1976 'ਚ ਲਾਂਚ ਹੋਇਆ Apple-1 ਕੰਪਿਊਟਰ ਕਰੋੜਾਂ ਰੁਪਏ 'ਚ ਹੋਇਆ ਨੀਲਾਮ

03/14/2020 8:14:28 PM

ਗੈਜੇਟ ਡੈਸਕ—ਐਪਲ ਦੀ ਪਛਾਣ ਭਲੇ ਹੀ ਹੁਣ ਪ੍ਰੀਮੀਅਮ ਆਈਫੋਨ ਬਣਾਉਣ ਵਾਲੀ ਕੰਪਨੀ ਦੇ ਤੌਰ 'ਤੇ ਹੋਵੇ ਪਰ ਇਸ ਦੀ ਸ਼ੁਰੂਆਤ ਕੰਪਿਊਟਰ ਬਣਾਉਣ ਨਾਲ ਹੋਈ ਸੀ। ਐਪਲ ਫਾਊਂਡਰ ਸਟੀਵ ਜਾਬਸ ਅਤੇ ਸਟੀਵ ਵੋਜਨਿਇਕ ਵੱਲੋਂ 1976 'ਚ ਲਾਂਚ ਕੀਤੇ ਗਏ  Apple-1 ਕੰਪਿਊਟਰ ਦੀ ਯੂ.ਐੱਸ. ਦੇ ਬੋਸਟਨ 'ਚ ਇਸ ਹਫਤੇ ਨੀਲਾਮੀ ਕੀਤੀ ਗਈ। ਖਾਸ ਗੱਲ ਇਹ ਹੈ ਕਿ ਕੰਪਿਊਟਰ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਇਸ ਦੀ ਸਭ ਤੋਂ ਜ਼ਿਆਦਾ ਬੋਲੀ 458,711 ਡਾਲਰ (ਕਰੀਬ 33,925,000 ਰੁਪਏ) ਦੀ ਲਗਾਈ ਗਈ।

PunjabKesari

ਐਪਲ-1 ਕੰਪਿਊਟਰ ਐਪਲ ਦੀ ਬ੍ਰੈਂਡਿੰਗ ਨਾਲ ਤਿਆਰ ਕੀਤੇ ਜਾਣ ਵਾਲਾ ਕੰਪਨੀ ਦਾ ਪਹਿਲਾ ਪ੍ਰੋਡਕਟ ਸੀ। ਸਭ ਤੋਂ ਪਹਿਲੇ ਪ੍ਰੋਡਕਟ ਤੋਂ ਇਲਾਵਾ ਆਕਸ਼ਨ ਈਵੈਂਟ 'ਚ ਐਪਲ ਪ੍ਰੋਡਕਟ ਡਿਜ਼ਾਈਨ ਇੰਜੀਨੀਅਰ ਜੈਰੀ ਮੈਨਾਕ ਦੇ ਲਾਈਫਟਾਈਮ ਕਲੈਕਸ਼ਨ ਦਾ ਹਿੱਸਾ ਰਹੇ ਐਪਲ ਪ੍ਰੋਡਕਟਸ ਲਈ ਵੀ ਬੋਲੀ ਲੱਗੀ।

PunjabKesari

ਇਸ ਕਲੈਕਸ਼ਨ 'ਚ ਸਟੀਵ ਜਾਬਸ ਨੇ ਸਾਈਨ ਵਾਲੇ Macintosh PowerBook ਨੂੰ 12,671 ਡਾਲਰ (ਕਰੀਬ 9.37 ਲੱਖ ਰੁਪਏ) ਅਤੇ Neon Apple Logo ਨੂੰ 1915 ਡਾਲਰ (ਕਰੀਬ 1.41 ਲੱਖ ਰੁਪਏ) ਦੀ ਸਭ ਤੋਂ ਉੱਚੀ ਬੋਲੀ 'ਤੇ ਖਰੀਦਿਆ।

PunjabKesari

ਬਣਾਏ ਗਏ ਸਨ 200 ਐਪਲ-1
ਐਪਲ ਦੇ ਏਡ ਕੈਂਪੇਨ 'ਚ ਸ਼ਾਮਲ ਰਹੀ 'think different' ਵਾਚ ਲਈ ਇਸ ਆਕਸ਼ਨ 'ਚ 1,375 ਡਾਲਰ (ਕਰੀਬ 1 ਲੱਖ ਰੁਪਏ) ਦੀ ਸਭ ਤੋਂ ਜ਼ਿਆਦਾ ਬੋਲੀ ਲਗਾਈ ਗਈ। ਆਰ.ਆਰ. ਆਕਸ਼ਨ ਦੇ ਵੀ.ਪੀ. ਬਾਬੀ ਲਿਵਿੰਗਸਟੋਨ ਨੇ ਕਿਹਾ ਕਿ ਐਪਲ-1 ਨਾ ਸਿਰਫ ਕੰਪਿਊਟਿੰਗ ਦੀ ਦੁਨੀਆ ਦਾ ਸ਼ੁਰੂਆਤੀ ਹੀਰਾ ਹੈ ਬਲਕਿ ਅੱਜ ਦੁਨੀਆ ਦੀ ਸਭ ਤੋਂ ਕੀਮਤ ਅਤੇ ਸਫਲ ਕੰਪਨੀ ਦੀ ਸ਼ੁਰੂਆਤੀ ਨੂੰ ਦਿਖਾਉਂਦਾ ਹੈ। ਦੱਸ ਦੇਈਏ ਕਿ ਕਰੀਬ 200 ਐਪਲ-1 ਕੰਪਿਊਟਰ ਤਿਆਰ ਕੀਤੇ ਗਏ ਸਨ ਜਿਨ੍ਹਾਂ 'ਚ ਮੇਸਰਸ ਜਾਬਸ ਅਤੇ ਵੋਜਨਿਕ ਨੇ ਕੁਲ 175 ਦੀ ਸੇਲ ਕੀਤੀ।

PunjabKesari

2019 'ਚ ਕੀਤਾ ਗਿਆ ਰੀਸਟੋਰ
ਆਕਸ਼ਨ 'ਚ ਰੱਖੀ ਗਈ ਮਸ਼ੀਨ ਨੂੰ ਵੈਸਟਰਨ ਮਿਸ਼ਿਗਨ ਕੰਪਿਊਟਨ ਸਟੋਰ ਸਾਫਟਵੇਅਰ ਹਾਊਸ ਨੇ 1980 'ਚ ਇਕ ਨਵੀਂ ਆਈ.ਬੀ.ਐੱਮ. ਮਸ਼ੀਨ ਦੇ ਬਦਲੇ ਖਰੀਦਿਆਂ ਸੀ। ਇਸ ਤੋਂ ਬਾਅਦ ਐਪਲ-1 ਨੂੰ ਸਟੋਰ 'ਚ ਕਸਟਮ ਡਿਸਪਲੇਅ ਕੇਸ 'ਚ ਰੱਖਿਆ ਗਿਆ ਜਿਸ ਤੋਂ ਬਾਅਦ ਇਹ ਕੰਪਿਊਟਰ ਸਟੋਰੇਜ਼ 'ਚ ਪਹੁੰਚ ਗਿਆ। ਇਸ ਯੂਨੀਟ ਨੂੰ ਪਿਛਲੇ ਸਾਲ ਐਪਲ-1 ਐਕਸਪਰਟ ਕੀਰੋ ਕੋਹੇਨ ਵੱਲੋਂ ਰੀਸਟੋਰ ਕੀਤਾ ਗਿਆ ਸੀ ਅਤੇ ਕੈਲੀਫੋਰਨੀਆ 'ਚ ਹੋਏ 2019 ਵਿੰਟੇਜ ਕੰਪਿਊਟਰ ਫੈਸਟਿਵਲ 'ਚ ਸ਼ੋਕੇਸ ਕੀਤਾ ਗਿਆ ਸੀ। ਇਹ ਮਸ਼ੀਨ ਕੰਮ ਕਰਨ ਦੀ ਹਾਲਤ 'ਚ ਹੈ ਅਤੇ ਇਸ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ 8 ਘੰਟੇ ਤਕ ਲਗਾਤਾਰ ਇਸਤੇਮਾਲ ਕੀਤਾ ਜਾ ਸਕਦਾ ਹੈ।


Karan Kumar

Content Editor

Related News