ਕੋਡਿੰਗ ਕਰਨ ਲਈ 4 ਸਾਲ ਦੀ ਡਿਗਰੀ ਦੀ ਲੋੜ ਨਹੀਂ : ਟਿਮ ਕੁੱਕ

05/13/2019 12:35:29 PM

ਗੈਜੇਟ ਡੈਸਕ– ਦੁਨੀਆ ਦੀ ਮੰਨੀ-ਪ੍ਰਮੰਨੀ ਤਕਨੀਕੀ ਕੰਪਨੀ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਫਲੋਰੀਡਾ ਦੇ ਇਕ ਐਪਲ ਸਟੋਰ ਦੀ ਵਿਜ਼ਿਟ ਦੌਰਾਨ ਕਿਹਾ ਕਿ ਕੋਡਿੰਗ ਕਰਨ ਲਈ 4 ਸਾਲ ਦੀ ਡਿਗਰੀ ਦੀ ਲੋੜ ਨਹੀਂ ਹੈ। ਅਜਿਹੇ ’ਚ ਦੁਨੀਆ ਭਰ ਦੇ ਕਾਲਜਾਂ ’ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਸੋਚ ’ਚ ਪੈ ਸਕਦੇ ਹਨ। ਦਰਅਸਲ, ਟਿਮ ਕੁੱਕ ਨੇ ਫਲੋਰੀਡਾ ਦੇ ਇਕ ਐਪਸ ਸਟੋਰ ’ਚ 16 ਸਾਲ ਦੇ ਨੌਜਵਾਨ ਲਿਆਮ ਰੋਜਨਫੇਲਡ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ। 16 ਸਾਲ ਦਾ ਨੌਜਵਾਨ ਰੋਜਨਫੇਲਡ ਅਗਲੇ ਹਫਤੇ ਆਯੋਜਿਤ ਹੋਣਵਾਲੇ ਐਪਲ ਦੇ ਐਨੁਅਲ ਕਾਨਫਰੰਸ WWDC ’ਚ ਸ਼ਾਮਲ ਹੋਣ ਵਾਲੇ 350 ਸਕਾਲਰਸ਼ਿਪ ਜੇਤੂਆਂ ’ਚੋਂ ਇਕ ਹੈ। 

ਟੁਮ ਕੁੱਕ ਨੇ ਆਪਣੇ ਓਪੀਨੀਅਨ ’ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਡਿੰਗ ’ਚ ਪਾਰੰਗਤ ਬਣਨ ਲਈ 4 ਸਾਲ ਦੀ ਡਿਗਲੀ ਦੀ ਲੋੜ ਹੈ, ਇਹ ਇਕ ਪੁਰਾਣੀ ਅਤੇ ਟਰਡੀਸ਼ਨਲ ਸੋਚ ਹੈ। ਕੋਡਿੰਗ ਕਰਨ ਲਈ ਸ਼ੁਰੂਆਤੀ ਜਮਾਤ ’ਚ ਹੀ ਪਾਰੰਗਤ ਬਣਿਆ ਜਾ ਸਕਦਾ ਹੈ। ਸਕੂਲ ਗ੍ਰੈਜੁਏਟ ਨੌਜਵਾਨ ਨਿਆਮ ਇਸ ਦਾ ਇਕ ਵੱਡਾ ਉਦਾਹਰਣ ਹੈ ਜੋ ਐਪਲ ਦੇ ਐਪ ਸਟੋਰ ਲਈ ਐਪਸ ਦੀ ਕੋਡਿੰਗ ਕਰਦਾ ਹੈ। ਟਿਮ ਕੁੱਕ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਚ ਵੀ ਲਿਆਮ ਦੇ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ। 


Related News