ਸ਼ਿਓਮੀ ਦੇ ਇਸ ਸਮਾਰਟਫੋਨ ਨੂੰ ਮਿਲੀ ਐਂਡ੍ਰਾਇਡ ਸਕਿਓਰਿਟੀ ਅਪਡੇਟ

11/24/2017 12:18:47 PM

ਜਲੰਧਰ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ Mi A1 ਯੂਜ਼ਰਸ ਲਈ ਨਵਾਂ ਸਾਫਟਵੇਅਰ ਅਪਡੇਟ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਇਸ ਸਾਫਟਵੇਅਰ ਅਪਡੇਟ ਦਾ ਆਕਾਰ 460 ਐਮ. ਬੀ. ਹੈ। ਐਂਡ੍ਰਾਇਡ ਨਵੰਬਰ ਸਕਿਓਰਿਟੀ ਅਪਡੇਟ ਸ਼ਿਓਮੀ Mi A1 ਸਮਾਰਟਫੋਨ 'ਤੇ ਸੁਰੱਖਿਆ ਅਤੇ ਕਈ ਸੁਧਾਰ ਨੂੰ ਬਿਹਤਰ ਬਣਾਵੇਗਾ। ਜਾਣਕਾਰੀ ਲਈ ਫਿਲਹਾਲ ਇਹ ਅਪਡੇਟ ਐਂਡ੍ਰਾਇਡ Oreo 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਮੇਂਟੇਲਿਕ ਯੂਨੀਬਾਡੀ ਨਾਲ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ HD ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1920X1080 ਪਿਕਸਲ ਹੈ। ਇਸ ਨਾਲ ਹੀ ਸਮਾਰਟਫੋਨ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਇਸ ਨਾਲ ਹੀ ਸਮਾਰਟਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ , 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੀ ਸਹੂਲਤ ਦਿੱਤੀ ਗਈ ਹੈ। ਸਮਾਰਟਫੋਨ ਦਾ ਵਜ਼ਨ 168 ਗ੍ਰਾਮ ਹੈ। ਇਸ 'ਚ ਇਕ ਡਿਊਲ ਗ੍ਰਾਫਿਕ ਸ਼ੀਟ ਹੈ। ਜੋ ਕਿ ਟੈਮਪਰੇਂਚਰ ਨੂੰ 2 ਡਿਗਰੀ ਤੱਕ ਘਟਾਇਆ ਜਾ ਸਕਦਾ ਹੈ। ਹਾਈ-ਕੁਆਲਿਟੀ ਆਡੀਓ ਲਈ ਇਸ 'ਚ 10v ਸਮਾਰਟ PA ਦੀ ਖੂਬੀ ਦਿੱਤੀ ਗਈ ਹੈ।

ਇਸ ਸਮਾਰਟਫੋਨ ਦੀ ਖਾਸੀਅਤ ਡਿਊਲ ਰੀਅਰ ਕੈਮਰਾ ਹੈ, ਜੋ ਕਿ 12 ਮੈਗਾਪਿਕਸਲ ਦਾ ਕੋਮੀਨੇਸ਼ਨ ਸੈਸਰਾਂ ਨਾਲ ਹੈ। ਇਸ ਦਾ ਪ੍ਰਾਇਮਰੀ ਸੈਂਸਰ ਵਾਇਡ-ਐਗਲ ਲੈੱਜ਼ ਨਾਲ ਹੈ ਅਤੇ ਸੈਕੰਡਰੀ ਕੈਮਰਾ ਦਰਅਸਲ ਟੈਲੀਫੋਟੋ ਲੈੱਜ਼ ਹੈ। ਇਸ 'ਚ 2x ਆਪਟੀਕਲ ਜੂਮ ਅਤੇ 10x ਡਿਜੀਟਲ ਜੂਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਟਰਿਓਸਕੋਪਿਕ ਇਮੇਜ਼ਿੰਗ ਅਤੇ ਡੀਪ ਲਰਨਿੰਗ ਐਲਗੋਰਿਥਮ ਨਾਲ ਹੈ, ਜਿਸ 'ਚ ਕਈ ਵਧੀਆ ਪ੍ਰੋਟ੍ਰੇਟ ਸ਼ਾਟਸ ਲੈਣ 'ਚ ਵੀ ਸਮੱਰਥ ਹੈ

ਇਸ ਸਮਾਰਟਫੋਨ 'ਚ 3080mAh ਦੀ ਬੈਟਰੀ, USB ਟਾਇਪ ਸੀ , ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਭਾਰਤੀ ਯੂਜ਼ਰਸ ਲਈ ਇਕ ਕਸਟਮਾਈਜ਼ਡ 380v ਚਾਰਜ਼ਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਇਸ ਫੋਨ ਦੇ ਪਿਛਲੇ ਹਿੱਸੇ 'ਤੇ ਦਿੱਤੀ ਗਈ ਹੈ ਅਤੇ IR ਬਲਾਸਟਰ ਫੋਨ ਨੂੰ ਟਾਪ 'ਤੇ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ ਹਾਈਬ੍ਰਿਡ ਡਿਊਲ ਸਿਮ , 4G LTE, ਬਲੂਟੁੱਥ , ਵਾਈ-ਫਾਈ ਸੁਪੋਟ ਆਦਿ ਉਪਲੱਬਧ ਹਨ।