲ ਜਨਵਰੀ ’ਚ FaceTime bug ਨੇ iOS ਨੂੰ ਵੀ ਪ੍ਰਭਾਵਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਕੰਪਨੀ ਨੇ ਗਰੁੱਪ ਫੇਸਟਾਈਮ ਫੀਚਰ ਨੂੰ ਟਾਂਪਰੇਰੀ ਤੌਰ ’ਤੇ ਡਿਸੇਬਲ ਕਰ ਦਿੱਤਾ ਸੀ। ਕੰਪਨੀ ਨੇ ਅਜਿਹਾ ਹੀ ਇਸ ਵਾਰ ਵੀ ਕੀਤਾ ਅਤੇ ਵਾਕੀ-ਟਾਕੀ ਐਪ ਨੂੰ ਡਿਸੇਬਲ ਕਰ ਦਿੱਤਾ ਹੈ। ਐਪਲ ਨੂੰ ਚਾਹੀਦਾ ਹੈ ਕਿ ਉਹ ਐਪਸ ਨੂੰ ਠੀਕ ਕਰੇ ਨਾ ਕਿ ਇਨ੍ਹਾਂ ਨੂੰ ਰਿਮੂਵ ਜਾਂ ਡਿਸੇਬਲ ਕਰੇ, ਇਸ ਨਾਲ ਪ੍ਰੋਡਕਟਸ ਦੇ ਫੀਚਰਜ਼ ’ਚ ਕਮੀ ਆਉਂਦੀ ਹੈ ਜਿਸ ਨਾਲ ਵਿਕਰੀ ’ਤੇ ਵੀ ਅਸਰ ਪੈਂਦਾ ਹੈ।