iPhone ਦੀ ਬੈਟਰੀ ਸਸਤੇ ’ਚ ਰਿਪਲੇਸ ਕਰਾਉਣ ਦਾ ਬਿਹਤਰੀਨ ਮੌਕਾ

12/09/2018 5:46:58 PM

ਗੈਜੇਟ ਡੈਸਕ– ਐਪਲ ਆਪਣੇ ਆਈਫੋਨ ਗਾਹਕਾਂ ਲਈ ਇਕ ਬਿਹਤਰੀਨ ਡੀਲ ਲੈ ਕੇ ਆਈ ਹੈ। ਇਸ ਡੀਲ ਮੁਤਾਬਕ ਜਿਨ੍ਹਾਂ ਆਈਫੋਨ ਯੂਜ਼ਰਜ਼ ਦੇ ਫੋਨ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਜਾਂ ਖਰਾਬ ਹੋਣ ਵਾਲੀ ਹੈ ਉਹ ਆਪਣੇ ਫੋਨ ਦੀ ਬੈਟਰੀ ਨੂੰ 31 ਦਸੰਬਰ ਤਕ ਐਪਲ ਦੇ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਤਹਿਤ ਬਦਲਵਾ ਸਕਦੇ ਹਨ। ਇਸ ਦੌਰਾਨ ਐਪਲ ਆਪਣੇ ਗਾਹਕਾਂ ਨੂੰ 1,800-2,000 ਰੁਪਏ ’ਚ ਆਈਫੋਨ ਦੀ ਬੈਟਰੀ ਉਪਲੱਬਧ ਕਰਵਾ ਰਹੀ ਹੈ। ਐਪਲ ਦੇ ਇਸ ਆਫਰ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਐਪਲ ਅਗਲੇ ਸਾਲ ਆਪਣੇ ਆਈਫੋਨਜ਼ ਦੀ ਬੈਟਰੀ ਦੀਆਂ ਕੀਮਤਾਂ ’ਚ ਵਾਧਾ ਕਰ ਸਕਦੀ ਹੈ। 

ਐਪਲ ਦੀ ਇਸ ਸਕੀਮ ’ਚ ਜਿਨ੍ਹਾਂ ਆਈਫੋਨਜ਼ ਨੂੰ ਕਵਰ ਕੀਤਾ ਜਾ ਰਿਹਾ ਹੈ ਉਸ ਵਿਚ ਆਈਫੋਨ ਐੱਸ.ਈ., ਆਈਫੋਨ 6ਐੱਸ, ਆਈਫੋਨ 6 ਪਲੱਸ, ਆਈਫੋਨ 6ਐੱਸ ਪਲੱਸ, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8 ਅਤੇ ਆਈਫੋਨ 8 ਪਲੱਸ ਤੋਂ ਇਲਾਵਾ ਆਈਫੋਨ ਐਕਸ ਵੀ ਸ਼ਾਮਲ ਹੈ। ਹਾਲਾਂਕਿ ਇਸ ਸਕੀਮ ’ਚ ਆਈਫੋਨ ਐਕਸ.ਐੱਸ. ਅਤੇ ਆਈਫੋਨ ਐਕਸ.ਆਰ. ਨੂੰ ਸ਼ਾਮਲ ਨਹੀਂ ਕੀਤਾ ਗਿਆ। 

ਐਪਲ ਦੀ ਇਸ ਸਕੀਮ ਦਾ ਭਾਰਤੀ ਯੂਜ਼ਰਜ਼ ਵੀ ਲਾਭ ਲੈ ਸਕਦੇ ਹਨ। ਦੱਸ ਦੇਈਏ ਕਿ ਐਪਲ ਨੇ ਆਈ.ਓ.ਐੱਸ. 11 ਅਪਡੇਟ ਦੇ ਨਾਲ ਬੈਟਰੀ ਹੈਲਥ ਆਪਸ਼ਨ ਵੀ ਲਾਂਚ ਕੀਤਾ ਸੀ। ਬੈਟਰੀ ਹੈਲਥ ਆਪਸ਼ਨ ਰਾਹੀਂ ਯੂਜ਼ਰਜ਼ ਆਪਣੇ ਆਈਫੋਨ ਦੀ ਬੈਟਰੀ ਦੀ ਕੰਡੀਸ਼ਨ ਜਾਣ ਸਕਦੇ ਹਨ। ਸਾਰੇ ਆਈਫੋਨਜ਼ ਜੋ ਲੇਟੈਸਟ 11.3 ਆਈ.ਓ.ਐੱਸ. ਜਾਂ ਉਸ ਤੋਂ ਬਾਅਦ ਦੇ ਓ.ਐੱਸ. ’ਤੇ ਕੰਮ ਕਰ ਰਹੇ ਹਨ ਉਹ ਬੈਟਰੀ ਹੈਲਥ ਆਪਸ਼ਨ ਨੂੰ ਸਪੋਰਟ ਕਰਦੇ ਹਨ। ਆਪਣੇ ਫੋਨ ਦੀ ਬੈਟਰੀ ਦੀ ਹਾਲਤ ਜਾਣਨ ਲਈ ਯੂਜ਼ਰਜ਼ ਨੂੰ ਆਪਣੇ ਫੋਨ ਦੀ ਸੈਟਿੰਗ ’ਚ ਜਾ ਕੇ ਬੈਟਰੀ ਆਪਸ਼ਨ ਨੂੰ ਚੈੱਕ ਕਰਨਾ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬੈਟਰੀ ਪਹਿਲਾਂ ਦੇ ਮੁਕਾਬਲੇ ਕੁਝ ਕਮਜ਼ੋਰ ਹੋ ਗਈ ਹੈ ਤਾਂ ਤੁਸੀਂ ਇਸ ਨੂੰ ਰਿਪਲੇਸ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਨਜ਼ਦੀਕੀ ਐਪਲ ਆਥਰਾਈਜ਼ਡ ਸਰਵਿਸ ਪ੍ਰੋਵਾਈਡਰ ਜਾਂ ਐਪਲ ਦੇ ਰਿਟੇਲ ਸਟੋਰ ’ਤੇ ਜਾਣਾ ਹੋਵੇਗਾ। ਇਥੇ ਤੁਸੀਂ ਆਪਣੇ ਆਈਫੋਨ ਦੀ ਬੈਟਰੀ ਨੂੰ 31 ਦਸੰਬਰ ਤਕ ਡਿਸਕਾਊਂਟਿਡ ਪ੍ਰਾਈਜ਼ ’ਤੇ ਰਿਪਲੇਸ ਕਰਵਾ ਸਕਦੇ ਹੋ।