ਇਹ ਹੋ ਸਕਦੈ ਐਂਡ੍ਰਾਇਡ ਦੇ ਨਵੇਂ ਵਰਜਨ ਦਾ ਪੂਰਾ ਨਾਂ
Thursday, Mar 17, 2016 - 02:09 PM (IST)

ਜਲੰਧਰ— ਸਰਚ ਇੰਜਣ ਨੇ ਪਿਛਲੇ ਹਫਤੇ ਹੀ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੇ ਨਵੇਂ ਵਰਜਨ ''Android N'' ਦਾ ਡਿਵੈੱਲਪਰਜ਼ ਪ੍ਰੀਵਿਊ ਪੇਸ਼ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਇੰਨੀ ਜਲਦਬਾਜ਼ੀ ਕੀਤੀ ਹੋਵੇ। ਹਾਲਾਂਕਿ ਇਸ ਬਾਰੇ ਬਾਕੀ ਜਾਣਕਾਰੀ ਮਈ ''ਚ ਕੰਪਨੀ ਵੱਲੋਂ ਆਯੋਜਿਤ ਗੂਗਲ I/O ਦੌਰਾਨ ਹੀ ਮਿਲੇਗੀ ਪਰ ਡਿਵੈੱਲਪਰਜ਼ ਪ੍ਰੀਵਿਊ ਤੋਂ ਬਾਅਦ ਯੂਜ਼ਰਸ ਨੈਕਸਸ ਫੋਨ ''ਚ ਫਿਲਹਾਲ ਨਵੇਂ ਆਪਰੇਟਿੰਗ ਸਿਸਟਮ ਦਾ ਅਹਿਸਾਸ ਕਰ ਸਕਦੇ ਹਨ। ਐਂਡ੍ਰਾਇਡ ਐੱਨ ਦਾ ਡਿਵੈੱਲਪਰਜ਼ ਪ੍ਰੀਵਿਊ ਜਾਰੀ ਹੋਣ ਦੇ ਨਾਲ ਹੀ ਚਰਚਾ ਜਾਰੀ ਹੈ ਕਿ ਇਸ ਦਾ ਪੂਰਾ ਨਾਂ ਕੀ ਹੋਵੇਗਾ।
ਜਿਵੇਂ ਕਿ ਸਾਨੂੰ ਪਤਾ ਹੈ, ਹਰ ਵਾਰ ਐਂਡ੍ਰਾਇਡ ਆਪਰੇਟਿੰਗ ਦਾ ਨਾਮਕਰਨ ਕਿਸੇ ਖਾਸ ਮਿਠਾਈ ਦੇ ਨਾਂ ''ਤੇ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਵੇਗਾ। ਐਂਡ੍ਰਾਇਡ ਪਾਲਿਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੂਗਲ ਵੱਲੋਂ ਫਿਲਹਾਲ ਐਂਡ੍ਰਾਇਡ ਐੱਨ ਨੂੰ ਨਿਊਯਾਰਕ ਚੀਜਕੇਕ (ਐੱਨ.ਵਾਈ.ਸੀ) ਕਿਹਾ ਗਿਆ ਹੈ। ਹਾਲਾਂਕਿ ਐਂਡਰਾਇਨ ਐੱਨ ਨਾਂ (ਕੋਡ ਨਾਮ) ਹੈ ਅਤੇ ਜਦੋਂ ਇਸ ਆਪਰੇਟਿੰਗ ਸਿਸਟਮ ਨੂੰ ਅਸਲ ''ਚ ਲਾਂਚ ਕੀਤਾ ਜਾਵੇਗਾ ਤਾਂ ਅਸਲੀ ਨਾਂ ਵੱਖਰਾ ਹੋਵੇਗਾ। ਇਸ ਤੋਂ ਪਹਿਲਾਂ ਵੀ ਐਂਡ੍ਰਾਇਡ ਵੱਲੋਂ ਕੋਡ ਨਾਂ ਨਾਲ ਆਪਰੇਟਿੰਗ ਸਿਸਟਮ ਨੂੰ ਵਿਕਸਿਤ ਕੀਤਾ ਗਿਆ ਹੈ ਅਤੇ ਲਾਂਚ ਕਿਸੇ ਦੂਜੇ ਨਾਂ ਨਾਲ ਕੀਤਾ ਗਿਆ ਹੈ।
