Amazon Great Indian Sale: ਇਨ੍ਹਾਂ ਸਮਾਰਟਫੋਨਸ 'ਤੇ ਮਿਲਣਗੇ ਸ਼ਾਨਦਾਰ ਆਫਰਸ

08/08/2017 9:14:10 AM

ਜਲੰਧਰ— ਐਮਾਜ਼ਾਨ ਇੰਡੀਆ 'ਤੇ ਇਕ ਵਾਰ ਫਿਰ ਤੋਂ 'ਐਮਾਜ਼ਾਨ ਗਰੇਟ ਇੰਡੀਅਨ ਸੇਲ' ਦਾ ਆਯੋਜਨ ਕੀਤਾ ਜਾ ਰਿਹਾ ਹੈ। 'ਐਮਾਜ਼ਾਨ ਗਰੇਟ ਇੰਡੀਅਨ ਸੇਲ' ਦਾ ਆਯੋਜਨ 9 ਅਗਸਤ ਤੋਂ 12 ਅਗਸਤ ਤਕ ਲਈ ਕੀਤਾ ਜਾਵੇਗਾ। ਇਹ ਸੇਲ 9 ਅਗਸਤ ਨੂੰ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ, ਜੋ ਕਿ 12 ਅਗਸਤ ਤਕ ਚਲੇਗੀ। ਇਸ ਸੇਲ ਦੌਰਾਨ ਐਮਾਜ਼ਾਨ ਇੰਡੀਆ 'ਤੇ ਸਮਾਰਟਫੋਨ ਨੂੰ ਕਈ ਬਿਹਤਰ ਡਿਸਕਾਉਂਟ 'ਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਨ-ਟਾਈਮ ਡਲੀਵਰੀ ਅਤੇ Easy Returns ਵਰਗੇ ਆਫਰਸ ਵੀ ਮੁਹੱਇਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਐੱਸ.ਬੀ.ਆਈ ਜਾਂ ਕਰੇਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 15 ਪ੍ਰਤੀਸ਼ਤ ਦਾ ਕੈਸ਼ਬੈਕ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਹੇ ਹਨ ਆਫਰਸ ਅਤੇ ਡਿਸਕਾਉਂਟ।
1.LG G6 
ਇਸ ਸਮਾਰਟਫੋਨ ਦੀ ਕੀਮਤ 55,000 ਰੁਪਏ ਹੈ ਪਰ ਐਮਾਜ਼ਾਨ ਗਰੇਟ ਇੰਡੀਅਨ ਸੇਲ 'ਚ ਇਸ ਨੂੰ 33 ਪ੍ਰਤੀਸ਼ਤ ਡਿਕਸਕਾਉਂਟ ਨਾਲ 36,790 ਰੁਪਏ 'ਚ ਖਰੀਦ ਜਾ ਸਕਦਾ ਹੈ। ਉੱਥੇ, ਇਸ ਸਮਾਰਟਫੋਨ 'ਤੇ 19,203 ਰੁਪਏ ਤਕ ਦਾ ਐਕਸਚੈਂਜ ਆਫਰ ਵੀ ਪ੍ਰਾਪਤ ਹੋਵੇਗਾ। ਇਸ ਸਮਾਰਟਫੋਨ 'ਚ 5.7 ਇੰਚ ਦੀ Qhd+Fullvision ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਸਕਰੀਨ Resolution 1440*2880 ਪਿਕਸਲ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 821 ਕਵਾਡਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। 
2. Moto G5 Plus (32GB)
ਇਸ ਸਮਾਰਟਫੋਨ ਨੂੰ ਇਸ ਸਾਲ ਮਈ 'ਚ ਭਾਰਤੀ ਬਾਜ਼ਾਰ 'ਚ 32 ਜੀ.ਬੀ ਇੰਟਰਨਲ ਮੈਮਰੀ ਨਾਲ 16,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਉੱਥੇ, ਐਮਾਜ਼ਾਨ ਸੇਲ 'ਚ ਇਹ 1,000 ਰੁਪਏ ਦੇ ਡਿਸਕਾਉਂਟ ਰੁਪਏ ਨਾਲ 15,999 ਰੁਪਏ 'ਚ ਉਪਲੱਬਧ ਹੈ। ਇਸ ਦੇ ਨਾਲ ਹੀ ਮੋਟੋ ਜੀ5 ਪਲੱਸ 'ਤੇ 13,990 ਰੁਪਏ ਤਕ ਦੇ ਐਕਸਚੈਂਜ ਆਫਰ ਦਾ ਲਾਭ ਵੀ ਲਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5.2 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਗਈ ਹੈ।
3.Lenovo Z2 Plus ਸਮਾਰਟਫੋਨ (64GB)
Lenovo Z2 Plus ਸਮਾਰਟਫੋਨ ਦੀ ਕੀਮਤ 19,999 ਰੁਪਏ ਹੈ। ਉੱਥੇ, ਐਮਾਜ਼ਾਨ ਗਰੇਟ ਇੰਡੀਅਨ ਸੇਲ 'ਚ ਇਸ ਸਮਾਰਟਫੋਨ 'ਤੇ 39 ਪ੍ਰਤੀਸ਼ਤ ਦਾ ਡਿਸਕਾਉਂਟ ਆਫਰ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ Lenovo Z2 Plus ਸਮਾਰਟਫੋਨ ਨੂੰ 12,120 ਰੁਪਏ ਦੀ ਕੀਮਤ ਨਾਲ ਖਰੀਦਿਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਤੇ 10,000 ਰੁਪਏ ਦਾ ਐਕਸਚੈਂਜ ਆਫਰ ਵੀ ਉਪਲੱਬਧ ਹੈ। Lenovo Z2 Plus ਸਮਾਰਟਫੋਨ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਕਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,500 mAh ਦੀ ਬੈਟਰੀ ਦਿੱਤੀ ਗਈ ਹੈ।
4. Oneplus 3tT

