ਵੱਡੇ ਪਲਾਨ ਦੀ ਤਿਆਰੀ ’ਚ ਐਪਲ! ਬਦਲੇਗੀ AirPods ਦਾ ਡਿਜ਼ਾਇਨ, ਫਿਟਨੈੱਸ ਟ੍ਰੈਕਰ ਦੀ ਤਰ੍ਹਾਂ ਵੀ ਕਰੇਗਾ ਕੰਮ

05/29/2021 12:37:20 PM

ਗੈਜੇਟ ਡੈਸਕ– ਐਪਲ ਇਸ ਸਾਲ ਨਵੀਂ ਜਨਰੇਸ਼ਨ ਵਾਲੇ ਸਟੈਂਡਰਡ ਏਅਰਪੌਡਸ ਲਾਂਚ ਕਰ ਸਕਦੀ ਹੈ। ਖ਼ਬਰਾਂ ਮੁਤਾਬਕ, ਇਸ ਤੋਂ ਬਾਅਦ 2022 ’ਚ ਕੰਪਨੀ ਏਅਰਪੌਡਸ ਪ੍ਰੋ ਨੂੰ ਨਵੀਂ ਜਨਰੇਸ਼ਨ ਨਾਲ ਲਾਂਚ ਕਰੇਗੀ। ਇਸ ਤੋਂ ਇਲਾਵਾ 2022 ’ਚ ਏਅਰਪੌਡਸ ਮੈਕਸ ਨੂੰ ਨਵੇਂ ਰੰਗ ’ਚ ਵੀ ਲਾਂਚ ਕੀਤਾ ਜਾਵੇਗਾ। ਨਵੇਂ ਰੀਡਿਜ਼ਾਇਨ ਕੀਤੇ ਗਏ ਏਅਰਪੌਡਸ ’ਚ ਇਕ ਨਵਾਂ ਡਿਜ਼ਾਇਨ ਮਿਲੇਗਾ। 

ਇਹ ਵੀ ਪੜ੍ਹੋ– DSLR ਵਰਗੇ ਕੈਮਰਾ ਫੀਚਰ ਨਾਲ ਆ ਸਕਦੇ ਹਨ ਸਾਰੇ iPhone 13 ਮਾਡਲ

ਲਾਂਚ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਊਪਰਟਿਨੋ ਬੇਸਡ ਕੰਪਨੀ ਸਟੈਂਡਰਡ ਅਤੇ ਬੇਸਿਕ ਮਾਡਲ ਏਅਰਪੌਡਸ ਨੂੰ ਨਵੇਂ ਡਿਜ਼ਾਇਨ ਨਾਲ ਲਾਂਚ ਕਰੇਗੀ। ਲੀਕ ਅਤੇ ਖ਼ਬਰਾਂ ਮੁਤਾਬਕ, ਨਵੇਂ ਏਅਰਪੌਡਸ ਦਾ ਡਿਜ਼ਾਇਨ ਕਾਫ਼ੀ ਹੱਦ ਤਕ ਏਅਰਪੌਡਸ ਪ੍ਰੋ ਵਰਗਾ ਹੀ ਹੋਵੇਗਾ। Apple Insider ਦੀ ਨਵੀਂ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਨਵੇਂ ਡਿਜ਼ਾਇਨ ਵਾਲੇ ਏਅਰਪੌਡਸ ਨੂੰ ਇਸੇ ਸਾਲ ਲਾਂਚ ਕੀਤਾ ਜਾਵੇਗਾ ਜਿਸ ਦਾ ਮਤਲਬ ਹੈ ਕਿ ਕੰਪਨੀ WWDC 2021 ’ਚ ਨਵੇਂ ਮਾਡਲ ਤੋਂ ਪਰਦਾ ਚੁੱਕ ਸਕਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਐਪਲ ਦੇ ਦੀਵਾਨਿਆਂ ਨੂੰ ਨਵੇਂ ਏਅਰਪੌਡਸ ਲਈ ਸਾਲ ਦੇ ਅਖੀਰ ’ਚ ਹੋਣ ਵਾਲੇ ਆਈਫੋਨ ਈਵੈਂਟ ਤਕ ਇੰਤਜ਼ਾਰ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ

ਖ਼ਬਰਾਂ ਮੁਤਾਬਕ, ਰੀਡਿਜ਼ਾਇਨ ਕੀਤੇ ਜਾਣ ਵਾਲੇ ਏਅਰਪੌਡਸ ਇਕ ਨਵੇਂ ਕੇਸ ਨਾਲ ਆਉਣਗੇ। ਨਵੇਂ ਕੇਸ ’ਚ ਵੀ ਏਅਰਪੌਡਸ ਪ੍ਰੋ ਵਾਲੇ ਕੇਸ ਦੀ ਝਲਕ ਵੇਖਣ ਨੂੰ ਮਿਲ ਸਕਦੀ ਹੈ। ਫਿਲਹਾਲ, ਨਵੀਂ ਜਨਰੇਸ਼ਨ ਦੇ ਏਅਰਪੌਡਸ ਦੇ ਇੰਟਰਨਲ ਫੀਚਰਜ਼ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਵੇਖਣਾ ਹੋਵੇਗਾ ਕਿ ਕੰਪਨੀ ਨਵੀਂ ਜਨਰੇਸ਼ਨ ਵਾਲੇ ਏਅਰਪੌਡਸ ’ਚ ਲਾਸਲੈੱਸ ਆਡੀਓ ਸਟਰੀਮਿੰਗ ਫੀਚਰ ਦਿੰਦੀ ਹੈ ਜਾਂ ਨਹੀਂ। ਨਵੇਂ ਏਅਰਪੌਡਸ ਨੂੰ AirPods 3 ਜਾਂ 3rd Gen AirPods ਵੀ ਕਿਹਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ 12GB ਰੈਮ ਵਾਲਾ ਇਹ 5ਜੀ ਫੋਨ, ਸਿਰਫ਼ 30 ਮਿੰਟਾਂ ’ਚ ਪੂਰੀ ਚਾਰਜ ਹੋ ਜਾਵੇਗੀ ਬੈਟਰੀ

Rakesh

This news is Content Editor Rakesh