6 ਅਗਸਤ ਨੂੰ ਲਾਂਚ ਹੋਣਗੇ Amazfit PowerBuds, ਜਾਣੋ ਕੀਮਤ

08/02/2020 12:29:54 AM

ਗੈਜੇਟ ਡੈਸਕ-Amazfit ਨੇ ਜਲਦ ਹੀ ਭਾਰਤ 'ਚ ਆਪਣਾ ਪਹਿਲਾਂ ਟੀ.ਡਬਲਿਊ.ਐੱਸ. ਸਪੋਰਟਸ ਈਅਰਫੋਨ Amazfit PowerBuds ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਅਮੇਜ਼ਫਿਟ ਦੀ ਟਰੂ ਵਾਇਰਲੈਸ ਈਅਰਫੋਨ ਦੀ ਵਿਕਰੀ ਐਮਾਜ਼ੋਨ ਇੰਡੀਆ 'ਤੇ 6-7 ਅਗਸਤ ਨੂੰ ਦੁਪਹਿਰ 12 ਵਜੇ ਪ੍ਰਾਈਮ ਡੇਅ ਸੇਲ 'ਚ ਹੋਵੇਗੀ। ਇਸ ਦੀ ਕੀਮਤ 6,999 ਰੁਪਏ ਹੈ। ਅਮੇਜ਼ਫਿਟ ਪਾਵਰਬਡਸ 'ਚ ਮੈਗਨੇਟਿਕ ਹੁਕ, ਈ-ਐੱਨ.ਸੀ. ਅਤੇ ਨਵਾਇਡ ਕੈਂਸੀਲੇਸ਼ਨ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ ਐੱਚ.ਡੀ. ਕਾਲਿੰਗ ਦਾ ਸਪੋਰਟ ਹੈ। ਇਸ ਦੇ ਲਈ ਇਸ ਪਾਵਰਬਡਸ 'ਚ ਡਿਊਲ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ਈਅਰਫੋਨ 'ਚ ਪੀ.ਪੀ.ਜੀ. ਹਰਟ ਰੇਟ ਸੈਂਸਰ ਹੈ ਜੋ ਹਰਟ ਰੇਟ ਆਮ ਤੋਂ ਜ਼ਿਆਦਾ ਹੋਣ 'ਤੇ ਯੂਜ਼ਰਸ ਨੂੰ ਅਲਰਟ ਕਰਦਾ ਹੈ।

ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 8 ਘੰਟੇ ਦਾ ਬੈਕਅਪ ਦਾ ਦਾਅਵਾ ਕੀਤਾ ਹੈ, ਜਦਕਿ ਪੋਰਟੇਬਲ ਮੈਗਨੈਟਿਕ ਚਾਰਜਿੰਗ ਕੇਸ ਨਾਲ 24 ਘੰਟਿਆਂ ਦੇ ਮਿਊਜ਼ਿਕ ਪਲੇਅ-ਬਲੈਕ ਦਾ ਦਾਅਵਾ ਹੈ। ਵਾਟਰ ਅਤੇ ਡਸਟ ਰੈਸਿਸਟੈਂਟ ਲਈ ਇਸ ਨੂੰ ਆਈ.ਪੀ.55 ਦੀ ਰੇਟਿੰਗ ਮਿਲੀ ਹੈ। ਇਸ 'ਚ ਇਕ ਥ੍ਰੀ ਮੋਡ ਹੈ ਜਿਸ ਦੀ ਮਦਦ ਨਾਲ ਜ਼ਿਆਦਾ ਸ਼ੋਰ 'ਚ ਵੀ ਸਪੱਸ਼ਟ ਆਵਾਜ਼ ਦੇਣ 'ਚ ਮਦਦ ਕਰਦਾ ਹੈ। ਵਰਕਆਊਟ ਲਈ ਇਸ 'ਚ ਮੇਸ਼ਨ ਬੀਟ ਮੋਡ ਵੀ ਦਿੱਤਾ ਗਿਆ ਹੈ।

ਅਮੇਜ਼ਫਿਟ ਦੇ ਇਸ ਈਅਰਬਡਸ ਦਾ ਮੁਕਾਬਲਾ OnePlus Buds ਹੋਵੇਗਾ ਜਿਸ ਦੀ ਕੀਮਤ 4,990 ਰੁਪਏ ਹੈ। ਵਨਪਲੱਸ ਦੇ ਇਸ ਬਡਸ ਦਾ ਡਿਜ਼ਾਈਨ ਆਊਟਰ ਈਅਰ ਹੈ ਭਾਵ ਅੱਧ ਬਡਸ ਫੋਨ ਕੰਨ ਦੇ ਅੰਦਰ ਅਤੇ ਅੱਧਾ ਬਾਹਰ ਹੋਵੇਗਾ। ਕਾਫੀ ਹੱਦ ਤੱਕ ਇਹ ਬਡਸ ਐਪਲ ਦੇ ਏਅਰਪਾਡਸ ਵਰਗਾ ਹੀ ਹੈ ਪਰ ਕੀਮਤ ਦੇ ਮਾਮਲੇ 'ਚ ਕਾਫੀ ਘੱਟ ਹੈ।


Karan Kumar

Content Editor

Related News