ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ

03/22/2020 1:58:28 AM

ਗੈਜੇਟ ਡੈਸਕ—ਕੋਰੋਨਵਾਇਰਸ ਕਾਰਣ ਮੈਨਿਊਫੈਕਚਰਿੰਗ ਇੰਡਸਟਰੀਜ਼ ਸਭ ਤੋਂ ਵੱਡੀ ਮੁਸੀਬਤ 'ਚ ਹਨ ਕਿਉਂਕਿ ਕੰਪਨੀਆਂ ਅਸੈਂਬਲਿੰਗ ਅਤੇ ਕੱਚੇ ਮਾਲ ਲਈ ਚੀਨ 'ਤੇ ਨਿਰਭਰ ਹਨ। ਇਸ ਵਿਚਾਲੇ ਪ੍ਰੋਡਕਟ ਦੀ ਕਿੱਲਤ ਨਾ ਹੋਵੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਐਪਲ ਨੇ ਇਕ ਵਿਅਕਤੀ ਨੂੰ ਦੋ ਤੋਂ ਜ਼ਿਆਦਾ ਆਈਫੋਨ ਖਰੀਦਣ 'ਤੇ ਰੋਕ ਲੱਗਾ ਦਿੱਤੀ ਹੈ। ਐਪਲ ਨੇ ਇਹ ਰੋਕ ਆਪਣੇ ਆਨਲਾਈਨ ਸਟੋਰਸ 'ਤੇ ਲਗਾਈ ਹੈ। ਦੱਸਣਯੋਗ ਹੈ ਕਿ ਆਫਲਾਈਨ ਸਟੋਰਸ ਪਹਿਲੇ ਹੀ ਬੰਦ ਕੀਤੇ ਜਾ ਚੁੱਕੇ ਹਨ।

ਐਪਲ ਨੇ ਇਸ ਦੀ ਜਾਣਕਾਰੀ ਆਪਣੀ ਸਾਈਟ 'ਤੇ ਦਿੱਤੀ ਹੈ ਜਿਸ ਮੁਤਾਬਕ ਅਮਰੀਕਾ ਅਤੇ ਚੀਨ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਦੋ ਤੋਂ ਜ਼ਿਆਦਾ ਆਈਫੋਨ ਨਹੀਂ ਖਰੀਦ ਸਕਦੇ। ਐਪਲ ਦੀ ਵੈੱਬਸਾਈਟ 'ਤੇ ਜਾਣ 'ਤੇ ਮੀਨੂ ਬਾਰ 'ਚ ਆਈਫੋਨ ਖਰੀਦਣ ਦੀ ਸੀਮਾ ਦਿਖ ਰਹੀ ਹੈ। ਇਹ ਨਿਯਮ ਆਈਫੋਨ ਦੇ ਸਾਰੇ ਮਾਡਲਸ 'ਤੇ ਲਾਗੂ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਰੋਕ ਐਪਲ ਨੇ ਪਹਿਲੀ ਵਾਰ ਨਹੀਂ ਲਗਾਈ ਹੈ। ਇਸ ਤੋਂ ਪਹਿਲਾਂ ਸਾਲ 2007 'ਚ ਜਦ ਪਹਿਲਾ ਆਈਫੋਨ ਲਾਂਚ ਹੋਇਆ ਸੀ ਉਸ ਵੇਲੇ ਐਪਲ ਨੇ ਇਸ ਤਰ੍ਹਾਂ ਦੀ ਰੋਕ ਲਗਾਈ ਸੀ ਤਾਂ ਕਿ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕਿਆ।

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਕਾਰਣ ਐਪਲ ਨੇ ਆਪਣੇ ਸਾਰੇ ਰਿਟੇਲ ਸਟੋਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਐਪਲ ਨੇ ਕਿਹਾ ਕਿ 27 ਮਾਰਚ ਤਕ ਉਸ ਦੇ ਸਾਰੇ ਸਟੋਰ ਬੰਦ ਰਹਿਣਗੇ, ਸਿਰਫ ਗ੍ਰੇਟਰ ਚਾਈਨਾ ਦਾ ਸਟੋਰ ਖੁੱਲਿਆ ਰਹੇਗਾ। 27 ਮਾਰਚ ਤੋਂ ਬਾਅਦ ਕੋਰੋਨਾਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਸਟੋਰ ਨੂੰ ਫਿਰ ਤੋਂ ਖੋਲ੍ਹਣ 'ਤੇ ਵਿਚਾਰ ਹੋਵੇਗਾ।


ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਆਪਣੇ ਇਕ ਪੱਤਰ 'ਚ ਕਿਹਾ ਕਿ ਗ੍ਰੇਟਰ ਚਾਈਨਾ ਨੂੰ ਛੱਡ ਕੇ ਦੁਨੀਆਭਰ 'ਚ ਮੌਜੂਦ ਐਪਲ ਦੇ ਸਾਰੇ ਸਟੋਰ 27 ਮਾਰਚ ਤਕ ਬੰਦ ਰਹਿਣਗੇ। ਟਿਮ ਕੁਕ ਦਾ ਪੱਤਰ ਐਪਲ ਦੀ ਵੈੱਬਸਾਈਟ 'ਤੇ ਪੜ੍ਹਿਆ ਜਾ ਸਕਦਾ ਹੈ। ਐਪਲ ਦੇ ਇਸ ਫੈਸਲੇ ਤੋਂ ਬਾਅਦ ਉਸ ਦੇ ਸਾਰੇ ਕਰਮਚਾਰੀ ਘਰੋਂ ਹੀ ਕੰਮ ਕਰਨਗੇ।

 

 

 

ਇਹ ਵੀ ਪੜ੍ਹੋ :-

 

ਕੋਰੋਨਾਵਾਇਰਸ ਨੂੰ ਲੈ ਕੇ ਬਿਲ ਗੇਟਸ ਨੇ 5 ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ

 

ਕੋਰੋਨਾ ਦਾ ਅਸਰ, ਗੂਗਲ ਨੇ ਕੈਂਸਲ ਕੀਤਾ ਸਭ ਤੋਂ ਵੱਡਾ ਈਵੈਂਟ

ਵਟਸਐਪ ਦੇ ਇਕ ਫਰਜ਼ੀ ਮੈਸੇਜ ਕਾਰਣ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ

ਟਰੇਨ ਦੇ AC 3 ਤੋਂ ਵੀ ਸਸਤਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ

Karan Kumar

This news is Content Editor Karan Kumar