ਫਲਿੱਪਕਾਰਟ ''ਤੇ ਐਪਲ ਦੀ ਸੇਲ, ਨਵੇਂ iPhone SE ''ਤੇ ਵੀ ਮਿਲ ਰਹੀ ਹੈ ਛੋਟ

08/23/2020 7:00:28 PM

ਗੈਜੇਟ ਡੈਸਕ—ਈ-ਕਾਮਰਸ ਸਾਈਟ ਫਲਿੱਪਕਾਰਟ ਐਪਲ ਡੇਜ਼ ਸੇਲ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਆਈਫੋਨ ਐੱਸ.ਈ. (2020), ਆਈਫੋਨ ਐਕਸ.ਆਰ. ਅਤੇ ਆਈਫੋਨ 11 ਦੀ ਕੀਮਤ 'ਚ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਸੇਲ 22 ਅਗਸਤ ਤੋਂ ਸ਼ੁਰੂ ਹੋ ਕੇ 25 ਅਗਸਤ ਤੱਕ ਜਾਰੀ ਰਹੇਗੀ। iPhone SE (2020), ਅਪ੍ਰੈਲ 'ਚ ਆਪਣੀ ਲਾਂਚਿੰਗ ਤੋਂ ਬਾਅਦ ਸਭ ਤੋਂ ਸਸਤੀ ਕੀਮਤ 'ਤੇ ਉਪਲੱਬਧ ਹੈ। ਉੱਥੇ, ਆਈਫੋਨ ਐਕਸ.ਆਰ. ਨੂੰ ਸਾਲ 2018 'ਚ ਸਤੰਬਰ 'ਚ ਲਾਂਚ ਕੀਤਾ ਗਿਆ ਸੀ। ਇਸ ਤਰ੍ਹਾਂ ਆਈਫੋਨ 11 ਨੂੰ ਪਿਛਲੇ ਸਾਲ ਸਤੰਬਰ 'ਚ ਲਾਂਚ ਕੀਤਾ ਗਿਆ ਸੀ।

ਐਪਲ ਡੇਜ਼ ਸੇਲ ਫਲਿੱਪਕਾਰਟ 'ਤੇ ਲਾਈਵ ਹੈ ਅਤੇ ਇਥੇ ਐਪਲ ਦੇ ਤਿੰਨ ਮਸ਼ਹੂਰ ਆਈਫੋਨ ਮਾਡਲਸ 'ਤੇ ਛੋਟ ਦਿੱਤੀ ਜਾ ਰਹੀ ਹੈ। ਇਥੇ ਆਈਫੋਨ ਐੱਸ.ਈ. (2020) ਦੇ 64ਜੀ.ਬੀ. ਵੇਰੀਐਂਟ ਨੂੰ 35,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਹ ਅਪ੍ਰੈਲ 'ਚ ਲਾਂਚਿੰਗ ਤੋਂ ਬਾਅਦ ਇਸ ਫੋਨ ਦੀ ਸਭ ਤੋਂ ਘੱਟ ਕੀਮਤ ਹੈ। ਇਸ ਤਰ੍ਹਾਂ ਇਥੇ 128ਜੀ.ਬੀ. ਵੇਰੀਐਂਟ ਨੂੰ 40,999 ਰੁਪਏ 'ਚ ਅਤੇ 256ਜੀ.ਬੀ. ਵੇਰੀਐਂਟ ਨੂੰ 50,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵੇਰੀਐਂਟ ਦੀ ਲਾਂਚ ਵਾਲੀ ਕੀਮਤ ਸਿਰਫ 42,500, 47,800 ਅਤੇ 58,300 ਰੁਪਏ ਰੱਖੀ ਗਈ ਸੀ। ਨਾਲ ਹੀ ਫਲਿੱਪਕਾਰਟ 'ਤੇ ਐਕਸਚੇਂਜ ਤਹਿਤ 13,450 ਰੁਪਏ ਤੱਕ ਦੀ ਛੋਟ ਅਤੇ 5,667 ਰੁਪਏ ਪ੍ਰਤੀ ਮਹੀਨੇ ਦੀ ਸ਼ੁਰੂਆਤੀ ਕੀਮਤ 'ਤੇ ਨੋ-ਕਾਸਟ ਈ.ਐੱਮ.ਈ. ਆਪਸ਼ਨ ਵੀ ਦਿੱਤੀ ਜਾ ਰਿਹਾ ਹੈ।

ਇਸ ਤਰ੍ਹਾਂ ਆਈਫੋਨ ਐਕਸ.ਆਰ. ਦੀ ਗੱਲ ਕਰੀਏ ਤਾਂ ਸੇਲ ਦੌਰਾਨ ਇਸ ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 45,999 ਰੁਪਏ ਅਤੇ 128ਜੀ.ਬੀ. ਵੇਰੀਐਂਟ ਦੀ ਕੀਮਤ 51,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਰੈੱਡ, ਬਲੂ, ਬਲੈਕ, ਕੋਰਲ, ਵ੍ਹਾਈਟ ਅਤੇ ਯੈੱਲ ਵਾਲੇ 6 ਕਲਰ ਆਪਸ਼ਨ 'ਚ ਖਰੀਦ ਸਕਦੇ ਹਨਕ। ਗਾਹਕਾਂ ਨੂੰ ਇਥੇ ਵੀ ਐਕਸਚੇਂਜ ਆਫਰ ਅਤੇ ਨੋ-ਕਾਸਟ ਈ.ਐੱਮ.ਈ. ਆਪਸ਼ਨ ਦਾ ਲਾਭ ਮਿਲੇਗਾ। 

ਆਖਿਰ 'ਚ ਆਈਫੋਨ 11 ਦੀ ਗੱਲ ਕਰੀਏ ਤਾਂ ਸੇਲ 'ਚ ਇਸ ਦੇ 64ਜੀ.ਬੀ. ਵੇਰੀਐਂਟ ਨੂੰ 63,000 ਰੁਪਏ ਤੱਕ ਦੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਇਹ ਕੀਮਤ ਐੱਚ.ਡੀ.ਐੱਫ.ਸੀ. ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ 5,000 ਰੁਪਏ ਦੇ ਇੰਸਟੈਂਟ ਡਿਸਕਾਊਂਟ ਆਫਰ ਤੋਂ ਬਾਅਦ ਹੋਵੇਗੀ। ਬਿਨਾਂ ਡਿਸਕਾਊਂਟ ਦੇ 68,300 ਰੁਪਏ 'ਚ ਲਿਸਟਿਡ ਹੈ ਅਤੇ ਇਥੇ ਤੁਹਾਨੂੰ ਐਕਸਚੇਂਜ ਆਫਰ ਦਾ ਲਾਭ ਮਿਲੇਗਾ। ਨਾਲ ਹੀ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਦਾ ਫਾਇਦਾ ਗਾਹਕ ਲੈ ਸਕਣਗੇ। ਇਸ ਤਰ੍ਹਾਂ 5,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਗਾਹਕ 128ਜੀ.ਬੀ. ਵੇਰੀਐਂਟ ਨੂੰ 68,000 ਰੁਪਏ 'ਚ ਖਰੀਦ ਸਕਣਗੇ। ਗਾਹਕਾਂ ਨੂੰ ਇਹ ਫੋਨ 5 ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ।


Karan Kumar

Content Editor

Related News