ਇਸ ਸਮਾਰਟਫੋਨ ਦੀ ਕੀਮਤ 29,999 ਰੁਪਏ ਹੈ, ਪਰ ਐਮਾਜ਼ਾਨ ਦੀ ਸੇਲ 'ਚ ਵਨਪਲੱਸ 3ਟੀ 'ਤੇ 2,000 ਰੁਪਏ ਦਾ ਡਿਸਕਾਉਂਟ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ 27,999 ਰੁਪਏ 'ਚ ਖਰੀਦੇ ਸਕਦੇ ਹੋ। ਐਕਸਚੈਂਜ ਆਫਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਤੇ 21,203 ਰੁਪਏ ਤਕ ਦਾ ਐਕਸਚੈਂਜ ਆਫਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 5.5 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ 4 ਜੀ.ਬੀ ਰੈਮ ਅਤੇ 6 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਵਨਪਲੱਸ 3ਟੀ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ 'ਤੇ ਆਧਾਰਿਤ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 mAh ਦੀ ਬੈਟਰੀ ਦਿੱਤੀ ਗਈ ਹੈ। 
5.Coolpad Note 5
Coolpad Note 5 ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਪਰ ਐਮਾਜ਼ਾਨ ਇੰਡੀਆ 'ਤੇ ਸ਼ੁਰੂ ਹੋਣ ਵਾਲੀ ਇਸ ਸੇਲ 'ਚ ਇਸ ਨੂੰ 1,000 ਰੁਪਏ ਦੇ ਡਿਸਕਾਉਂਟ ਤੋਂ ਬਾਅਦ 10,999 ਰੁਪਏ 'ਚ ਖਰੀਦ ਸਕਦੇ ਹੋ। Coolpad Note 5 'ਚ 5.5 ਇੰਚ ਦੀ ਐੱਚ.ਡੀ ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ ਸਮਾਰਟਫੋਨ 'ਚ ਫਿੰਗਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Coolpad Note 5 'ਚ 4 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 4,010 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ।