ਐਮਾਜ਼ੋਨ ਨੂੰ ਝਟਕਾ, ਬੱਚਿਆਂ ਦੀਆਂ ਆਵਾਜ਼ਾਂ ਰਿਕਾਰਡ ਕਰਨ ਦੇ ਦੋਸ਼ ''ਚ ਹੋਇਆ ਮੁਕੱਦਮਾ

06/17/2019 2:06:03 AM

ਗੈਜੇਟ ਡੈਸਕ—ਅਮਰੀਕੀ ਸੂਬਾ ਮੈਸਾਚੁਸੈਟਸ ਦੀ ਰਹਿਣ ਵਾਲੀ ਇਕ ਮਹਿਲਾ ਨੇ ਐਮਾਜ਼ੋਨ ਕੰਪਨੀ 'ਤੇ ਕੇਸ ਦਾਇਰ ਕੀਤਾ ਹੈ। ਮਹਿਲਾ ਨੇ ਆਪਣੀ 10 ਸਾਲਾਂ ਬੱਚੀ ਅਤੇ ਸੂਬੇ ਦੇ 8 ਬੱਚਿਆਂ ਵੱਲੋਂ ਵਾਸ਼ਿੰਗਟਨ ਦੇ ਸ਼ਹਿਰ ਸਿਏਟਲ ਦੀ ਫੈਡਰਲ ਕੋਰਟ 'ਚ ਇਸ ਕੇਸ ਨੂੰ ਦਾਇਰ ਕੀਤਾ ਹੈ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਐਮਾਜ਼ੋਨ ਅਲੈਕਸਾ ਏਨੇਬਲਡ ਸਮਾਰਟ ਡਿਵਾਇਸਸ ਲੱਖਾਂ ਬੱਚਿਆਂ ਦੀ ਆਵਾਜ਼ ਅਤੇ ਗੱਲ-ਬਾਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰਿਕਾਰਡ ਕਰ ਰਹੀ ਹੈ। ਐਮਾਜ਼ੋਨ ਕੰਪਨੀ ਇਸ ਡਾਟਾ ਨੂੰ ਵਾਇਸ ਰਿਕਾਡਿੰਗ ਦੇ ਡਾਟਾਬੇਸ 'ਚ ਸੇਵ ਕਰ ਲੈਂਦੀ ਹੈ ਜਿਨ੍ਹਾਂ 'ਚ ਲੱਖਾਂ ਅਮਰੀਕੀਆਂ ਦੀ ਪ੍ਰਾਈਵੇਟ ਡਿਟੇਲਸ ਵੀ ਮੌਜੂਦ ਰਹਿੰਦੀ ਹੈ।

PunjabKesari

ਆਪਣੇ ਬੱਚਿਆਂ ਨੂੰ ਨਹੀਂ ਦਿੱਤਾ ਅਲੈਕਸਾ ਇਕੋ ਡਾਟ ਡਿਵਾਇਸ
ਮਹਿਲਾ ਨੇ ਦੱਸਿਆ ਕਿ ਸਾਲ 2018 'ਚ ਉਸ ਨੇ ਐਮਾਜ਼ੋਨ ਦਾ ਅਲੈਕਸਾ ਇਕੋ ਡਾਟ ਡਿਵਾਇਸ ਨੂੰ ਖਰੀਦਿਆਂ ਸੀ ਪਰ ਆਪਣੇ ਬੱਚਿਆਂ ਨੂੰ ਇਸ ਦੀ ਵਰਤੋਂ ਨਹੀਂ ਕਰਨ ਦਿੱਤੀ ਕਿਉਂਕਿ ਇਹ ਆਵਾਜ਼ਾ ਰਿਕਾਰਡ ਕਰਦਾ ਹੈ।

PunjabKesari

ਐਮਾਜ਼ੋਨ ਦੇ ਬੁਲਾਰੇ ਦਾ ਬਿਆਨ
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਐਮਾਜ਼ੋਨ ਇਕੋ ਡਿਵਾਇਸਸ ਨਾਲ ਅਸੀਂ ਇਜ਼ੀ-ਟੂ-ਟੂਲਸ ਨੂੰ ਸ਼ਾਮਲ ਕੀਤਾ ਹੈ। ਜੋ ਵਾਇਸ ਰਿਕਾਡਿੰਗਸ ਨੂੰ ਡਿਲੀਟ ਕਰਨ 'ਚ ਮਦਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਵਾਇਸ ਰਿਕਾਡਿੰਗ ਨੂੰ ਲੈ ਕੇ ਐਮਾਜ਼ੋਨ 'ਤੇ ਕੇਸ ਦਾਇਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਈ 'ਚ ਅਮਰੀਕੀ ਸੀਨੇਟਰਸ ਦੇ ਇਕ ਗਰੁੱਪ ਅਤੇ 19 ਗਾਹਕਾਂ ਨੇ ਐਮਾਜ਼ੋਨ 'ਤੇ ਉਸ ਦੇ ਸਮਾਰਟ ਸਪੀਕਰ ਤੋਂ ਗਾਹਕਾਂ ਦੀ ਵਾਇਸ ਰਿਕਾਡਿੰਗਸ ਨੂੰ ਸੇਵ ਰੱਖਣ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਸੀ। ਇਸ ਕੇਸ ਦੀ ਫੈਡਰਲ ਟਰੇਡ ਕਮਿਸ਼ਨ ਇਨਵੈਸਟੀਗੇਸ਼ਨ ਕਰ ਰਹੀ ਹੈ।


Karan Kumar

Content Editor

Related News