ਗੂਗਲ ਦੇ ਨਵੇਂ ਐਂਡ੍ਰਾਇਡ ਓ 'ਚ ਮਿਲਣਗੇ ਇਹ ਕਮਾਲ ਦੇ ਫੀਚਰਜ਼

Monday, Jun 12, 2017 - 12:10 PM (IST)

ਜਲੰਧਰ- ਟੈੱਕ ਜੁਆਇੰਟ ਗੂਗਲ ਆਪਣੇ ਯੂਜ਼ਰਜ਼ ਦੇ ਰੁਝਾਨ ਤੇ ਜ਼ਰੂਰਤਾਂ ਨੂੰ ਦੇਖਦੇ ਹੋਏ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਨੂੰ ਸਮੇਂ-ਸਮੇਂ 'ਤੇ ਨਵੇਂ ਫੀਚਰਜ਼ ਨਾਲ ਅਪਡੇਟ ਕਰਦਾ ਹੈ। ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਗੂਗਲ ਐਂਡ੍ਰਾਇਡ ਓ ਦਾ ਡਿਵੈੱਲਪਰ ਪ੍ਰੀਵਿਊ 3 ਜਾਰੀ ਕਰ ਦਿੱਤਾ ਹੈ। ਇਸ ਨਵੇਂ ਐਂਡ੍ਰਾਇਡ 8.0 ਓ. ਐੱਸ. 'ਚ ਗੂਗਲ ਨੇ ਕਈ ਵੱਡੇ ਬਦਲਾਅ ਕੀਤੇ ਹਨ। ਇਸ ਵਾਰ ਯੂਜ਼ਰਜ਼ ਨੂੰ ਨਵੇਂ ਫੀਚਰਜ਼ ਦੇ ਨਾਲ ਬਿਹਤਰੀਨ ਵਿਜ਼ੁਅਲਜ਼ ਵੀ ਦੇਖਣ ਨੂੰ ਮਿਲਣਗੇ।

 

ਨਵੇਂ ਰੂਪ 'ਚ ਦਿਸੇਗਾ ਲਾਂਚਰ
ਐਂਡ੍ਰਾਇਡ ਓ 'ਚ ਮੌਜੂਦ ਆਪ੍ਰੇਟਿੰਗ ਸਿਸਟਮ ਦੇ ਮੁਕਾਬਲੇ ਨਵੀਂ ਕਸਟਮਾਈਜ਼ੇਸ਼ਨ ਆਪਸ਼ਨ ਦਿੱਤੀ ਗਈ ਹੈ। ਇਸ ਵਾਰ ਯੂਜ਼ਰਜ਼ ਆਈਕਨ ਦੀ ਸ਼ੇਪ ਨੂੰ ਰਾਊਂਡ ਜਾਂ ਸਕੁਏਅਰ 'ਚ ਵੀ ਬਦਲ ਸਕਣਗੇ। ਇਸ ਤੋਂ ਇਲਾਵਾ ਨਵੀਂ ਟਿਅਰਡ੍ਰਾਪ ਨਾਂ ਦੀ ਆਪਸ਼ਨ ਵੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਆਪਸ਼ਨ ਗੂਗਲ ਐਲੋ ਐਪ 'ਚ ਦਿਸਣ ਵਾਲੇ ਚੈਟ ਬਬਲ ਦੀ ਤਰ੍ਹਾਂ ਦਿਸੇਗੀ।

PunjabKesari

 

 

