ਐਮਾਜ਼ੋਨ ਜਾਂ ਫਲਿਪਕਾਰਟ ’ਤੇ ਸ਼ਾਪਿੰਗ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

01/19/2021 5:42:52 PM

ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਦਾ ਚਲਣ ਪਿਛਲੇ ਕੁਝ ਸਾਲਾਂ ’ਚ ਕਾਫੀ ਵਧ ਚੁੱਕਾ ਹੈ। ਚਾਹੇ ਸਬਜ਼ੀ ਮੰਗਵਾਉਣੀ ਹੋਵੇ ਜਾਂ ਫਿਰ ਵਿਆਹ ’ਤੇ ਪਾਉਣ ਲਈ ਕੋਈ ਡਰੈੱਸ, ਆਨਲਾਈਨ ਸ਼ਾਪਿੰਗ ਨੇ ਇਨ੍ਹਾਂ ਕੰਮਾਂ ਨੂੰ ਬੇਹੱਦ ਆਸਾਨ ਕਰ ਦਿੱਤਾ ਹੈ। ਤਾਲਾਬੰਦੀ ’ਚ ਸਭ ਤੋਂ ਜ਼ਿਆਦਾ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਨੇ ਸਾਡਾ ਸਾਥ ਦਿੱਤਾ। ਜਦੋਂ ਕੋਈ ਘਰੋਂ ਬਾਹਰ ਨਹੀਂ ਨਿਕਲ ਪਾ ਰਿਹਾ ਸੀ ਉਦੋਂ ਸਾਡੀ ਲੋੜ ਦੇ ਸਾਮਾਨ ਨੂੰ ਘਰ ਤਕ ਡਿਲੀਵਰ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੀ ਇਨ੍ਹਾਂ ਨੇ ਆਸਾਨ ਬਣਾਇਆ ਹੈ। 

ਇਹ ਵੀ ਪੜ੍ਹੋ– ਨਵੀਂ ਪਾਲਿਸੀ ਅਪਡੇਟ ਤੋਂ ਬਾਅਦ ਯੂਜ਼ਰਸ ਛੱਡ ਰਹੇ ਵਟਸਐਪ ਦਾ ਸਾਥ

ਹਾਲਾਂਕਿ, ਆਨਲਾਈਨ ਸ਼ਾਪਿੰਗ ਦੇ ਜਿੰਨੇ ਫਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਆਨਲਾਈਨ ਸ਼ਾਪਿੰਗ ਦੇ ਨੁਕਸਾਨ ਕੀ ਹੋ ਸਕਦੇ ਹਨ। ਦਰਅਸਲ, ਹੈਕਰਾਂ ਦੀ ਨਜ਼ਰ ਸਾਡੇ ’ਤੇ ਹਮੇਸ਼ਾ ਹੀ ਬਣੀ ਰਹਿੰਦੀ ਹੈ ਅਤੇ ਅੱਜ-ਕੱਲ੍ਹ ਸਾਈਬਰ ਫਰਾਡਸ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਸਿਮ ਸਵਾਈਪਿੰਗ ਤੋਂ ਲੈ ਕੇ ਸ਼ਾਪਿੰਗ ਵੈੱਬਸਾਈਟਾਂ ਦੇ ਫਰਾਡ ਕਰਨ ਤਕ ਹੈਕਰਾਂ ਨੇ ਯੂਜ਼ਰਸ ਦੀ ਜਾਣਕਾਰੀ ਹਾਸਲ ਕਰਨ ਲਈ ਕਈ ਤਰੀਕੇ ਅਪਣਾਏ ਹਨ। ਸਰਕਾਰ ਵੀ ਸਮੇਂ-ਸਮੇਂ ’ਤੇ ਇਸ ਬਾਰੇ ਲੋਕਾਂ ਨੂੰ ਸੁਚੇਤ ਕਰਦੀ ਹੀ ਰਹਿੰਦੀ ਹੈ ਪਰ ਫਿਰ ਵੀ ਅਸੀਂ ਸਾਰੇ ਕਈ ਵਾਰ ਗਲਤੀ ਕਰ ਦਿੰਦੇ ਹਾਂ। ਇਥੇ ਅਸੀਂ ਤੁਹਾਨੂੰ ਇਨ੍ਹਾਂ ਹੀ ਗਲਤੀਆਂ ਬਾਰੇ ਦੱਸ ਰਹੇ ਹਾਂ। 

ਇਹ ਵੀ ਪੜ੍ਹੋ– ਨਵੀਂ ਪ੍ਰਾਈਵੇਸੀ ਪਾਲਿਸੀ ਦਾ ਅਸਰ: ‘82 ਫ਼ੀਸਦੀ ਭਾਰਤੀ WhatsApp ਛੱਡਣ ਲਈ ਤਿਆਰ’

ਹਾਲ ਹੀ ’ਚ ਈ-ਕਾਮਰਸ ਵੈੱਬਸਾਈਟਾਂ ਐਮਾਜ਼ੋਨ ਅਤੇ ਫਲਿਪਕਾਰਟ ਨੇ ਆਪਣੀ ਵੈੱਬਸਾਈਟ ’ਤੇ ਇਸ ਸਾਲ ਦੀ ਪਹਿਲੀ ਸੇਲ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਹੀ ਵੈੱਬਸਾਈਟਾਂ ’ਤੇ 20 ਜਨਵਰੀ ਤੋਂ ਸੇਲ ਦਾ ਆਯੋਜਨ ਕੀਤਾ ਜਾਵੇਗਾ। ਜ਼ਾਹਰ ਹੈ ਕਿ ਇਸ ਦੌਰਾਨ ਕਈ ਡੀਲਸ ਅਤੇ ਡਿਸਕਾਊਂਟ ਦਿੱਤੇ ਜਾਣਗੇ ਅਤੇ ਲੋਕ ਕਾਫੀ ਖ਼ਰੀਦਾਰੀ ਵੀ ਕਰਨਗੇ। ਜੇਕਰ ਤੁਸੀਂ ਵੀ ਇਸ ਦੌਰਾਨ ਸ਼ਾਪਿੰਗ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਦਰਅਸਲ, ਹੈਕਰ ਸਾਡੇ ’ਤੇ ਤਾਂ ਹੀ ਅਟੈਕ ਕਰ ਸਕਦੇ ਹਨ ਜਦੋਂ ਅਸੀਂ ਆਨਲਾਈਨ ਸ਼ਾਪਿੰਗ ਕਰ ਰਹੇ ਹੋਈਏ। ਇਸ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। 

ਇਹ ਵੀ ਪੜ੍ਹੋ– ਦੁਨੀਆ ’ਚ ਸਭ ਤੋਂ ਪਹਿਲਾਂ ਭਾਰਤੀ ਗਾਹਕਾਂ ਨੂੰ ਮਿਲੇਗਾ ਸੈਮਸੰਗ ਗਲੈਕਸੀ S21 ਸੀਰੀਜ਼ ਦਾ ਫੋਨ

1. ਹਮੇਸ਼ਾ ਕਿਸੇ ਭਰੋਸੇਯੋਗ ਅਤੇ ਪ੍ਰਸਿੱਧ ਵੈੱਬਸਾਈਟ ਤੋਂ ਹੀ ਸ਼ਾਪਿੰਗ ਜਾਂ ਪੇਮੈਂਟਸ ਕਰੋ। 

2. ਈ-ਮੇਲ ’ਚ ਦਿੱਤੇ ਗਏ ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰੋ। ਹਮੇਸ਼ਾ ਬ੍ਰਾਊਜ਼ਰ ’ਚ ਯੂ.ਆਰ.ਐੱਲ. ਟਾਈਪ ਕਰਕੇ ਹੀ ਚੈੱਕ ਕਰੋ। 

