Android Q ਦੇ ਇਨ੍ਹਾਂ ਖਾਸ ਫੀਚਰਜ਼ ਨਾਲ ਬਦਲ ਜਾਵੇਗਾ ਤੁਹਾਡਾ ਸਮਾਰਟਫੋਨ

05/08/2019 2:42:17 PM

ਗੈਜੇਟ ਡੈਸਕ– ਹਮੇਸ਼ਾ ਦੀ ਤਰ੍ਹਾਂ I/O ਕਾਨਫਰੰਸ ਦੌਰਾਨ ਇਸ ਵਾਰ ਵੀ ਗੂਗਲ ਨੇ ਐਂਡਰਾਇਡ ਸਮਾਰਟਫੋਨਸ ਨੂੰ ਲੈ ਕੇ ਲੇਟੈਸਟ ਆਪਰੇਟਿੰਗ ਸਿਸਟਮ ਅਪਡੇਟ ਦਾ ਐਲਾਨ ਕਰ ਦਿੱਤਾ ਹੈ। ਲੇਟੈਸਟ ਐਂਡਰਾਇਡ ਅਪਡੇਟ ਦਾ ਨਾਂ ‘ਐਂਡਰਾਇਡ ਕਿਊ’ ਹੈ। ਇਸ ਦੇ ਬੀਟਾ ਵਰਜਨ ਨੂੰ ਇਸ ਸਾਲ ਰੋਲ ਆਊਟ ਕੀਤਾ ਜਾਵੇਗਾ ਜੋ ਸਿਰਫ 23 ਡਿਵਾਈਸਾਂ ’ਚ ਆਏਗਾ। ਐਂਡਰਾਇਡ ਕਿਊ ਦੇ ਨਾਲ ਗੂਗਲ ਨੇ ਕਈ ਅਜਿਹੇ ਫੀਚਰਜ਼ ਦਾ ਐਲਾਨ ਕੀਤਾ ਹੈ ਜੋ ਤੁਹਾਡੇ ਫੋਨ ਨੂੰ ਬਦਲ ਕੇ ਰੱਖ ਦੇਣਗੇ। ਤਾਂ ਆਓ ਜਾਣਦੇ ਹਾਂ ਆਖਰ ਨਵੇਂ ਐਂਡਰਾਇਡ ’ਚ ਕੀ ਹੋਵੇਗਾ ਖਾਸ-

 

ਜ਼ਿਆਦਾ ਪ੍ਰਾਈਵੇਸੀ ਫੀਚਰਜ਼
ਗੂਗਲ ਐਂਡਰਾਇਡ ਕਿਊ ਦੇ ਨਾਲ ਇਸ ਵਾਰ ਪ੍ਰਾਈਵੇਸੀ ’ਤੇ ਫੋਕਸ ਕਰ ਰਹੀ ਹੈ। ਯੂਜ਼ਰਜ਼ ਨੂੰ ਇਸ ਵਾਰ ਇਕ ਡੈਡਿਕੇਟਿਡ ਪ੍ਰਾਈਵੇਸੀ ਸੈਕਸ਼ਨ ਮਿਲੇਗਾ ਜਿਥੇ ਉਹ ਕਲੰਡਰ, ਕੈਮਰਾ ਅਤੇ ਦੂਜੇ ਐਪਸ ਲਈ ਪਰਮਿਸ਼ਨ ਦੇ ਸਕਣਗੇ। 

