ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 9 ਐਪਸ, ਚੋਰੀ ਕਰ ਰਹੇ ਹਨ ਫੇਸਬੁੱਕ ਦਾ ਪਾਸਵਰਡ

07/07/2021 2:06:46 PM

ਗੈਜੇਟ ਡੈਸਕ– ਗੂਗਲ ਪਿਛਲੇ ਕਈ ਸਾਲਾਂ ਤੋਂ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਉਹ ਐਂਡਰਾਇਡ ਸਕਿਓਰਿਟੀ ਨੂੰ ਵਧਾ ਰਿਹਾ ਹੈ ਪਰ ਅਜੇ ਵੀ ਇਸ ਵਿਚ ਕਾਫੀ ਸੁਧਾਰ ਦੀ ਲੋੜ ਹੈ। ਹਾਲ ਹੀ ’ਚ ਰਿਪੋਰਟ ਆਈ ਸੀ ਕਿ ਗੂਗਲ ਪਲੇਅ ਸਟੋਰ ’ਤੇ ਐਂਡਰਾਇਡ ਐਪਸ ਮੌਜੂਦ ਸਨ ਜੋ ਯੂਜ਼ਰ ਦੇ ਫੇਸਬੁੱਕ ਅਕਾਊਂਟ ਦਾ ਪਾਸਵਰਡ ਚੋਰੀ ਕਰ ਲੈਂਦੇ ਸਨ। ਇਨ੍ਹਾਂ ਐਪਸ ਨੂੰ 58 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਸਕਿਓਰਿਟੀ ਫਰਮ ਡਾਕਟਰ ਵੈੱਬ ਨੇ ਇਸ ਨੂੰ ਲੈ ਕੇ ਰਿਪੋਰਟ ਕੀਤਾ ਸੀ। ਇਸ ਵਿਚ 9 ਅਜਿਹੇ ਐਪਸ ਬਾਰੇ ਦੱਸਿਆ ਗਿਆ ਹੈ ਜੋ ਟ੍ਰੋਜ਼ਨ ਸਨ। ਇਹ ਸਾਰੇ ਐਪਸ ਗੂਗਲ ਪਲੇਅ ਸਟੋਰ ’ਤੇ ਮੌਜੂਦ ਸਨ। ਇਸ ਵਿਚ ਫੋਟੋ ਐਡਿਟਿੰਗ ਅਤੇ ਐਪ ਲਾਕ ਵਰਗੇ ਫੀਚਰਜ਼ ਨਾਲ ਆਉਣ ਵਾਲੇ ਐਪਸ ਵੀ ਮੌਜੂਦ ਸਨ। 

ਇਹ ਵੀ ਪੜ੍ਹੋ– ਹੈਕਰਾਂ ਨੇ 100 ਕੰਪਨੀਆਂ ਦਾ ਉਡਾਇਆ ਡਾਟਾ, ਵਾਪਸੀ ਲਈ ਮੰਗ ਰਹੇ 520 ਕਰੋੜ ਦੀ ਮੋਟੀ ਰਕਮ

ਇਸ ਵਿਚ ਸਭ ਤੋਂ ਪਾਪੁਲਰ PIP Photo ਐਪ ਸੀ। ਇਸ ਨੂੰ 50 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਸੀ। ਫਿਲਹਾਲ ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Arstechnica ਦੀ ਰਿਪੋਰਟ ਮੁਤਾਬਕ, ਇਨ੍ਹਾਂ ਐਪਸ ਦੇ ਪਬਲਿਸ਼ਰਜ਼ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਯਾਨੀ ਹੁਣ ਇਹ ਪਬਲਿਸ਼ਰਜ਼ ਨਵੇਂ ਐਪ ਨੂੰ ਪਲੇਅ ਸਟੋਰ ’ਤੇ ਸਬਮਿਟ ਨਹੀਂ ਕਰ ਸਕਦੇ। 

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਇਹ ਐਪਸ ਕੁਝ ਨਵੇਂ ਫੀਚਰਜ਼ ਅਤੇ ਐਪ ਜੇ ਐਡ ਨੂੰ ਹਟਾਉਣ ਲਈ ਫੇਸਬੁੱਕ ਨਾਲ ਲਾਗਇਨ ਕਰਨ ਲਈ ਕਹਿੰਦੇ ਸਨ। ਯੂਜ਼ਰ ਦੇ ਲਾਗਇਨ ਕਰਦੇ ਹੀ ਉਨ੍ਹਾਂ ਦਾ ਪਸਵਰਡ ਇਹ ਐਪਸ ਚੋਰੀ ਕਰ ਲੈਂਦੇ ਸਨ। ਇਨ੍ਹਾਂ ਐਪਸ ’ਚ PIP Photo, Processing Photo, Rubbish Cleaner, Horoscope Daily, App Lock Keep, Lockit Master, Horoscope Pi, App Lock Manager, Inwell Fitness ਸ਼ਾਮਲ ਹਨ। 

 

ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ

ਜੇਕਰ ਤੁਸੀਂ ਵੀ ਇਨ੍ਹਾਂ ਐਪਸ ਨੂੰ ਡਾਊਨਲੋਡ ਕਰ ਲਿਆ ਹੈ ਤਾਂ ਇਸ ਨੂੰ ਤੁਰੰਤ ਆਪਣੇ ਫੋਨ ’ਚੋਂ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਤੋਂ ਇਨ੍ਹਾਂ ਐਪਸ ਦੇ ਪਰਮਿਸ਼ਨ ਨੂੰ ਵੀ ਹਟਾ ਦਿਓ। ਸਕਿਓਰਿਟੀ ਲਈ ਤੁਸੀਂ ਆਪਣੇ ਫੇਸਬੁੱਕ ਪਾਸਵਰਡ ਨੂੰ ਵੀ ਬਦਲ ਦਿਓ। 


Rakesh

Content Editor

Related News