ਆਈਫੋਨ 7 ਮੁਫਤ ''ਚ ਜਿੱਤਣ ਦਾ ਸੁਨਹਿਰੀ ਮੌਕਾ, ਸ਼ੁਰੂ ਹੋਇਆ Amazon App Jackpot

05/04/2017 5:45:49 PM

ਜਲੰਧਰ- ਸਮਾਰਟਫੋਨ ਜਾਂ ਸਮਾਰਟਵਾਚ ਖਰੀਦਣ ਲਈ ਪੈਸੇ ਤਾਂ ਸਾਰੇ ਖਰਚਦੇ ਹਨ ਪਰ ਜ਼ਰਾ ਸੋਚੋ ਜੇਕਰ ਤੁਹਾਨੂੰ ਬਿਨਾਂ ਪੈਸੇ ਖਰਚ ਕੀਤੇ ਹੀ ਸ਼ਾਨਦਾਰ ਸਮਾਰਟਫੋਨ ਜਾਂ ਸਮਾਰਟਵਾਚ ਮਿਲ ਜਾਵੇ ਤਾਂ ਕਿਸ ਤਰ੍ਹਾਂ ਲੱਗੇਗਾ? ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਗਾਹਕਾਂ ਲਈ ਇਕ ਸੁਨਹਿਰੀ ਮੌਕਾ ਲਿਆਈ ਹੈ ਜਿਸ ਵਿਚ ਉਹ Fitbit Blaze ਸਮਾਰਟਵਾਚ, 128ਜੀ.ਬੀ. ਰੈੱਡ ਵੇਰੀਅੰਟ ਆਈਫੋਨ 7, JBL Pulse 2 ਸਪੀਕਰ ਜਾਂ ਸੈਮਸੰਗ ਗਲੈਕਸੀ ਸੀ 7 ਪ੍ਰੋ ਜਿੱਤ ਸਕਦੇ ਹਨ। 
ਦਰਅਸਲ ਕੰਪਨੀ ਨੇ Amazon App Jackpot ਸ਼ੁਰੂ ਕੀਤਾ ਹੈ ਜਿਸ ਤਹਿਤ ਗਾਹਕ ਸਮਾਰਟਫੋਨ ਸਮੇਤ ਕਈ ਆਕਰਸ਼ਕ ਆਫਰ ਜਿੱਤ ਸਕਦੇ ਹਨ। ਇਹ ਕਾਨਟੈੱਸਟ 3 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗਾ। ਗਾਹਕਾਂ ਨੂੰ ਆਪਣੀ ਐਂਟਰੀ ਸਬਮਿਟ ਕਰਨ ਲਈ ਸਭ ਤੋਂ ਪਹਿਲਾਂ ਅਫੀਸ਼ੀਅਲੀ ਕਾਨਟੈੱਸਟ ਨਿਯਮ ਪੜਨੇ ਹੋਣਗੇ। ਤੁਹਾਨੂੰ ਦੱਸ ਦਈਏ ਕਿ ਕਾਨਟੈੱਸਟ ਸਿਰਫ ਐਮਾਜ਼ਾਨ ਐਪ ਰਾਹੀਂ ਹੀ ਖੋਲ੍ਹਿਆ ਜਾ ਸਕਦਾ ਹੈ। ਇਹ ਜਾਣਕਾਰੀ ਐਮਾਜ਼ਾਨ ਦੀ ਅਧਿਕਾਰਤ ਵੈੱਬਸਾਈਚ ਰਾਹੀਂ ਦਿੱਤੀ ਜਾ ਰਹੀ ਹੈ। 
 
Amazon App Jackpot :
ਇਸ ਲਈ ਗਾਹਕ ਨੂੰ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਕਾਨਟੈੱਸਟ ''ਚ ਹਿੱਸਾ ਲੈਣ ਲਈ ਗਾਹਕ ਦੀ ਉਮਰ 18 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦਾ ਹੈ। ਇਸ ਲਈ ਗਾਹਕਾਂ ਨੂੰ ਪਹਿਲਾਂ ਗੂਗਲ ਪਲੇ ਸਟੋਰ ਤੋਂ ਐਮਾਜ਼ਾਨ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਹ ਇਕ ਫਰੀ ਐਪ ਹੈ। ਇਸ ਤੋਂ ਬਾਅਦ ਉਸ ਵਿਚ ਸਾਈਨ-ਇਨ ਜਾਂ ਸਾਈਨ-ਅਪ ਕਰਨਾ ਹੋਵੇਗਾ। ਅਜਿਹਾ ਕਰਨ ਵਾਲੇ ਯੂਜ਼ਰਸ ਇਸ ਕਾਨਟੈੱਸਟ ਲਈ ਯੋਗ ਹੋਣਗੇ। ਫਿਰ ਇਕ random draw ਕੱਢਿਆ ਜਾਵੇਗਾ। ਇਸ ਤੋਂ ਬਾਅਦ ਯੂਜ਼ਰਸ ਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਜੋ ਐਮਾਜ਼ਾਨ ਦੁਆਰਾ ਮੇਲ ਰਾਹੀਂ ਭੇਜੇ ਜਾਣਗੇ। ਜੋ ਯੂਜ਼ਰਸ ਤੈਅ ਸਮੇਂ ''ਚ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣਗੇ ਉਹ Fitbit Blaze ਸਮਾਰਟਵਾਚ, 128ਜੀ.ਬੀ. ਰੈੱਡ ਵੇਰੀਅੰਟ ਆਈਫੋਨ 7, JBL Pulse 2 ਸਪੀਕਰ ਜਾਂ ਸੈਮਸੰਗ ਗਲੈਕਸੀ ਸੀ 7 ਪ੍ਰੋ ਨੂੰ ਜਿੱਤਣ ਲਈ ਯੋਗ ਹੋਣਗੇ। ਧਿਆਨ ਰਹੇ ਕਿ ਇਕ ਭਾਗੀਦਾਰ ਨੂੰ ਇਕ ਹੀ ਪੁਰਸਕਾਰ ਦਿੱਤਾ ਜਾਵੇਗਾ।