Amazon Prime Day sale: 1000 ਰੁਪਏ ਤੋਂ ਘੱਟ ਕੀਮਤ ’ਚ ਖ਼ਰੀਦੋ ਇਹ 5 ਗੈਜੇਟ

07/26/2021 6:14:05 PM

ਗੈਜੇਟ ਡੈਸਕ– ਐਮੇਜ਼ਾਨ ਪ੍ਰਾਈਮ ਡੇ ਸੇਲ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਯਾਨੀ 26 ਜੁਲਾਈ ਨੂੰ ਸੇਲ ਦਾ ਪਹਿਲਾ ਦਿਨ ਹੈ। ਇਹ ਸੇਲ 27 ਜੁਲਾਈ ਤਕ ਚੱਲੇਗੀ। ਐਮੇਜ਼ਾਨ ਪ੍ਰਾਈਮ ਡੇ ਸੇਲ ’ਚ ਸਭ ਤੋਂ ਜ਼ਿਆਦਾ ਡਿਸਕਾਊਂਟ ਇਲੈਕਟ੍ਰੋਨਿਕ ਪ੍ਰੋਡਕਟਸ ’ਤੇ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ’ਚ ਯਕੀਨ ਰੱਖਦੇ ਹੋ ਤਾਂ ਇਸ ਸੇਲ ’ਚ ਤੁਸੀਂ ਕੁਝ ਕੰਮ ਦੇ ਪ੍ਰੋਡਕਟ ਬਜਟ ’ਚ ਲੈ ਸਕਦੇ ਹੋ। ਇਸ ਰਿਪੋਰਟ ’ਚ ਅਸੀਂ ਐਮੇਜ਼ਾਨ ਦੀ ਇਸ ਸੇਲ ’ਚ ਮਿਲਣ ਵਾਲੇ 5 ਅਜਿਹੇ ਪ੍ਰੋਡਕਟ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 1000 ਰੁਪਏ ਤੋਂ ਘੱਟ ਹੈ। 

boAt Rockerz 245v2 Wireless 


ਇਸ ਦੀ ਕੀਮਤ 2,490 ਰੁਪਏ ਹੈ ਪਰ ਇਸ ਨੂੰ ਤੁਸੀਂ ਸਿਰਫ 799 ਰੁਪਏ ’ਚ ਖਰੀਦ ਸਕਦੇ ਹੋ। ਇਸ ਨੈੱਕਬੈਂਡ ਨੂੰ ਤੁਸੀਂ 5 ਵੱਖ-ਵੱਖ ਰੰਗਾਂ ’ਚ ਖਰੀਦ ਸਕਦੇ ਹੋ। ਇਸ ਦੀ ਬੈਟਰੀ ਨੂੰ ਲੈ ਕੇ 8 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਵਾਟਰ ਰੈਸਿਸਟੈਂਟ ਲਈ IPX5 ਦੀ ਰੇਟਿੰਗ ਮਿਲੀ ਹੈ। 

Digilex ਮੋਬਾਇਲ ਫੋਨ ਸਟੈਂਡ


ਇਸ ਮੋਬਾਇਲ ਸਟੈਂਡ ਨੂੰ ਤੁਸੀਂ ਸਿਰਫ 399 ਰੁਪਏ ’ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਕੀਮਤ 999 ਰੁਪਏ ਹੈ। ਆਨਲਾਈਨ ਕਲਾਸਾਂ ਲਈ ਇਹ ਸਟੈਂਡ ਸ਼ਾਨਦਾਰ ਹੈ। ਇਸ ਨੂੰ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਐਡਜਸਟ ਵੀ ਕਰ ਸਕਦੇ ਹੋ। ਇਸ ਨੂੰ ਤੁਸੀਂ ਪੋਟਰੇਟ ਅਤੇ ਲੈਂਡਸਕੇਪ ਦੋਵਾਂ ਮੋਡ ’ਚ ਇਸਤੇਮਾਲ ਕਰ ਸਕਦੇ ਹੋ। 

Shava ਲਾਈਨ ਲਾਈਟ ਬਲੂਟੁੱਥ ਸਪੀਕਰ


ਇਸ ਸਪੀਕਰ ਨੂੰ ਸਿਰਫ 449 ਰੁਪਏ ’ਚ ਖਰੀਦਿਆ ਜਾ ਸਕਦਾ ਹੈ, ਜਦਕਿ ਇਸ ਦੀ ਅਸਲ ਕੀਮਤ 1,299 ਰੁਪਏ ਹੈ। ਇਸ ਸਪੀਕਰ ’ਚ ਐੱਲ.ਈ.ਡੀ. ਲਾਈਟ ਹੈ ਜਿਸ ਨਾਲ ਤਿੰਨ ਬ੍ਰਾਈਟਨੈੱਸ ਲੈਵਲ ਹਨ। ਇਸ ਦੀ ਬੈਟਰੀ ਨੂੰ ਲੈ ਕੇ 7 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਇਕ ਇਨਬਿਲਟ ਮਾਈਕ ਵੀ ਹੈ ਜਿਸ ਦੀ ਮਦਦ ਨਾਲ ਤੁਸੀਂ ਫੋਨ ’ਤੇ ਗੱਲ ਕਰ ਸਕਦੇ ਹੋ। 

Mi power bank 3i 


ਇਸ ਪਾਵਰਬੈਂਕ ਨੂੰ 899 ਰੁਪਏ ’ਚ ਖਰੀਦਿਆ ਜਾ ਸਕਦਾ ਹੈ, ਜਦਕਿ ਇਸ ਦੀ ਕੀਮਤ 1,299 ਰੁਪਏ ਹੈ। ਇਸ ਪਾਵਰਬੈਂਕ ’ਚ 10,000mAh ਦੀ ਬੈਟਰੀ ਹੈ ਜੋ ਕਿ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

TP-Link TL-WR841N ਰਾਊਟਰ


ਜੇਕਰ ਤੁਸੀਂ ਕਿਸੇ ਵਾਈ-ਫਾਈ ਰਾਊਟਰ ਦੀ ਭਾਲ ’ਚ ਹੋ ਤਾਂ ਇਸ ਨੂੰ ਤੁਸੀਂ 998 ਰੁਪਏ ’ਚ ਖਰੀਦ ਸਕਦੇ ਹੋ। ਇਸ ਦੀ ਅਸਲ ਕੀਮਤ 1,699 ਰੁਪਏ ਹੈ। ਇਸ ਰਾਊਟਰ ਦੀ ਸਪੀਡ ਨੂੰ ਲੈ ਕੇ 300Mbps ਦੀ ਸਪੀਡ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਐਂਟੀਨਾ ਵੀ ਦਿੱਤਾ ਗਿਆ ਹੈ। 

Rakesh

This news is Content Editor Rakesh