ਐਂਡ੍ਰਾਇਡ ਅਪਡੇਟ ਨਾ ਦੇਣ ''ਤੇ ਸੈਮਸੰਗ ''ਤੇ ਮੁਕੱਦਮਾ ਦਰਜ
Saturday, Jan 23, 2016 - 05:08 PM (IST)

ਜਲੰਧਰ— ਮੋਬਾਇਲ ਫੋਨ ਬਣਾਉਣ ਵਾਲੀ ਮਸ਼ਹੂਰ ਦੱਖਣ ਕੋਰੀਆਈ ਕੰਪਨੀ ਸੈਮਸੰਗ ''ਤੇ ਡੱਚ ਕੰਜ਼ਿਊਮਰ ਐਸੋਸੀਏਸ਼ਨ ਨੇ ਸਮਾਰਟਫੋਨ ''ਚ ਐਂਡ੍ਰਾਇਡ ਅਪਡੇਟ ਨਾ ਦੇਣ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਜਾਣਕਾਰੀ ਮੁਤਾਬਕ ਡੱਟ ਮਾਰਕੀਟ ਦੇ ਕਰੀਬ 82 ਫੀਸਦੀ ਸੈਮਸੰਗ ਸਮਾਰਟਫੋਨ ''ਚ ਦੋ ਸਾਲਾਂ ਤੋਂ ਨਵੇਂ ਐਂਡ੍ਰਾਇਡ ਦਾ ਅਪਡੇਟ ਨਹੀਂ ਦਿੱਤਾ ਗਿਆ ਹੈ। ਨਵਾਂ ਅਪਡੇਟ ਨਾ ਮਿਲਣ ਕਾਰਨ ਇਨ੍ਹਾਂ ਸਮਾਰਟਫੋਨਸ ''ਤੇ ਮਾਲਵੇਅਰ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਜ਼ਰੂਰੀ ਐਪ ਵੀ ਇੰਸਟਾਲ ਨਹੀਂ ਹੁੰਦੇ।
ਸੈਮਸੰਗ ਖਿਲਾਫ ਮੁਕੱਦਮਾ ਦਰਜ ਕਰਨ ਵਾਲੀ ਨੀਦਰਲੈਂਡਸ ਦੀ ਏਜੰਸੀ ਕੰਜੂਮੈਂਟ ਬਾਂਡ ਦੇ ਡਾਇਰੈਕਟਰ ਬਾਰਟ ਕੋਂਬੀ ਨੇ ਕਿਹਾ ਕਿ ਐਂਡ੍ਰਾਇਡ ਬੇਸਡ ਸੈਮਸੰਗ ਡਿਵਾਈਸ ਖਰੀਦਣ ''ਤੇ ਇਸ ਦੇ ਅਪਡੇਟ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਲੋਕਾਂ ਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਹੈ ਕਿ ਡਿਵਾਈਸ ''ਚ ਕਦੋਂ ਤੱਕ ਅਪਡੇਟ ਮਿਲਣਗੇ।
ਭਾਰਤ ''ਚ ਵੀ ਪੁਰਾਣੇ ਸੈਮਸੰਗ ਸਮਾਰਟਫੋਨ ਯੂਜ਼ਰਸਸ ਨੂੰ ਐਂਡ੍ਰਾਇਡ ਦਾ ਨਵਾਂ ਵਰਜਨ ਨਹੀਂ ਮਿਲ ਰਿਹਾ ਹੈ। ਇਸ ਨਾਲ ਉਨ੍ਹਾਂ ਨੂੰ ਨਿਰਾਸ਼ਾ ਤਾਂ ਹੁੰਦੀ ਹੈ ਨਾਲ ਹੀ ਉਨ੍ਹਾਂ ਦੇ ਸਮਾਰਟਫੋਨ ''ਤੇ ਖਤਰਾ ਵੀ ਮੰਡਰਾਉਂਦਾ ਹੈ। ਪਿਛਲੇ ਸਾਲ ਦੁਨੀਆ ਭਰ ਦੇ 1 ਬਿਲੀਅਨ ਐਂਡ੍ਰਾਇਡ ਡਿਵਾਈਸ ''ਚ ਸਟੇਜਫ੍ਰਾਈਟ ਬਗ ਪਾਇਆ ਗਿਆ ਸੀ। ਇਸ ਤੋਂ ਬਾਅਦ ਸੈਮਸੰਗ ਨੂੰ ਆਪਣੇ ਸਾਰੇ ਸਮਾਰਟਫੋਨ ''ਚ ਨਾ ਚਾਹ ਕੇ ਵੀ ਸਿਕਿਓਰਿਟੀ ਅਪਡੇਟ ਦੇਣਾ ਪੈਂਦਾ ਸੀ। ਮੁਕੱਦਮਾ ਕਰਨ ਵਾਲੀ ਏਜੰਸੀ ਨੇ ਸੈਮਸੰਗ ''ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਹ ਕ੍ਰਿਟਿਕਲ ਸਿਕਿਓਰਿਟੀ ਅਪਡੇਟ ਦੇਣ ''ਚ ਟ੍ਰਾਂਸਪੈਰੇਂਸੀ ਨਹੀਂ ਵਰਤਦਾ ਹੈ।
ਕੰਪਨੀ ਵੱਲੋਂ ਦਿੱਤੀ ਗਈ ਦਲੀਲ :-
ਇਸ ਮੁਕੱਦਮੇ ਤੋਂ ਬਾਅਦ ਸੈਮਸੰਗ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਸਾਫਟਵੇਅਰ ਅਤੇ ਸਿਕਿਓਰਿਟੀ ਅਪਡੇਟ ''ਤੇ ਕੰਮ ਕਰ ਰਹੀ ਹੈ। ਇਸ ਬਿਆਨ ''ਚ ਕਿਹਾ ਗਿਆ ਹੈ ਕਿ ਅਸੀਂ ਹਾਲ ਦੇ ਕੁਝ ਮਹੀਨਿਆਂ ''ਚ ਆਪਣੇ ਸਮਾਰਟਫੋਨ ਯੂਜ਼ਰਸ ਨੂੰ ਸਿਕਿਓਰਿਟੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਹੈ। ਡਾਟਾ ਸਿਕਿਓਰਿਟੀ ਸਾਡੀ ਪਹਿਲੀ ਪਹਿਲ ਹੈ ਅਤੇ ਅਸੀਂ ਇਸ ਲਈ ਸਖਤ ਮਿਹਨਤ ਕਰਦੇ ਹਾਂ ਤਾਂ ਜੋ ਸਾਡੇ ਵੱਲੋਂ ਵੇਚੇ ਗਏ ਡਿਵਾਈਸ ਸੁਰੱਖਿਅਤ ਰਹਿਣ।
ਹਾਲਾਂਕਿ ਇਸ ਜਵਾਬ ''ਚ ਵੀ ਕੰਪਨੀ ਵੱਲੋਂ ਸਮਾਰਟਫੋਨ ''ਚ ਐਂਡ੍ਰਾਇਡ ਅਪਡੇਟ ਬਾਰੇ ਕੁਝ ਸਾਫ ਨਹੀਂ ਕਿਹਾ ਗਿਆ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮੁਕੱਦਮੇ ਤੋਂ ਬਾਅਦ ਸੈਮਸੰਗ ਦੁਨੀਆ ਭਰ ''ਚ ਆਪਣੇ ਵੇਚੇ ਜਾਣ ਵਾਲੇ ਐਂਡ੍ਰਾਇਡ ਡਿਵਾਈਸ ਦੇ ਨਾਲ ਇਹ ਵੀ ਜਾਣਕਾਰੀ ਦੇਵੇਗੀ ਕਿ ਉਸ ਵਿਚ ਕਦੋਂ ਤੱਕ ਅਪਡੇਟ ਮਿਲਦੇ ਰਹਿਣਗੇ।