3. ਜਦੋਂ ਵੀ ਤੁਸੀਂ ਕਿਸੇ ਵੈੱਬਸਾਈਟ ’ਤੇ ਆਪਣੀ ਨਿੱਜੀ ਡਿਟੇਲ ਐਂਟਰ ਕਰ ਰਹੇ ਹੋ ਤਾਂ ਉਸ ਵੈੱਬਸਾਈਟ ਦੇ ਯੂ.ਆਰ.ਐੱਲ. ਦੀ ਚੰਗੀ ਤਰ੍ਹਾ ਜਾਂਚ ਕਰ ਲਓ। 

4. ਜੇਕਰ ਤੁਸੀਂ ਲਗਾਤਾਰ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ Verify by Visa ਅਤੇ Visa ਅਤੇ Master Card ਸਕਿਓਰ ਕੋਡ ਪ੍ਰੋਗਰਾਮ ਲਈ ਸਾਈਨ-ਅਪ ਕਰੋ। 

5. ਲਗਾਤਾਰ ਆਪਣੇ ਅਕਾਊਂਟ ਦੇ ਸਟੇਟਮੈਂਟ ਨੂੰ ਚੈੱਕ ਕਰਦੇ ਰਹੋ ਜਿਸ ਨਾਲ ਜੇਕਰ ਤੁਹਾਡੇ ਨਾਲ ਕਦੇ ਕੋਈ ਧੋਖਾਧੜੀ ਹੋਵੇ ਤਾਂ ਤੁਹਾਨੂੰ ਪਤਾ ਲੱਗ ਜਾਵੇ ਅਤੇ ਤੁਸੀਂ ਉਸ ਦੀ ਰਿਪੋਰਟ ਕਰ ਸਕੋ। 

6. ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਵੈੱਬਪੇਜ ’ਤੇ ਪੈਡ ਲਾਕ ਸਾਈਨ ਦਾ ਧਿਆਨ ਰੱਖੋ।

7. ਆਨਲਾਈਨ ਸ਼ਾਪਿੰਗ ਸਾਈਟ ’ਤੇ ਜਾਣ ਲਈ ਈਮੇਲ ਜਾਂ ਰੈਫਰਲ ਵੈੱਬਸਾਈਟਾਂ ਦੇ ਲਿੰਕ ’ਤੇ ਕਲਿੱਕ ਨਾ ਕਰੋ। 

8. ਆਪਣੀ ਕੋਈ ਵੀ ਨਿੱਜੀ ਜਾਂ ਗੋਪਨੀਯ ਜਾਣਕਾਰੀ ਜਿਵੇਂ ਕ੍ਰੈਡਿਟ ਕਾਰਡ ਨੰਬਰ, ਐਕਸਪਾਇਰੀ ਡੇਟ, ਸੀ.ਵੀ.ਵੀ. ਨੰਬਰ ਆਦਿ ਨੂੰ ਕਿਸੇ ਵੀ ਪਾਪ-ਅਪ ਵਿੰਡੋ ’ਚ ਨਾ ਭਰੋ। 

9. ਕਿਸੇ ਵੀ ਟ੍ਰਾਂਜੈਕਸ਼ਨ ਲਈ ਓ.ਟੀ.ਪੀ. ਸਭ ਤੋਂ ਬਿਹਤਰ ਅਤੇ ਜ਼ਿਆਦਾ ਸੁਰੱਖਿਅਤ ਆਪਸ਼ਨ ਹੁੰਦਾ ਹੈ। ਅਜਿਹੇ ’ਚ ਪੇਮੈਂਟ ਲਈ ਓ.ਟੀ.ਪੀ. ਦਾ ਹੀ ਇਸਤੇਮਾਲ ਕਰੋ।

Rakesh

This news is Content Editor Rakesh