Amazon Alexa ਹੋਇਆ ਹੋਰ ਵੀ ਸਮਾਰਟ, ਹੁਣ ਹਿੰਦੀ ’ਚ ਦੇ ਸਕੋਗੇ ਕਮਾਂਡ

09/18/2019 4:51:48 PM

ਗੈਜੇਟ ਡੈਸਕ– Amazon Alexa ਨਾਲ ਹੁਣ ਤੁਸੀਂ ਹਿੰਦੀ ’ਚ ਵੀ ਗੱਲ ਕਰ ਸਕੋਗੇ। ਐਮਾਜ਼ਾਨ ਨੇ ਅਲੈਕਸਾ ਦੇ ਇਸ ਨਵੇਂ ਫੀਚਰ ਦਾ ਦਿੱਲੀ ’ਚ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਯੂਜ਼ਰ ਅਲੈਕਸਾ ਨਾਲ ਹਿੰਦੀ ਅਤੇ ਅੰਗਰੇਜੀ ’ਚ ਵੀ ਗੱਲ ਕਰ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਭਾਰਤ ’ਚ ਮੌਜੂਦਾ ਹਜ਼ਾਰਾਂ ਅਲੈਕਸਾ ਯੂਜ਼ਰਜ਼ ਹੁਣ ਹਿੰਦੀ ’ਚ ਅਲੈਕਸਾ ਨੂੰ ਗਾਣੇ ਪਲੇਅ ਕਰਨ, ਨਿਊਜ਼ ਅਪਡੇਟ ਦੇ ਨਾਲ ਹੀ ਹੋਰ ਵੀ ਕਈ ਕਮਾਂਡ ਦੇ ਸਕਦੇ ਹਨ। ਅਲੈਕਸਾ ਹਿੰਦੀ Echo ਫੈਮਲੀ ਦੇ ਸਾਰੇ ਵਾਇਸ ਕੰਟਰੋਲਡ ਡਿਵਾਈਸਿਜ਼ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। 

ਅਲੈਕਸਾ ਨਾਲ ਹਿੰਦੀ ’ਚ ਗੱਲ ਕਰਨ ਲਈ ਸਭ ਤੋਂ ਪਹਿਲਾਂ ਯੂਜ਼ਰਜ਼ ਨੂੰ 'Alexa help me set up hindi' ਕਮਾਂਡ ਦੇਣਾ ਹੈ। ਮੌਜੂਦਾ ਈਕੋ ਡਿਵਾਈਸ ਯੂਜ਼ਰਜ਼ ਅਲੈਕਸਾ ਐਪ ਦੀ ਸੈਟਿੰਗ ’ਚ ਦਿੱਤੇ ਗਏ ਲੈਂਗਵੇਜ ਆਪਸ਼ਨ ’ਚ ਜਾ ਕੇ ਹਿੰਦੀ ਨੂੰ ਚੁਣ ਸਕਦੇ ਹਨ। ਉਥੇ ਹੀ Echo Show ਯੂਜ਼ਰਜ਼ ਨੂੰ ਇਸ ਲਈ ਸੈਟਿੰਗ ਸੈਕਸ਼ਨ ’ਚ ਜਾ ਕੇ ਸਕਰੀਨ ਦੇ ਉਪਰੋਂ ਹੇਠਾਂ ਵਲ ਸਵਾਈਪ ਕਰਨਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਨੂੰ ਖਾਸਤੌਰ ’ਤੇ ਭਾਰਤੀ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ ਕਿਉਂਕਿ ਇਥੇ ਜ਼ਿਆਦਾਤਰ ਘਰਾਂ ’ਚ ਹਿੰਦੀ ਅਤੇ ਇੰਗਲਿਸ਼ ਬੋਲੀ ਜਾਂਦੀ ਹੈ। ਫਿਲਹਾਲ ਆਓ ਜਾਣਦੇ ਹਾਂ ਅਲੈਕਸਾ ’ਚ ਇਸ ਫੀਚਰ ਦੇ ਆਉਣ ਤੋਂ ਬਾਅਦ ਕੀ ਬਦਲਾਅ ਦੇਖਣ ਨੂੰ ਮਿਲਣਗੇ। 

 

ਪਲੇਅ ਮਿਊਜ਼ਿਕ
ਅਲੈਕਸਾ ਨਾਲ ਯੂਜ਼ਰਜ਼ ਨੂੰ ਬੈਸਟ ਮਿਊਜ਼ਿਕ ਐਕਸਪੀਰੀਅੰਸ ਦੇਣ ਲਈ ਕੰਪਨੀ ਨੇ gaana.com ਸਮੇਤ ਕਈ ਹੋਰ ਮਿਊਜ਼ਿਕ ਸਟਰੀਮਿੰਗ ਪਲੇਟਫਾਰਮਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਬਾਲੀਵੁੱਡ ਦੇ ਗਾਣੇ ਸੁਣਨ ਲਈ ਹੁਣ ਯੂਜ਼ਰਜ਼ ਨੂੰ ਸਿਰਫ ‘ਅਲੈਕਸਾ ਬਾਲੀਵੁੱਡ ਦੇ ਲੇਟੈਸਟ ਗਾਣੇ ਸੁਣਾਓ’ ਦਾ ਕਮਾਂਡ ਦੇਣੀ ਹੈ। ਇੰਝ ਹੀ ਤੁਸੀਂ ਕਿਸ਼ੋਰ ਕੁਮਾਰ ਦੇ ਗਾਣੇ ਸੁਣਨ ਲਈ ‘ਅਲੈਕਸਾ ਕਿਸ਼ੋਰ ਕੁਮਾਰ ਦੇ ਗਾਣੋ ਸੁਣਾਓ’ ਦੀ ਕਮਾਂਡ ਦੇ ਸਕਦੇ ਹੋ। ਗਾਣੇ ਦੇ ਵਾਲਿਊਮ ਨੂੰ ਵਧਾਉਣ ਅਤੇ ਘਟਾਉਣ ਲਈ ਵੀ ਹਿੰਦੀ ’ਚ ਕਮਾਂਡ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਗਾਣੇ ਨਾਲ ਜੁੜੀ ਜਾਣਾਰੀ ਵੀ ਤੁਹਾਨੂੰ ਦਿੰਦੀ ਹੈ। 

ਵਾਇਸ ਕਮਾਂਡ ਨਾਲ ਸੈੱਟ ਕਰੋ ਅਲਾਰਮ
ਅਲੈਕਸਾ ਹਿੰਦੀ ’ਚ ਆਉਣ ਨਾਲ ਬਹੁਤ ਸਾਰੇ ਯੂਜ਼ਰਜ਼ ਨੂੰ ਸਹੂਲਤ ਮਿਲਣ ਦੀ ਉਮੀਦ ਹੈ। ਅਲੈਕਸਾ ਤੋਂ ਤੁਸੀਂ ਸਵਾਲ ਪੁੱਛਣ ਦੇ ਨਾਲ ਹੀ ਅਲਾਰਮ ਸੈੱਟ, ਕਲੰਡਰ ਚੈੱਕ, ਨਿਊਜ਼ ਅਪਡੇਟ, ਸਪੋਰਟਸ ਸਕੋਰ ਤੋਂ ਇਲਾਵਾ ਕਈ ਹੋਰ ਕੰਮ ਕਰ ਸਕਦੇ ਹਨ।