ਐਮਾਜ਼ਾਨ ਗ੍ਰੇਟ ਇੰਡੀਆ ਸੇਲ ਦੀ ਹੋ ਰਹੀ ਹੈ ਵਾਪਸੀ 20 ਜਨਵਰੀ ਤੋਂ ਹੋਵੇਗੀ ਸ਼ੁਰੂ

01/17/2017 2:48:02 PM

ਜਲੰਧਰ- ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ''ਤੇ ਇਕ ਵਾਰ ਫਿਰ ਤੋਂ ਗ੍ਰੇਟ ਇੰਡੀਆ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ 20 ਜਨਵਰੀ ਤੋਂ ਸ਼ੁਰੂ ਹੋ ਕੇ 22 ਜਨਵਰੀ ਤੱਕ ਚੱਲੇਗੀ। ਇਸ ਦੌਰਾਨ ਕਈ ਪ੍ਰੋਡੈਕਟਸ ''ਤੇ ਆਫਰ ਅਤੇ ਡਿਸਕਾਊਂਟ ਦਿੱਤੇ ਜਾਣਗੇ। ਇਨ੍ਹਾਂ ''ਚ ਇਲੈਕਟ੍ਰਾਨਿਕਸ, ਹੋਮ, ਕਿਚਨ, ਫੈਸ਼ਨ ਅਤੇ ਹੋਰ ਪ੍ਰੋਡੈਕਟਸ ਸ਼ਾਮਲ ਹੋਣਗੇ। ਜਦ ਕਿ ਕੰਪਨੀ ਕਿਸ ਪ੍ਰੋਡੈਕਟ ''ਤੇ ਕਿੰਨੀ ਛੋਟ ਦੇਵੇਗੀ, ਇਸ ਦੇ ਬਾਰੇ ''ਚ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐਮਾਜ਼ਾਨ ਇੰਡੀਆ ਨੇ ਸੇਲ ਲਈ ਸਟੇਟ ਬੈਂਕ ਆਫ ਇੰਡੀਆ ਨਾਲ ਸਾਂਝੇਦਾਰੀ ਕੀਤੀ। ਇਸ ਬੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਇਸਤੇਮਾਲ ਕਰਨ ''ਤੇ ਤੁਹਾਨੂੰ ਐਪ ''ਤੇ 15 ਪ੍ਰਤੀਸ਼ਤ ਦੀ ਜ਼ਿਆਦਾਤਰ ਹੋਰ ਵੈੱਬਸਾਈਟ ''ਤੇ 10 ਫੀਸਦੀ ਦੀ ਛੋਟ ਮਿਲੇਗੀ। ਈ-ਕਾਮਰਸ ਕੰਪਨੀ ਐਮਾਜ਼ਾਨ ਪੇ ਸਰਵਿਸ ਨਾਲ ਵੀ ਆਫਰ ਦੇ ਰਹੀ ਹੈ। ਗਾਹਕਾਂ ਨੂੰ ਇਸ ਵਾਲੇਟ ਤੋਂ ਖਰੀਦਦਾਰੀ ਲਈ 15 ਫੀਸਦੀ ਕੈਸ਼ਬੈਕ ਮਿਲੇਗਾ।
ਹਰ ਐਮਾਜ਼ਾਨ ਸੇਲ ਦੀ ਤਰ੍ਹਾਂ ਹੀ ਇਸ ਵਾਰ ਵੀ ਲਾਈਟਨਿੰਗ ਡੀਲ ਹੋਵੇਗੀ, ਮਤਲਬ ਚੁਣੇ ਗਏ ਆਫਰ ਜਲਦ ਹੀ ਆਊਟ ਆਫ ਸਟਾਕ ਹੋ ਸਕਦੇ ਹਨ। ਅਸੀਂ ਤੁਹਾਨੂੰ ਐਪ ਤੋਂ ਖਰੀਦਦਾਰੀ ਕਰਨ ਦਾ ਸੁਝਾਅ ਦੇਵਾਂਗੇ, ਤਾਂ ਕਿ ਕੈਸ਼ਬੈਕ ਆਫਰ ਦਾ ਜ਼ਿਆਦਾਤਰ ਫਾਇਦਾ ਉਠਾਇਆ ਜਾ ਸਕੇ। ਜੇਕਰ ਤੁਸੀਂ ਪਹਿਲੀ ਵਾਰ ਐਮਾਜ਼ਾਨ ਇਸਤੇਮਾਲ ਕਰਨ ਵਾਲੇ ਹੈ ਤਾਂ ਸਾਡਾ ਸੁਝਾਅ ਹੋਵੇਗਾ ਕਿ ਤੁਸੀਂ ਪਹਿਲਾਂ ਵੈੱਬਸਾਈਟ ''ਤੇ ਆਪਣੇ-ਆਪ ਨੂੰ ਰਜਿਸਟਰ ਕਰ ਲਿਓ। ਤੁਹਾਨੂੰ ਸ਼ਾਪਿੰਗ ਐਡਰੈੱਸ ਅਤੇ ਕਾਰਡ ਦੇ ਵਿਓਰੇ ਨੂੰ ਵੀ ਸ਼ੁਰੂ ਹੋਣ ਤੋਂ ਪਹਿਲਾਂ ਸਟੋਰ ਕਰ ਲੈਣਾ ਚਾਹੀਦਾ।
ਸੇਲ ਤੋਂ ਪਹਿਲਾਂ ਕੰਪਨੀ ਨੇ ਕੁਝ ਪ੍ਰੋਡੈਕਟ ''ਤੇ ਡਿਸਕਾਊਂਟ ਦੇ ਰਹੀ ਹੈ, ਜਿਵੇਂ ਕਿ ਮੋਟੋ ਜੀ4 (16ਜੀਬੀ) ''ਤੇ 16 ਫੀਸਦੀ, ਮੋਟੋ ਜੀ4 (32ਜੀਬੀ) ''ਤੇ ਫੀਸਦੀ ਅਤੇ ਮੋਟੋ ਐਕਸ ਫੋਰਸ ''ਤੇ 21 ਫੀਸਦੀ। ਮੁੱਖ ਸੇਲ ਤੋਂ ਪਹਿਲਾਂ ਕੰਪਨੀ ਐਮਾਜ਼ਾਨਬੇਸਿਕਸ ਇਨ-ਈਅਰ ਹੈੱਡਫੋਨ ਅਤੇ ਐਮਕੈਟ ਰੈਪਿਡ ਕਾਰ ਚਾਰਜਰ 3.1ਏ ''ਤੇ ਵੀ ਛੋਟ ਦੇ ਰਹੀ ਹੈ। 

ਐਮਾਜ਼ਾਨ ਇੰਡੀਆ ਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਾਹਕ ਇਸ ਸੇਲ ''ਚ ਹਿੱਸਾ ਲੇਣਗੇ। ਕੰਪਨੀ ਡਲਿਵਰੀ ਦੇ ਕੁਝ ਲੋਕਾਂ ਨੂੰ ਨੌਕਰੀ ''ਤੇ ਵੀ ਰੱਖੇਗੀ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਸੇਲ ਲਈ 7,500 ਲੋਕਾਂ ਨੂੰ ਅਸਥਾਈ ਨੌਕਰੀਆਂ ''ਤੇ ਰੱਖੇਗੀ। ਇਹ ਨੌਕਰੀਆਂ ਮੁੱਖ ਤੌਰ ''ਤੇ ਲਾਜਿਸਿਟਕ ਵਿਭਾਗ ਦੀ ਹੋਵੇਗੀ।