ਐਂਡ੍ਰਾਇਡ ਆਪਰੇਟਿੰਗ ਸਿਸਟਮ 4.4 ਕਿਟਕੈਟ ਦਾ ਕੋਡ ਨਾਂ ਕੀ ਲਾਈਮ ਪਾਈ (ਕੇ.ਐੱਲ.ਪੀ) ਸੀ। ਉਥੇ ਹੀ 5.0 ਲਾਲੀਪਾਪ ਲਈ ਲੇਮਨ ਮੇਰਿੰਗਿਊ ਪਾਈ (ਐੱਲ.ਐੱਮ.ਪੀ) ਦਿੱਤਾ ਗਿਆ ਸੀ। 6.0 ਮਾਰਸ਼ਮੈਲੋ ਦਾ ਕੋਡ ਨਾਂ ਮਕੈਡਮੀਆ ਨਟ ਕੂਕੀ (ਐੱਮ.ਐੱਨ.ਸੀ) ਸੀ। ਹੁਣ ਐਂਡ੍ਰਾਇਡ ਐੱਨ ਨੂੰ ਫਿਲਹਾਲ ਗੂਗਲ ਨੇ ਨਿਊਯਾਰਕ ਚੀਜਕੇਕ (ਐੱਨ.ਈ.ਸੀ) ਦਾ ਨਾਂ ਦਿੱਤਾ ਹੈ।
ਗੂਗਲ ਨੇ ਐਂਡ੍ਰਾਇਡ ਐੱਨ ਦੇ ਨਾਂ ਲਈ ਆਨਲਾਈਨ ਪੋਲ ਦਾ ਸਹਾਰਾ ਵੀ ਲਿਆ ਹੈ ਅਤੇ ਇਸ ਵਿਚ ਕਈ ਨਾਂ ਆ ਰਹੇ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਪਸੰਦ ਨਿਊਟੇਲਾ ਨੂੰ ਕੀਤਾ ਜਾ ਰਿਹਾ ਹੈ ਪਰ ਇਹ ਕੋਈ ਆਮ ਮਿਠਾਈ ਨਹੀਂ ਹੈ। ਇਹ ਇਕ ਬ੍ਰਾਂਡ ਹੈ। ਇਸ ਲਈ ਸ਼ਾਇਦ ਐਂਡ੍ਰਾਇਡ ਐੱਨ ਨੂੰ ਇਹ ਨਾਂ ਨਹੀਂ ਦਿੱਤਾ ਜਾਵੇਗਾ। ਅਜਿਹੇ ''ਚ ਕੰਪਨੀ ਕੋਲ ਨਟ ਬ੍ਰਾਈਟ, ਨੋਰੀ ਅਤੇ ਨੂਡਲਸ ਵਰਗੇ ਕਈ ਵਿਕਲਪ ਹਨ। ਹੁਣ ਦੇਖਣਾ ਇਹ ਹੈ ਕਿ ਕੰਪਨੀ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਨੂੰ ਕਿਸ ਨਾਂ ਨਾਲ ਲਾਂਚ ਕਰਦੀ ਹੈ।
ਜ਼ਿਕਰਯੋਗ ਹੈ ਕਿ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਹੈ ਕਿ ਗੂਗਲ ਆਈ/ਓ 2016 ''ਚ 10ਵੀਂ ਵਰ੍ਹੇਗੰਢ ਸੈਲਿਬ੍ਰੇਟ ਕਰਨਗੇ। ਇਸ ਇਵੈਂਟ ਦਾ ਆਯੋਜਨ 19 ਤੋਂ 20 ਮਈ ਤੱਕ ਮਾਊਂਟ ਵਿਊ ਦੇ ਸ਼ਾਰਲਿਨ ਐਮਫਿਥਿਏਟਰ ''ਚ ਹੋਵੇਗਾ। ਇਸ ਦੌਰਾਨ ਕੰਪਨੀ ਐਂਡ੍ਰਾਇਡ ਐੱਨ ਬਾਰੇ ਕਈ ਨਵੇਂ ਖੁਲਾਸੇ ਕਰ ਸਕਦੀ ਹੈ।