Anker ਨੇ ਭਾਰਤ ’ਚ ਲਾਂਚ ਕੀਤਾ 10 ਵਾਟ ਦਾ ਵਾਇਰਲੈੱਸ ਚਾਰਜਰ, ਮਿਲੇਗੀ ਫਾਸਟ ਚਾਰਜਿੰਗ

09/25/2020 1:19:40 PM

ਗੈਜੇਟ ਡੈਸਕ– ਅਮਰੀਕੀ ਕੰਪਨੀ ਐਨਕਰ ਨੇ ਭਾਰਤ ’ਚ 10 ਵਾਟ ਦਾ ਵਾਇਰਲੈੱਸ ਚਾਰਜਿੰਗ ਪੈਡ ‘ਪਾਵਰਵੇਵ ਬੇਸ ਪੈਡ’ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਾਇਰਲੈੱਸ ਚਾਰਜਰ ’ਚ ਫਾਸਟ ਚਾਰਜਿੰਗ ਦੀ ਸੁਪੋਰਟ ਹੈ ਜੋ ਕਿ ਕਿਸੇ ਵੀ ਡਿਵਾਈਸ ਨੂੰ 2 ਗੁਣਾ ਤੇਜ਼ੀ ਨਾਲ ਚਾਰਜ ਕਰਨ ’ਚ ਸਮਰੱਥ ਹੈ। ਇਹ ਪ੍ਰੋਡਕਟ ਕਾਲੇ ਰੰਗ ’ਚ ਐਮਾਜ਼ੋਨ ਅਤੇ ਵੱਖ-ਵੱਖ ਪ੍ਰਮੁੱਖ ਰਿਟੇਲ ਸਟਰਾਂ ’ਤੇ ਉਪਲੱਬਧ ਹੈ। ਕੰਪਨੀ ਦਾ ਦਾਅਵਾ ਹੈ ਕਿ ਸੈਮਸੰਗ ਗਲੈਕਸੀ ਲਈ 10 ਵਾਟ ਹਾਈ-ਸਪੀਡ ਚਾਰਜਿੰਗ ਅਤੇ ਹੋਰ ਬ੍ਰਾਂਡਾਂ ਦੇ ਮੁਕਾਬਲੇ ਆਈਫੋਨਾਂ ਨੂੰ 10 ਫੀਸਦੀ ਤੇਜ਼ੀ ਨਾਲ ਚਾਰਜ ਕਰਨ ’ਚ ਇਹ ਚਾਰਜਰ ਸਰਮੱਥ ਹੈ। ਇਸ ਵਾਇਰਲੈੱਸ ਚਾਰਜਰ ਨਾਲ ਆਈਫੋਨ 11, ਸੈਮਸੰਗ ਗਲੈਕਸੀ ਐੱਸ10 ਅਤੇ ਏਅਰਪੌਡਸ ਵਾਇਰਲੈੱਸ ਚਾਰਜਿੰਗ ਕੇਸਿਜ਼ ਦੇ ਨਾਲ ਹੀ ਸਾਰੇ ਕਿਊ.ਆਈ.-ਅਨੇਬਲਡ ਡਿਵਾਈਸਿਜ਼ ਨੂੰ ਚਾਰਜ ਕੀਤਾ ਜਾ ਸਕਦਾ ਹੈ। 

ਚਾਰਜਿੰਗ ਪੈਡਸ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੈਡ ਦੇ ਡਿਜ਼ਾਇਨ ਨੂੰ ਸਲਿਮਲਾਈਨ ਰੈਕਟੈਂਗੁਲਰ ਬਣਾਇਆ ਗਿਆ ਹੈ ਜੋ ਜ਼ਿਆਦਾਤਰ ਚਾਰਜਿੰਗ ਲਈ ਫੋਨ ਦੇ ਨਾਲ ਇਸ ਨੂੰ ਲਗਾਉਣਾ ਆਸਾਨ ਬਣਾਉਂਦਾ ਹੈ। ਬਾਟਮ ’ਚ ਮੌਜੂਦ ਨਾਨ-ਸਲਿੱਪ ਪੈਡ ਇਹ ਯਕੀਨੀ ਕਰਦਾ ਹੈ ਕਿ ਵਾਈਬ੍ਰੇਟ ਕਰਨ ਤੋਂ ਬਾਅਦ ਵੀ ਫੋਨ ਆਪਣੀ ਥਾਂ ’ਤੇ ਹੀ ਰਹੇ। ਚਾਰਜਰ ’ਚ ਲੱਗੇ ਸਲੀਪ ਫ੍ਰੈਂਡਲੀ ਐੱਲ.ਈ.ਡੀ. ਇੰਡੀਕੇਟਰ ਨਾਲ ਤੁਹਾਨੂੰ ਇਸ ਦਾ ਇਸਤੇਮਾਲ ਕਰਦੇ ਸਮੇਂ ਚਾਰਜਿੰਗ ਸਟੇਟਸ ਪਤਾ ਚਲਦਾ ਰਹਿੰਦਾ ਹੈ। ਫਾਰੇਨ ਆਬਜੈੱਕਟ ਡਿਟੈਕਸ਼ਨ ਨਾਲ ਚਾਰਜਰ ਇਹ ਯਕੀਨੀ ਕਰਦਾ ਹੈ ਕਿ ਪੈਡ ’ਤੇ ਰੱਖੇ ਕ੍ਰੈਡਿਟ ਕਾਰਡਸ ਜਾਂ ਚਾਬੀਆਂ ਵਰਗੇ ਸਮਾਨ ਚਾਰਜਿੰਗ ਨੂੰ ਐਕਟਿਵੇਟ ਨਾ ਕਰਨ। 

ਇਸ ਤੋਂ ਇਲਾਵਾ ਚਾਰਜਿੰਗ ਪੈਡ ਡਿਵਾਈਸਿਜ਼ ਅਤੇ ਯੂਜ਼ਰ ਦੀ ਸ ਦੇ ਇਸਤੇਮਾਲ ਦੌਰਾਨ ਬੈਟਰੀ ਪ੍ਰੋਟੈਕਸ਼ਨ, ਓਵਰਕਰੰਟ ਰੈਗੁਲੇਸ਼ਨ ਅਤੇ ਵੋਲਟੇਜ ਰੈਗੁਲੇਸ਼ਨ ਤੋਂ ਸੁਰੱਖਿਆ ਯਕੀਨੀ ਕਰਦਾ ਹੈ। ਚਾਰਜਰ ’ਤੇ ਮੌਜੂਦ ਬਿਲਟ ਇਨ ਵੈਂਟਸ ਤਾਪਮਾਨ ਨੂੰ ਕੰਟਰੋਲ ਕਰਦੇ ਹਨ ਅਤੇ ਹੀਟ ਨੂੰ ਚਾਰੇ ਪਾਸੇ ਫੈਲਾਉਣ ਦੇ ਨਾਲ ਪੈਡ  ਠੰਡਾ ਰੱਖਦੇ ਹਨ। ਇਸ ਨਾਲ ਡਿਵਾਈਸ ਨੂੰ ਸੁਰੱਖਇਆ ਮਿਲਦੀ ਹੈ। 

Rakesh

This news is Content Editor Rakesh