ਭਵਿੱਖ ''ਚ ਪੁਲਾੜ ਮੁਹਿੰਮਾਂ ਲਈ ਮਾਨਵਰੂਪੀ ਰੋਬੋਟ ਤਿਆਰ ਕਰ ਰਿਹੈ ਹੈ ਨਾਸਾ
Wednesday, Jan 27, 2016 - 12:25 PM (IST)
ਬੋਸਟਨ/ਜਲੰਧਰ— ਨਾਸਾ ਛੇ ਫੁੱਟ ਲੰਮਾ ਇਕ ਮਾਨਵਰੂਪੀ ਰੋਬੋਟ ਵਿਕਸਤ ਕਰ ਰਿਹਾ ਹੈ, ਜੋ ਭਵਿੱਖ ''ਚ ਪੁਲਾੜ ਯਾਤਰੀਆਂ ਨੂੰ ਮੰਗਲ ਅਤੇ asteroids ''ਤੇ ਜੋਖਮ ਭਰੇ ਅਤੇ ਖਤਰਨਾਕ ਮੁਹਿੰਮਾਂ ''ਚ ਮਦਦ ਪਹੁੰਚਾ ਸਕਦਾ ਹੈ। ਅਮਰੀਕੀ ਪੁਲਾੜ ਏਜੰਸੀ ਨਵੇਂ ਮਾਨਵਰੂਪੀ ਰੋਬੋਟ ਨੂੰ ਤਿਆਰ ਕਰਨ ''ਤੇ ਵਿਚਾਰ ਕਰ ਰਹੀ ਹੈ ਜੋ ਪੁਲਾੜ ਯਾਤਰੀਆਂ (astronauts) ਨੂੰ ਭਵਿੱਖ ਦੇ ਮੁਹਿੰਮਾਂ ''ਚ ਮਦਦ ਪਹੁੰਚਾ ਸਕਦਾ ਹੈ।
ਨਾਸਾ ਦੇ ਲੈਂਗਲੀ ਰੀਸਰਚ ਸੈਂਟਰ ਦੇ ਸਾਸ਼ਾ ਕੋਂਜੀਓ ਆਲਿਸ ਨੇ ਐੱਸਟ੍ਰੋਵਾਚ ਡਾਟ ਨੈੱਟ ਨੂੰ ਦੱਸਿਆ, “ ਮਾਨਵ ਮੁਹਿੰਮ ਤੋਂ ਪਹਿਲਾਂ ਰੋਬੋਟ ਵੀ ਵਿਗਿਆਨ ਮੁਹਿੰਮ ਲਈ ਸ਼ਾਨਦਾਰ ਸਾਬਿਤ ਹੋ ਸਕਦੇ ਹਨ। “ ਇਹ ਹੀ ਕਾਰਨ ਹੈ ਕਿ ਏਜੰਸੀ ਛੇ ਫੁੱਟ ਲੰਮਾ ਮਾਨਵਰੂਪੀ ਰੋਬੋਟ ਬਣਾ ਰਹੀ ਹੈ ਜਿਸ ਦਾ ਨਾਂ R5 ਹੈ। ਇਸ ਨੂੰ ਪਹਿਲਾਂ Valkyrie ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਸ਼ੀਨ ਦਾ ਭਾਰ ਕਰੀਬ 131 ਕਿਲੋਗ੍ਰਾਮ ਹੈ। ਇਸ ਨੂੰ ਸ਼ੁਰੂਆਤ ''ਚ ਸੰਕਟ ਰਾਹਤ ਮੁਹਿੰਮਾਂ ਲਈ ਬਣਾਇਆ ਗਿਆ ਸੀ।