ਐਪਲ ਦੀ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ, ਵਿਦੇਸ਼ੀ ਐਪਸ ''ਤੇ ਬੀਜਿੰਗ ਦੀ ਕਾਰਵਾਈ ''ਤੇ ਜਤਾਈ ਚਿੰਤਾ

09/29/2023 8:06:58 PM

ਗੈਜੇਟ ਡੈਸਕ- ਵਾਲ ਸਟਰੀਟ ਜਨਰਲ ਦੀ ਸ਼ੁੱਕਰਵਾਰ ਦੀ ਰਿਪੋਰਟ ਮੁਤਾਬਕ, Apple (AAPL.O) ਦੇ ਕਰਮਚਾਰੀਆਂ ਨੇ ਹਾਲ ਦੇ ਮਹੀਨਿਆਂ 'ਚ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਨਵੇਂ ਨਿਯਮਾਂ 'ਤੇ ਚਿੰਤਾਵਾਂ 'ਤੇ ਚਰਚਾ ਕੀਤੀ ਜੋ ਉਸਦੇ ਐਪ ਸਟੋਰ ਤੋਂ ਅੰਡਰ ਰਜਿਸਟਰਡ ਵਿਦੇਸ਼ੀ ਐਪਸ 'ਤੇ ਪਾਬੰਦੀ ਲਗਾ ਦੇਣਗੇ। ਨਵੇਂ ਨਿਯਮ ਐਪਲ ਨੂੰ ਉਨ੍ਹਾਂ ਕਈ ਐਪਸ ਦੀ ਪੇਸ਼ਕਸ਼ ਕਰਨ ਤੋਂ ਰੋਕਣਗੇ ਜੋ ਮੌਜੂਦਾ ਸਮੇਂ 'ਚ ਚੀਨ 'ਚ ਸਟੋਰ 'ਤੇ ਉਪਲੱਬਧ ਹਨ। ਉਦਾਹਰਣ ਲਈ ਆਈਫੋਨ ਯੂਜ਼ਰਜ਼ ਹਮੇਸ਼ਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ ਵੀ.ਪੀ.ਐੱਨ. ਰਾਹੀਂ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਐਕਸ ਵਰਗੇ ਐਪ ਡਾਊਨਲੋਡ ਅਤੇ ਐਕਸੈਸ ਕਰਦੇ ਹਨ, ਇਸ ਤੱਥ ਦੇ ਬਾਵਜੂਦ ਕਿ ਚੀਨ ਨੇ ਵੈੱਬ ਐਕਸੈਸ ਨੂੰ ਬਲਾਕ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਮੋਬਾਇਲ 'ਤੇ ਐਮਰਜੈਂਸੀ ਅਲਰਟ ਵੇਖ ਘਬਰਾਏ ਲੋਕ, ਜੇ ਤੁਹਾਨੂੰ ਵੀ ਆਇਆ ਮੈਸੇਜ ਤਾਂ ਪੜ੍ਹੋ ਇਹ ਖ਼ਬਰ

ਦੋ ਮਹੀਨੇ ਪਹਿਲਾਂ ਚੀਨ ਦੇ ਉਦਯੋਗ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਐਲਾਨ ਕੀਤਾ ਕਿ ਐਪਲ ਅਤੇ ਹੋਰ ਵਿਤਰਕਾਂ ਨੂੰ ਜੁਲਾਈ ਤਕ ਦੇਸ਼ 'ਚ ਇਨ੍ਹਾਂ ਐਪਸ ਦੀ ਪੇਸ਼ਕਸ਼ ਬੰਦ ਕਰਨੀ ਹੋਵੇਗੀ। ਰਿਪੋਰਟ ਮੁਤਾਬਕ, ਚੀਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨੀਤੀਆਂ ਘਪਲਿਆਂ ਅਤੇ ਸੈਂਸਰਸ਼ਿਪ ਨਿਯਮਾਂ ਦਾ ਉਲੰਘਣ ਕਰਨ ਵਾਲੀ ਜਾਣਕਾਰੀ ਦੇ ਪ੍ਰਸਾਰ ਨੂੰ ਘੱਟ ਕਰਨ 'ਚ ਮਦਦ ਕਰਨਗੀਆਂ, ਜਦਕਿ ਐਪਲ ਇਸ ਗੱਲ ਤੋਂ ਚਿੰਤਤ ਹੈ ਕਿ ਨਵੇਂ ਨਿਯਮ ਯੂਜ਼ਰਜ਼ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਐਪਲ ਨੇ ਨਵੇਂ ਨਿਯਮਾਂ ਬਾਰੇ ਜਨਤਕ ਰੂਪ ਨਾਲ ਕੁਝ ਵੀ ਸਾਂਝਾ ਨਹੀਂ ਕੀਤਾ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

ਚੀਨ ਐਪਲ ਲਈ ਇਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਕੰਪਨੀ ਦੇ ਰੈਵੇਨਿਊ ਦਾ ਲਗਭਗ 20 ਫੀਸਦੀ ਹਿੱਸਾ ਇੱਥੋਂ ਹੀ ਆਉਂਦਾ ਹੈ। ਇਹ ਦੇਸ਼ ਐਪਲ ਦੇ ਪ੍ਰਮੁੱਖ ਨਿਰਮਾਤਾ ਕੇਂਦਰ ਦੇ ਰੂਪ 'ਚ ਵੀ ਕੰਮ ਕਰਦਾ ਹੈ ਪਰ ਇਹ ਰਿਸ਼ਤਾ ਚੁਣੌਤੀਆਂ ਤੋਂ ਰਹਿਤ ਨਹੀਂ ਹੈ। ਉਦਾਹਰਣ ਲਈ ਸਤੰਬਰ ਦੀ ਸ਼ੁਰੂਆਤ 'ਚ ਵਾਲ ਸਟਰੀਟ ਜਨਰਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਦਫਤਰ 'ਚ ਆਈਫੋਨ ਨਾ ਲਿਆਉਣ ਜਾਂ ਕੰਮ ਲਈ ਉਨ੍ਹਾਂ ਦੀ ਵਤੋਂ ਨਾ ਕਰਨ ਪਰ ਇਹ ਸਪਸ਼ਟ ਨਹੀਂ ਸੀ ਕਿ ਅਜਿਹਾ ਕੋਈ ਵੀ ਆਦੇਸ਼ ਕਿੰਨਾ ਓਪਚਾਰਿਕ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੇਸ਼ ਨੇ ਐਪਲ ਦੇ ਆਈਫੋਨਜ਼ ਦੀ ਖਰੀਦ ਜਾਂ ਇਸਤੇਮਾਲ 'ਤੇ ਪਾਬੰਦੀ ਜਾਰੀ ਨਹੀਂ ਕੀਤੀ।

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

Rakesh

This news is Content Editor Rakesh