ਇਹ ਐਡ੍ਰਾਇਡ ਐਪ Music ਦੇ ਨਾਲ-ਨਾਲ ਪਲੇਅ ਕਰੇਗੀ Lyrics

03/25/2017 4:40:10 PM

ਜਲੰਧਰ- ਗਾਣੇ ਸੁੱਣਨਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕਈ ਲੋਕਾਂ ਲਈ ਗਾਣੇ ਬੇਹੱਦ ਹੀ ਅਹਿਮ ਹੁੰਦੇ ਹਨ, ਚਾਹੇ ਉਹ ਟਰੈਵਲ ਕਰ ਰਹੇ ਹੋਣ ਜਾਂ ਘਰ ''ਚ ਫ੍ਰੀ ਬੈਠੇ ਹੋਣ, ਉਨ੍ਹਾਂ ਨੂੰ ਮਿਊਜਿਕ ਸੁੱਣਨਾ ਬਹੁਤ ਪਸੰਦ ਹੁੰਦਾ ਹੈ। ਹਰ ਇਮੋਸ਼ਨ ਨੂੰ ਮਿਊਜ਼ਿਕ ਰਾਹੀਂ ਵਿਅਕਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਮਿਊਜਿਕ ਸੁੱਣਨਾ ਪਸੰਦ ਹੁੰਦਾ ਹੈ ਉਹ ਹਮੇਸ਼ਾ ਨਵੇਂ ਗਾਣਿਆਂ ਨਾਲ ਅਪ-ਟੂ-ਡੇਟ ਰਹਿਣਾ ਚਾਹੁੰਦੇ ਹਨ। ਜਦ ਵੀ ਕੋਈ ਨਵਾਂ ਗਾਣਾ ਰੀਲੀਜ਼ ਹੁੰਦਾ ਹੈ, ਤਾਂ ਅਸੀਂ ਉਨ੍ਹਾਂ ਨੂੰ ਸਮਝਣ ਜਾਂ ਉਨ੍ਹਾਂ ਦੇ ਲਿਰਿਕਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਗਾਣੇ ਦੇ ਨਾਲ ਲਿਰਿਕਸ ਵੀ ਹੋਣ, ਤਾਂ ਇਨ੍ਹਾਂ ਨੂੰ ਸਮਝਣਾ ਕਾਫ਼ੀ ਆਸਾਨ ਹੋ ਜਾਂਦਾ ਹੈ। ਪਰ ਐਂਡ੍ਰਾਇਡ ਫੋਨ ''ਚ ਮੌਜੂਦਾ ਮਿਊਜਿਕ ਪਲੇਅਰ ਨਾਲ ਅਜਿਹਾ ਸੰਭਵ ਨਹੀਂ ਹੈ।  ਇਸ ਦੇ ਚੱਲਦੇ ਅਸੀਂ ਤੁਹਾਨੂੰ ਇਕ ਅਜਿਹੇ ਖਾਸ ਮਿਊਜਿਕ ਪਲੇਅਰ ਐਪ ਬਾਰੇ ਦੱਸਣ ਜਾ ਰਹੇ ਹਾਂ।

1.
ਸਭ ਤੋਂ ਪਹਿਲਾਂ ਆਪਣੇ ਐਂਡ੍ਰਾਇਡ ਸਮਾਰਟਫੋਨ ''ਚ Musixmatch ਐਪ ਡਾਊਨਲੋਡ ਕਰਕੇ ਇੰਸਟਾਲ ਕਰੋ।
2. ਇਸ ਐਪ ਨੂੰ ਫੋਨ ''ਚ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਲਿਰਿਕਸ ਦੇ ਫੀਚਰ ਨੂੰ ਅਨੇਬਲ ਕਰਨ ਲਈ ਕਿਹਾ ਜਾਵੇਗਾ। ਇੱਥੇ ਤੁਹਾਨੂੰ ਅਨੇਬਲ ਨਾਓ ''ਤੇ ਟੈਪ ਕਰਨਾ ਹੋਵੇਗਾ।
3. ਇਸ ਤੋਂ ਬਾਅਦ ਤੁਹਾਨੂੰ ਨੋਟੀਫਿਕੇਸ਼ਨ ਐਕਸੇਸ ਦੀ ਮੰਜ਼ੂਰੀ ਮੰਗੀ ਜਾਵੇਗੀ। ਇਸ ਨੂੰ ਤੁਸੀਂ OK ਕਰ ਦਿਓ।
4. ਹੁਣ ਤੁਹਾਨੂੰ ਆਪਣੀ ਮਿਊਜਿਕ ਲਾਇਬ੍ਰੇਰੀ ਐਕਸੇਸ ਕਰਨ ਦੀ ਮੰਜ਼ੂਰੀ ਦੇਣੀ ਹੋਵੇਗੀ। ਜੇਕਰ ਤੁਸੀਂ ਇਸ ਨੂੰ OK ਕਰ ਦਿੰਦੇ ਹੋ, ਤਾਂ ਤੁਹਾਨੂੰ     ਇਸ ਐਪ ''ਚ ਆਪਣੀ ਮਿਊਜਿਕ ਲਿਸਟ ਦੇਖਣ ਨੂੰ ਮਿਲੇਗੀ।
5. ਇਸ ਤੋਂ ਬਾਅਦ ਤੁਸੀਂ ਜਦੋ ਵੀ ਇਸ ਐਪ ਰਾਹੀਂ ਗਾਣੇ ਪਲੇ ਕਰੋਗੇ, ਤਾਂ ਤੁਹਾਨੂੰ ਗਾਣੇ ਦੀ ਲਿਰਿਕਸ ਵੀ ਵਿਖਾਈ ਦੇਣਗੀਆਂ।