ਇਸ ਮਹੀਨੇ ਲਾਂਚ ਹੋ ਸਕਦੈ Apple AirPods Pro

10/18/2019 8:51:40 PM

ਗੈਜੇਟ ਡੈਸਕ—ਅਮਰੀਕੀ ਟੈੱਕ ਕੰਪਨੀ ਐਪਲ ਨੇ ਸਤੰਬਰ 'ਚ ਨਵੇਂ ਆਈਫੋਨ 11, 11 ਪ੍ਰੋ ਲਾਂਚ ਕੀਤੇ ਸਨ। ਕੰਪਨੀ ਹੁਣ ਇਸ ਮਹੀਨੇ AirPods Pro ਵੀ ਲਾਂਚ ਕਰ ਸਕਦੀ ਹੈ। ਕੁਝ ਦਿਨਾਂ ਤੋਂ ਲਗਾਤਾਰ ਇਕ ਨਵੇਂ ਡਿਜ਼ਾਈਨ ਵਾਲੇ AirPods ਦਾ ਡਿਜ਼ਾਈਨ, ਲੀਕ ਅਤੇ ਰੈਂਡਰ ਇੰਟਰਨੈੱਟ 'ਤੇ ਸ਼ੇਅਰ ਕੀਤੇ ਜਾ ਰਹੇ ਹਨ।

ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਨਵੇਂ AirPods ਇਸ ਸਾਲ ਲਾਂਚ ਹੋਣਗੇ। ਪਰ ਬਾਅਦ 'ਚ ਬਲੂਮਰਗ ਨੇ ਹੀ ਕਿਹਾ ਕਿ ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਪਰ ਹੁਣ ਚਾਈਨਾ  ਇਕਾਨਮਿਕ ਡੈਲੀ ਦੀ ਇਕ ਰਿਪੋਰਟ ਮੁਤਾਬਕ ਇਸ ਮਹੀਨੇ ਆਖਿਰ 'ਚ Apple AirPods Pro  ਲਾਂਚ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ AirPods Pro 'ਚ Noise cancelling ਫੀਚਰ ਦਿੱਤਾ ਜਾਵੇਗਾ। ਡਿਜ਼ਾਈਨ 'ਚ ਵੀ ਵੱਡਾ ਬਦਲਾਅ ਕੀਤਾ ਜਾਵੇਗਾ। ਇਸ ਦੀ ਕੀਮਤ 260 ਡਾਲਰ ਤਕ ਰੱਖੀ ਜਾ ਸਕਦੀ ਹੈ। ਇਹ ਵਾਟਰ ਰੈਜੀਸਟੈਂਸ ਵਾਲਾ ਹੋਵੇਗਾ ਜਾਂ ਨਹੀਂ ਫਿਲਹਾਲ ਸਾਫ ਨਹੀਂ ਹੈ। 

9to5mac ਨੇ ਕੁਝ ਸਮੇਂ ਪਹਿਲਾਂ iOS 13.2 Beta 'ਚ AirPod ਦਾ ਨਵਾਂ ਆਈਕਾਨ ਲੱਭਿਆ ਸੀ ਅਤੇ ਉਸੇ ਦੇ ਆਧਾਰ 'ਤੇ ਕਈ ਕਾਨਸੈਪਟ ਸ਼ੇਅਰ ਕੀਤੇ ਜਾ ਰਹੇ ਹਨ। ਇਸ ਸਾਈਟ ਨੇ ਹੀ  iOS 13.2 Beta 'ਚ ਇਸ 'ਚ ਨਾਇਜ਼ ਕੈਂਸੀਲੇਸ਼ਨ ਦੇ ਫੀਚਰ ਦੇ ਬਾਰੇ 'ਚ ਪਤਾ ਲਗਾਇਆ ਹੈ।

ਐਪਲ ਇਸ ਸਾਲ ਭਾਵ 2019 'ਚ ਹੀ ਕਈ ਹੋਰ ਪ੍ਰੋਡੈਕਟਸ ਵੀ ਲਾਂਚ ਕਰੇਗੀ। ਇਨ੍ਹਾਂ 'ਚ 2019 iPad, Mac Pro ਅਤੇ ਸ਼ਾਇਦ 16 ਇੰਚ ਦੀ ਨਵੀਂ ਮੈਕਬੁੱਕ ਪ੍ਰੋ ਵੀ ਲਾਂਚ ਕੀਤੀ ਜਾਵੇਗੀ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਇਸ ਦੇ ਲਈ ਕੰਪਨੀ ਕਦੋਂ ਅਤੇ ਕਿਥੇ ਈਵੈਂਟ ਆਯੋਜਿਤ ਕਰੇਗੀ।


Karan Kumar

Content Editor

Related News