ਫੋਕਸ ਮੋਡ
ਪਿਛਲੇ ਸਾਲ ਗੂਗਲ ਨੇ ਸਮਾਰਟਫੋਨ ਯੂਸੇਜ਼ ’ਤੇ ਫੋਕਸ ਕੀਤਾ ਸੀ ਪਰ ਇਸ ਵਾਰ Q ਦੇ ਨਾਲ ਫੋਕਸ ਮੋਡ ਆਉਣ ਵਾਲਾ ਹੈ, ਜਿਸ ਨਾਲ ਜ਼ਿਆਦਾਤਰ ਅਲਰਟ ਅਤੇ ਨੋਟੀਫਿਕੇਸ਼ਨ ਨੂੰ ਬਲਾਕ ਕੀਤਾ ਜਾ ਸਕੇਗਾ। ਪਰ ਉਨ੍ਹਾਂ ਜ਼ਰੂਰੀ ਚੀਜ਼ਾਂ ਨੂੰ ਜ਼ਰੂਰ ਰੱਖਿਆ ਜਾਵੇਗਾ ਜਿਸ ਨਾਲ ਤੁਸੀਂ ਕਨੈਕਟਿਡ ਹੋ। 

ਬਿਹਤਰ ਨੋਟੀਫਿਕੇਸ਼ਨ ਮੈਨੇਜਮੈਂਟ ਅਤੇ ਕੰਟਰੋਲ
ਯੂਜ਼ਰਜ਼ ਹੁਣ ਅਲਰਟ ਨੂੰ ਜ਼ਿਆਦਾ ਦੇਰ ਤਕ ਦਬਾ ਕੇ ਰੱਖ ਸਕਦੇ ਹਨ ਜਿਥੇ ਉਨ੍ਹਾਂ ਨੂੰ ‘ਸ਼ੋਅ ਸਾਇਲੈਂਟਲੀ’ ਜਾਂ ‘ਕੀਪ ਅਲਰਟਿੰਗ’ ਦਾ ਆਪਸ਼ਨ ਦਿਖਾਈ ਦੇਵੇਗਾ। ਇਹ ਉਨ੍ਹਾਂ ਨੂੰ ਚੁਣਨਾ ਹੋਵੇਗਾ ਕਿ ਉਹ ਕਿਹੋ ਜਿਹੀ ਨੋਟੀਫਿਕੇਸ਼ਨ ਦੇਖਣਾ ਚਾਹੁੰਦੇ ਹਨ। 

ਲੋਕੇਸ਼ਨ ਸ਼ੇਅਰਿੰਗ ਦੀ ਜਾਣਕਾਰੀ
ਅਜੇ ਤਕ ਐਂਡਰਾਇਡ ਯੂਜ਼ਰਜ਼ ਕੋਲ ਇਹ ਆਪਸ਼ਨ ਸੀ ਜਿਸ ਨਾਲ ਉਹ ਲੋਕੇਸ਼ਨ ਦੀ ਜਾਣਕਾਰੀ ਐਪਸ ਦੀ ਮਦਦ ਨਾਲ ਜਾਂ ਤਾਂ ਹਮੇਸ਼ਾ ਲਈ ਭੇਜ ਸਕਦੇ ਸਨ ਜਾਂ ਬਿਲਕੁਲ ਨਹੀਂ। ਹੁਣ ਐਂਡਰਾਇਡ ਕਿਊ ਦੇ ਨਾਲ ਯੂਜ਼ਰਜ਼ ਉਦੋਂ ਹੀ ਲੋਕੇਸ਼ਨ ਨੂੰ ਸ਼ੇਅਰ ਕਰ ਸਕਣਗੇ ਜਦੋਂ ਉਹ ਐਪ ਦਾ ਇਸਤੇਮਾਲ ਕਰ ਰਹੇ ਹੋਣ।

ਅੰਡੋ ਐਪ ਦਾ ਆਪਸ਼ਨ
ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਤੁਸੀਂ ਕਿਸੇ ਐਪ ਨੂੰ ਗਲਤੀ ਨਾਲ ਅਨਇੰਸਟਾਲ ਕਰ ਦਿੰਦੇ ਹੋ ਪਰ ਹੁਣ ਇਸ ਐਂਡਰਾਇਡ ਦੇ ਨਾਲ ਕੁਝ ਸੈਕੰਡ ਲਈ ਤੁਹਾਡੇ ਕੋਲ ਇਹ ਆਪਸ਼ਨ ਹੋਵੇਗਾ ਜਿਸ ਨਾਲ ਗਲਤੀ ਨਾਲ ਹਟਾਏ ਗਏ ਐਪ ਨੂੰ ਵਾਪਸ ਲਿਆ ਸਕਦੇ ਹੋ। 

