Smart TV ਲਈ ਗੂਗਲ ਲਿਆਈ ਐਂਡਰਾਇਡ 11 OS, ਨਵੀਂ ਅਪਡੇਟ ’ਚ ਮਿਲਣਗੇ ਜ਼ਬਰਦਸਤ ਫੀਚਰਜ਼

09/24/2020 1:58:07 PM

ਗੈਜੇਟ ਡੈਸਕ– ਸਮਾਰਟਫੋਨਾਂ ਲਈ ਐਂਡਰਾਇਡ 11 ਆਪਰੇਟਿੰਗ ਸਿਸਟਮ ਲਾਂਚ ਕਰਨ ਤੋਂ ਬਾਅਦ ਹੁਣ ਗੂਗਲ ਨੇ ਐਂਡਰਾਇਡ ਟੀਵੀ ਲਈ ਵੀ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਐਂਡਰਾਇਡ 11 ਆਪਰੇਟਿੰਗ ਸਿਸਟਮ ਲਾਂਚ ਕਰ ਦਿੱਤਾ ਹੈ। ਇਸ ਨੂੰ ਖ਼ਾਸ ਤੌਰ ’ਤੇ ਵੱਡੀ ਸਕਰੀਨ ਨੂੰ ਧਿਆਨ ’ਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ ਜੋ ਪਰਫਾਰਮੈਂਸ ਨੂੰ ਹੋਰ ਬਿਹਤਰ ਤਾਂ ਬਣਾਏਗਾ ਹੀ ਨਾਲ ਹੀ ਤੁਹਾਡੀ ਪ੍ਰਾਈਵੇਸੀ ਦਾ ਵੀ ਧਿਆਨ ਰੱਖੇਗਾ। ਇਸ ਨਵੇਂ ਆਪਰੇਟਿੰਗ ਸਿਸਟਮ ’ਚ ਬਿਹਤਰ ਮੈਮਰੀ ਮੈਨੇਜਮੈਂਟ ਅਤੇ ਵਨ-ਟਾਈਮ ਪਰਮਿਸ਼ੰਸ ਵਰਗੇ ਪ੍ਰਾਈਵੇਸੀ ਫੀਚਰਜ਼ ਮਿਲਣਗੇ। ਇਨ੍ਹਾਂ ਤੋਂ ਇਲਾਵਾ ਆਟੋ ਲੋਅ-ਲੇਟੈਂਸੀ ਮੋਡ ਅਤੇ ਲੋਅ-ਲੇਟੈਂਸੀ ਮੀਡੀਆ ਡਿਕੋਡਿੰਗ ਦੀ ਸੁਪੋਰਟ ਵੀ ਇਸ ਵਿਚ ਦਿੱਤੀ ਗਈ ਹੈ। 

PunjabKesari

ਇਸ ਵਾਰ ਮਿਲੀ ਗੇਮਪੈਡ ਦੀ ਵੀ ਸੁਪੋਰਟ
ਐਂਡਰਾਇਡ 11 ’ਚ ਗੇਮਪੈਡ ਦੀ ਸੁਪੋਰਟ ਨੂੰ ਸ਼ਾਮਲ ਕੀਤਾ ਗਿਆ ਹੈ ਯਾਨੀ ਤੁਸੀਂ ਆਪਣੇ ਟੀਵੀ ਦੇ ਨਾਲ ਰਿਮੋਟ ਆਦਿ ਡਿਵਾਈਸ ਨੂੰ ਵੀ ਅਟੈਚ ਕਰ ਸਕੋਗੇ। ਇਸ ਫੀਚਰ ਨੂੰ ਗੇਮਿੰਗ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਹੀ ਖ਼ਾਸ ਤੌਰ ’ਤੇ ਲਿਆਇਆ ਗਿਆ ਹੈ। 

ਸਮਾਰਟ ਟੀਵੀ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਮਿਲੇਗੀ ਇਹ ਅਪਡੇਟ
ਇਸ ਆਪਰੇਟਿੰਗ ਸਿਸਟਮ ’ਚ ਡਿਵੈਲਪਰਾਂ ਲਈ ਖ਼ਾਸ ਹਾਰਨੇਸ ਮੋਡ ਨੂੰ ਜੋੜਿਆ ਗਿਆ ਹੈ। ਇਸ ਦੀ ਮਦਦ ਨਾਲ ਡਿਵੈਲਪਰ ਇਸ ਦੀ ਆਸਾਨੀ ਨਾਲ ਟੈਸਟਿੰਗ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਸਮਾਰਟ ਟੀਵੀ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਲਈ ਐਂਡਰਾਇਡ 11 ਨੂੰ ਰੋਲ ਆਊਟ ਕੀਤਾ ਜਾਵੇਗਾ। 


Rakesh

Content Editor

Related News