Amazon ਨੇ ਲਾਂਚ ਕੀਤਾ Halo ਫਿਟਨੈੱਸ ਬੈਂਡ, ਐਪ ’ਤੇ ਵਿਖਾਏਗਾ ਬਾਡੀ ਫੈਟ ਦੀ ਪੂਰੀ ਜਾਣਕਾਰੀ

08/28/2020 6:37:00 PM

ਗੈਜੇਟ ਡੈਸਕ– ਐਮਾਜ਼ੋਨ ਨੇ ਖ਼ਾਸ ਤਰ੍ਹਾਂ ਦੇ ਨਵੇਂ ਸਮਾਰਟ ਬੈਂਡ ਨੂੰ ਲਾਂਚ ਕੀਤਾ ਹੈ ਜੋ ਕਿ ਸਮਾਰਟਫੋਨ ਐਪ ’ਤੇ ਤੁਹਾਡੀ ਬਾਡੀ ਫੈਟ ਨਾਲ ਜੁੜੀ ਪੂਰੀ ਜਾਣਕਾਰੀ ਵਿਖਾਏਗਾ। ਐਮਾਜ਼ੋਨ ਨੇ ਆਪਣੇ ਨਵੇਂ ਫਿਟਨੈੱਸ ਬੈਂਡ Amazon Halo ਨੂੰ ਸਭ ਤੋਂ ਪਹਿਲਾਂ ਅਮਰੀਕਾ ’ਚ ਲਾਂਚ ਕੀਤਾ ਸੀ। ਇਸ ਦੀ ਖ਼ਾਸੀਅਤ ਇਹ ਹੈ ਕਿ ਹਾਰਟ ਰੇਟ ਅਤੇ ਫਿਟਨੈੱਸ ਟ੍ਰੈਕਿੰਗ ਦੇ ਨਾਲ-ਨਾਲ ਇਹ ਬੈਂਡ ਬਾਡੀ ਫੈਟ ਬਾਰੇ ਵੀ ਜਾਣਕਾਰੀ ਦੇਵੇਗਾ। ਅਮਰੀਕਾ ’ਚ ਇਸ ਦੀ ਕੀਮਤ 64.99 ਡਾਲਰ (ਕਰੀਬ 4,805 ਰੁਪਏ) ਹੈ। 

PunjabKesari

ਫਿਟਨੈੱਸ ਬੈਂਡ ਨੂੰ ਮਿਲਿਆ ਬਾਡੀ ਸਕੈਨਿੰਗ ਫੀਚਰ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ Amazon Halo ਫਿਟਨੈੱਸ ਬੈਂਡ ’ਚ ਕੋਈ ਡਿਸਪਲੇਅ ਨਹੀਂ ਦਿੱਤੀ ਗਈ। ਇਸ ਨੂੰ ਸਿਰਫ ਇਕ ਐਪ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਫਿਟਨੈੱਸ ਬੈਂਡ ’ਚ ਬਾਡੀ ਫੈਟ, ਕਾਰਡੀਓ ਅਤੇ ਵੌਇਸ ਟੋਨ ਟ੍ਰੈਕਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਬਾਡੀ ਸਕੈਨਿੰਗ ਫੀਚਰ ਵੀ ਮੌਜੂਦ ਹੈ, ਇਸੇ ਨਾਲ ਹੀ ਬਾਡੀ ਫੈਟ ਬਾਰੇ ਵੀ ਜਾਣਕਾਰੀ ਮਿਲੇਗੀ ਪਰ ਇਸ ਲਈ ਯੂਜ਼ਰ ਨੂੰ ਮੈਂਬਰਸ਼ਿਪ ਲੈਣੀ ਹੋਵੇਗੀ। ਇਸ ਬੈਂਡ ਦਾ ਇਸਤੇਮਾਲ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਤਰ੍ਹਾਂ ਦੇ ਯੂਜ਼ਰਸ ਕਰ ਸਕਣਗੇ। 

ਵਾਟਰਪਰੂਫ ਹੈ ਇਹ ਬੈਂਡ
Amazon Halo ਬੈਂਡ ਵਾਟਰਪਰੂਫ ਹੈ ਯਾਨੀ ਤੁਸੀਂ ਇਸ ਨੂੰ ਬਿਨ੍ਹਾਂ ਕਿਸੇ ਚਿੰਤਾ ਦੇ ਪਹਿਨ ਸਕਦੇ ਹੋ। ਇਸ ਨੂੰ 5ATM ਦੀ ਰੇਟਿੰਗ ਮਿਲੀ ਹੋਈ ਹੈ। ਇਸ ਵਿਚ ਜੀ.ਪੀ.ਐੱਸ. ਤੋਂ ਇਲਾਵਾ ਵਾਈ-ਫਾਈ ਦੀ ਵੀ ਸੁਪੋਰਟ ਦਿੱਤੀ ਗਈ ਹੈ ਪਰ ਧਿਆਨ ’ਚ ਰਹੇ ਕਿ ਇਸ ਵਿਚ ਸੈਲੂਲਰ ਡਾਟਾ ਦੀ ਸੁਪੋਰਟ ਨਹੀਂ ਮਿਲਦੀ ਹੈ। 


Rakesh

Content Editor

Related News