ਡਾਰਕ ਮੋਡ
ਅਜੇ ਡਾਰਕ ਮੋਡ ਸਿਰਫ ਕੁਝ ਐਪਸ ਲਈ ਹੀ ਲਿਮਟਿਡ ਹੈ ਪਰ ਇਸ ਐਂਡਰਾਇਡ ਤੋਂ ਬਾਅਦ ਹੁਣ ਡਾਰਕ ਮੋਡ ਤੁਹਾਡੇ ਪੂਰੇ ਫੋਨ ’ਚ ਆ ਜਾਵੇਗਾ। 

ਮੈਸੇਜ ਅਤੇ ਚੈਟ ’ਚ ਆਏਗਾ ਬਦਲਾਅ
ਐਂਡਰਾਇਡ ਯੂਜ਼ਰਜ਼ ਲਈ ਫਿਲਹਾਲ ਮੈਸੇਜ ਫੇਸਬੁੱਕ ਦੇ ਮੈਸੇਂਜਰ ਐਪ ਦੀ ਤਰ੍ਹਾਂ ਆਉਂਦੇ ਹਨ ਪਰ ਇਸ ਤੋਂ ਬਾਅਦ ਇਕ ਸਰਕਿਲ ਨੋਟੀਫਿਕੇਸ਼ਨ ’ਚ ਇਹ ਫਲੋਟ ਕਰੇਗਾ।

ਵਾਈ-ਫਾਈ ਨੈੱਟਵਰਕ ਸ਼ੇਅਰ ਕਰਨਾ ਹੋਵੇਗਾ ਹੋਰ ਆਸਾਨ
ਐਂਡਰਾਇਡ ਕਿਊ ਦੀ ਮਦਦ ਨਾਲ ਵਾਈ-ਫਾਈ ਨੈੱਟਵਰਕ ਨੂੰ ਸ਼ੇਅਰ ਕਰਨਾ ਕਾਫੀ ਆਸਾਨ ਹੋ ਜਾਵੇਗਾ, ਜਿਥੇ ਯੂਜ਼ਰਜ਼ QR ਕੋਡ ਦੀ ਮਦਦ ਨਾਲ ਅਜਿਹਾ ਕਰ ਸਕਣਗੇ। ਯੂਜ਼ਰਜ਼ ਨੂੰ ਬਸ QR ਕੋਡ ਨੂੰ ਸਕੈਨ ਕਰਨਾ ਹੋਵੇਗਾ। 

ਲਾਈਵ ਕੈਪਸ਼ਨ
ਮੰਨ ਲਓ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਵੀਡੀਓ ਦੇ ਉੱਤੇ ਕੈਪਸ਼ਨ ਆਉਣ ਲੱਗੇਗੀ। ਯਾਨੀ ਉਸ ਵੀਡੀਓ ’ਚ ਜੋ ਬੋਲਿਆ ਜਾ ਰਿਹਾ ਹੈ ਉਹ ਤੁਹਾਡੀ ਸਕਰੀਨ ’ਤੇ ਸ਼ਬਦਾਂ ’ਚ ਦਿਸੇਗਾ। ਇਹ ਬਿਨਾਂ ਡਾਟਾ ਦੇ ਵੀ ਸੰਭਵ ਹੋ ਸਕੇਗਾ। 

ਸਕਰੀਨਸ਼ਾਟ ’ਚ ਬਦਲਾਅ
ਸਕਰੀਨਸ਼ਾਟ ’ਚ ਬਦਲਾਅ ਕੀਤਾ ਗਿਆ ਹੈ। ਉਥੇ ਹੀ ਹੁਣ ਇਸ ਵਿਚ ਨੌਚ ਸਪੋਰਟ ਵੀ ਦਿੱਤਾ ਗਿਆ ਹੈ।