iPhone 7 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਹੁਣ ਤੱਕ ਦਾ ਸਭ ਤੋਂ ਭਾਰੀ ਡਿਸਕਾਊਂਟ

05/12/2017 12:32:33 PM

ਜਲੰਧਰ- ਆਈਫੋਨ ਖਰੀਦਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕੀਮਤ ਜ਼ਿਆਦਾ ਹੋਣ ਕਾਰਕੇ ਜ਼ਿਆਦਾਤਰ ਲੋਕਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ। ਜੇਕਰ ਤੁਸੀਂ ਵੀ ਆਈਫੋਨ ਖਰੀਦਣ ਦਾ ਬਾਰੇ ਸੋਚ ਰਹੇ ਹੋ ਅਤੇ ਕੀਮਤ ਜ਼ਿਆਦਾ ਹੋਣ ਕਾਰਨ ਤੁਸੀਂ ਇਸ ਨੂੰ ਅਜੇ ਤੱਕ ਖਰੀਦ ਨਹੀਂ ਸਕੇ ਤਾਂ ਹੁਣ ਤੁਹਾਡੇ ਕੋਲ ਇਸ ਨੂੰ ਘੱਟ ਕੀਮਤ ''ਚ ਖਰੀਦਣ ਦਾ ਵਧੀਆ ਮੌਕਾ ਹੈ। ਤੁਹਾਨੂੰ ਦੱਸ ਦਈਏ ਕਿ ਇਨੀਂ ਦਿਨੀਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਇੰਡੀਆ ''ਤੇ ''ਗ੍ਰੇਟ ਇੰਡੀਅਨ ਸੇਲ'' ਚੱਲ ਰਹੀ ਹੈ ਜਿਸ ਵਿਚ ਐਪਲ ਆਈਫੋਨ ਦੀਆਂ ਕੀਮਤਾਂ ''ਚ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 
ਐਮਾਜ਼ਾਨ ਸੇਲ ''ਚ ਆਈਫੋਨ ''ਤੇ ਲਗਾਤਾਰ ਆਫਰ ਮਿਲ ਰਹੇ ਹਨ। ਆਈਫੋਨ 6 ਐੱਸ 32ਜੀ.ਬੀ. ਵੇਰੀਅੰਟ ਆਮਤੌਰ ''ਤੇ 37,000 ਰੁਪਏ ''ਚ ਮਿਲਦਾ ਹੈ, ਇਸ ਸੇਲ ''ਚ ਇਹ ਫੋਨ 34,999 ਰੁਪਏ ''ਚ ਮਿਲ ਰਿਹਾ ਹੈ। ਫੋਨ ''ਤੇ 11,002 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਇਸ ਦੇ ਨਾਲ ਹੀ ਆਈਫੋਨ 7 ਵੀ ਇਸ ਸੇਲ ''ਚ ਸਭ ਤੋਂ ਘੱਟ ਕੀਮਤ ''ਚ ਮਿਲ ਰਿਹਾ ਹੈ। ਆਈਫੋਨ 7 ਦਾ 32ਜੀ.ਬੀ. ਵੇਰੀਅੰਟ 43,999 ਰੁਪਏ ''ਚ ਉਪਲੱਬਧ ਹੈ ਅਤੇ ਫੋਨ ''ਤੇ ਐਕਸਚੇਂਜ ਆਫਰ ਮਿਲ ਮਿਲ ਰਿਹਾ ਹੈ। ਆਈਫੋਨ 5 ਐੱਸ 16ਜੀ.ਬੀ. ਵੇਰੀਅੰਟ 15,999 ਰੁਪਏ ਅਤੇ ਆਈਫੋਨ ਐੱਸ.ਈ. 16ਜੀ.ਬੀ. ਵੇਰੀਅੰਟ 20,999 ਰੁਪਏ ''ਚ ਮਿਲ ਰਿਹਾ ਹੈ।