ਹੁਣ ਡਰੋਨ ਕਰਨਗੇ ਐਮਾਜ਼ਾਨ ਪੈਕੇਜ ਦੀ ਡਿਲੀਵਰੀ

11/30/2015 6:06:08 PM

ਨਵੀਂ ਦਿੱਲੀ— ਇਲੈਕਟ੍ਰੋਨਿਕ ਉਤਪਾਦਾਂ ਦੀ ਆਨਲਾਈਨ ਵਿਰਕੀ ਕਰਨ ਵਾਲੀ ਈ-ਕਾਮਰਸ ਸਾਈਟ ਐਮਾਜ਼ਾਨ ਨੇ ਦੋ ਸਾਲ ਪਹਿਲਾਂ ਐਲਾਨ ਕੀਤਾ ਸੀ ਕਿ ਕੰਪਨੀ ਪੈਕੇਜ ਡਿਲੀਵਰੀ ਲਈ ਡਰੋਨਸ ਡਿਵਾਈਸ ਦੀ ਯੋਜਨਾ ਬਣਾ ਰਹੀ ਹੈ ਇਸ ਰਾਹੀਂ ਸਿਰਫ 30 ਮਿੰਟਾਂ ''ਚ ਹੀ ਪੈਕੇਜ ਡਿਲੀਵਰੀ ਹੋ ਜਾਵੇਗੀ। ਉਥੇ ਹੀ ਹੁਣ ਕੰਪਨੀ ਨੇ ਡਰੋਨਸ ਡਿਵਾਈਸ ਦੀ ਇਕ ਵੀਡੀਓ ਜਾਰੀ ਕੀਤੀ ਹੈ। 
ਐਮਾਜ਼ਾਨ ਵੱਲੋਂ ਯੂ-ਟਿਊਬ ''ਤੇ ਕੀਤੀ ਗਈ ਵੀਡੀਓ ''ਚ ਟੀ.ਵੀ. ਹੋਸਟ ਜੇਰੇਮੀ ਕਲਾਰਕਸਨ ਵੱਲੋਂ ਦੱਸਿਆ ਗਿਆ ਹੈ ਕਿ ਕਿੰਨੇ ਘੱਟ ਸਮੇਂ ''ਚ ਪੈਕੇਜ ਡਿਲੀਵਰੀ ਹੋਈ ਅਤੇ ਇਹ ਪੈਕੇਜ ਡਰੋਨਸ ਕਿਸ ਤਰ੍ਹਾਂ ਕੰਮ ਕਰਦਾ ਹੈ। ਐਮਾਜ਼ਾਨ ਵੱਲੋਂ ਪੇਸ਼ ਕੀਤੀ ਗਈ ਦੋ ਮਿੰਟ ਦੀ ਵੀਡੀਓ ''ਚ ਦਿਖਾਇਆ ਗਿਆ ਹੈ ਕਿ ਡਰੋਨ ਰਾਹੀਂ ਸੂਜ਼ ਡਿਲੀਵਰੀ ਕਰਕ ਗਾਹਕਾਂ ਤਕ ਪਹੁੰਚਾਣ ''ਚ ਸਿਰਫ 30 ਮਿੰਟ ਦਾ ਸਮਾਂ ਲੱਗਾ। ਇਹ ਡਰੋਨ ਐਮਾਜ਼ਾਨ ਦੇ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਉੱਡ ਕੇ ਸਿੱਧਾ ਡਿਲੀਵਰੀ ਵਾਲੀ ਥਾਂ ''ਤੇ ਪਹੁੰਚਦਾ ਹੈ। 
ਵੀਡੀਓ ''ਚ ਦਿਖਾਇਆ ਗਿਆ ਹੈ ਕਿ ਡਰੋਨ 15 ਮੀਲ ਤੋਂ ਜ਼ਿਆਦਾ ਉੱਪਰ ਉੱਡਦਾ ਹੈ। ਇਸ ਦਾ ਡਿਜ਼ਾਈਨ ਬਹੁਤ ਕੀ ਆਕਰਸ਼ਕ ਹੈ। ਇਸ ਡਰੋਨ ''ਚ ਨਵੀਂ ਤਕਨੀਕ ਸੈਂਸ ਐਂਡ ਐਾਵਇਡ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਰਸਤੇ ''ਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਾਅ ਕਰਦਾ ਹੈ। ਡਰੋਨ ਦੇ ਡਿਲੀਵਰੀ ਲੋਕੇਸ਼ਨ ''ਤੇ ਪਹੁੰਚਣ ''ਤੇ ਗਾਹਕਾਂ ਨੂੰ ਮੋਬਾਇਲ ''ਤੇ ਅਲਰਟ ਪ੍ਰਾਪਤ ਹੁੰਦਾ ਹੈ ਅਤੇ ਉਹ ਆਪਣਾ ਪੈਕੇਜ ਲੈ ਸਕਦੇ ਹਨ। ਫਿਲਹਾਲ ਐਮਾਜ਼ਾਨ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਡਿਲੀਵਰੀ ਡਰੋਨ ਰਾਹੀਂ ਡਿਲੀਵਰੀ ਕਦੋਂ ਤੋਂ ਸ਼ੁਰੂ ਹੋਵੇਗੀ।