ਨੋਟੀਫਿਕੇਸ਼ਨ ਦਾ ਰੰਗ ਬਦਲਣ ਦੀ ਆਪਸ਼ਨ
ਐਂਡ੍ਰਾਇਡ ਦੇ ਨਵੇਂ ਅਪਡੇਟ 'ਚ ਯੂਜ਼ਰਜ਼ ਨੂੰ ਨਵੇਂ ਰੰਗ 'ਚ ਨੋਟੀਫਿਕੇਸ਼ਨਜ਼ ਦੇਖਣ ਨੂੰ ਮਿਲਣਗੀਆਂ ਭਾਵ ਯੂਜ਼ਰਜ਼ ਨਵੇਂ ਐਂਡ੍ਰਾਇਡ 'ਚ ਨੋਟੀਫਿਕੇਸ਼ਨਜ਼ ਦੇ ਰੰਗ ਨੂੰ ਆਪਣੀ ਮਰਜ਼ੀ ਮੁਤਾਬਕ ਬਦਲ ਸਕਣਗੇ।
ਸੈੱਟ ਕੀਤਾ ਗਿਆ ਇਹ ਕਲਰ ਗਾਣੇ ਸੁਣਦੇ ਸਮੇਂ ਤੁਹਾਡੀ ਐਲਬਮ ਆਰਟ ਜਾਂ ਟਰੈਕ 'ਚ ਵੀ ਸ਼ੋਅ ਹੋਵੇਗਾ, ਜਿਸ ਨਾਲ ਤੁਹਾਨੂੰ ਐਂਡ੍ਰਾਇਡ 'ਚ ਹੀ ਇਕ ਵੱਖਰੇ ਤਰ੍ਹਾਂ ਦਾ ਨਵਾਂ ਐਕਸਪੀਰੀਐਂਸ ਮਿਲੇਗਾ।

PunjabKesari

 

 

ਵਾਈ-ਫਾਈ ਤੇ ਸੈਲੂਲਰ ਬਾਰ ਦੇ ਆਈਕਨਜ਼ 'ਚ ਬਦਲਾਅ
ਨਵੇਂ ਐਂਡ੍ਰਾਇਡ 'ਚ ਗੂਗਲ ਨੇ ਇਕ ਛੋਟਾ ਜਿਹਾ ਬਦਲਾਅ ਇਹ ਵੀ ਕੀਤਾ ਹੈ ਕਿ ਇਸ ਵਾਰ ਤੁਹਾਨੂੰ ਵਾਈ-ਫਾਈ ਤੇ ਸੈਲੂਲਰ ਬਾਰ ਆਈਕਨਜ਼ ਪਹਿਲਾਂ ਤੋਂ ਛੋਟੇ ਸਾਈਜ਼ ਦੇ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਈਕਨਜ਼ ਸੈਲੂਲਰ ਬਾਰ 'ਤੇ ਸ਼ੋਅ ਹੋ ਸਕਣ।

 

ਕੈਮਰਾ ਐਪ ਨੂੰ ਕੀਤਾ ਗਿਆ ਅਪਡੇਟ
ਕੈਮਰਾ ਐਪ 'ਚ ਵੀ ਇਸ ਵਾਰ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕੈਮਰਾ ਐਪ 'ਚ ਇਕ ਨਵੀਂ ਆਪਸ਼ਨ ਦਿੱਤੀ ਜਾਵੇਗੀ, ਜੋ ਵੀਡੀਓ ਮੋਡਸ ਨੂੰ ਸ਼ੋਅ ਕਰੇਗੀ। ਇਸ ਤੋਂ ਇਲਾਵਾ ਤਸਵੀਰ ਨੂੰ ਕਲਿੱਕ ਕਰਦੇ ਸਮੇਂ ਸਕ੍ਰੀਨ ਦੇ ਵਿਚੋ-ਵਿਚ ਇਕ ਗ੍ਰੇਅ ਸਰਕਲ ਦਿਸੇਗਾ, ਜੋ ਤਸਵੀਰ 'ਚ ਕਲਰ ਸੈੱਟ ਕਰਨ ਲਈ ਯੂਜ਼ ਹੋਵੇਗਾ। ਐਂਡ੍ਰਾਇਡ ਓ ਅਗਸਤ ਦੇ ਪਹਿਲੇ ਜਾਂ ਦੂਸਰੇ ਹਫਤੇ ਤੱਕ ਜਾਰੀ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਇਸ ਨਵੇਂ ਓ. ਐੱਸ. ਨੂੰ ਗੂਗਲ ਆਪਣੇ ਪਿਕਸਲ ਸਮਾਰਟਫੋਨ 'ਚ ਪੇਸ਼ ਕਰੇਗੀ।


Related News