Amazfit GTR ਦਾ ਨਵਾਂ ਐਡੀਸ਼ਨ ਲਾਂਚ, 24 ਦਿਨ ਚੱਲੇਗੀ ਬੈਟਰੀ

12/10/2019 4:48:40 PM

ਗੈਜੇਟ ਡੈਸਕ– ਸ਼ਾਓਮੀ ਦੀ ਮਲਕੀਅਤ ਵਾਲੀ ਕੰਪਨੀ ਹੁਆਮੀ ਨੇ ਭਾਰਤੀ ਸਮਾਰਟ ਵਾਚ ਬਾਜ਼ਾਰ ’ਚ ਅਮੇਜ਼ਫਿੱਟ ਜੀ.ਟੀ.ਆਰ. ਦਾ ਨਵਾਂ ਐਡੀਸ਼ਨ ਪੇਸ਼ ਕੀਤਾ ਹੈ। ਕੰਪਨੀ ਨੇ Amazfit GTR 47mm ਦੇ ਦੋ ਨਵੇਂ ਵੇਰੀਐਂਟ ਪੇਸ਼ ਕੀਤੇ ਹਨ ਜਿਨ੍ਹਾਂ ’ਚ ਟਾਈਟੇਨੀਅਮ ਅਤੇ ਗਲਿਟਰ ਵੇਰੀਐਂਟ ਸ਼ਾਮਲ ਹਨ। ਇਨ੍ਹਾਂ ’ਚੋਂ ਅਮੇਜ਼ਫਿੱਟ ਜੀ.ਟੀ.ਆਰ. ਦਾ 47mm ਵਾਲਾ ਵੇਰੀਐਂਟ ਟਾਈਟੇਨੀਅਮ ’ਚ ਮਿਲੇਗਾ, ਉਥੇ ਹੀ 42mm ਵਾਲੇ ਵਰਜ਼ਨ ਦਾ ਗਲਿਟਰ ਐਡੀਸ਼ਨ ਪੇਸ਼ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ 47mm ਵਾਲੇ ਟਾਈਟੇਨੀਅਮ ਵੇਰੀਐਂਟ ਦੀ ਕੀਮਤ 14,999 ਰੁਪਏ ਅਤੇ 42mm ਗਲਿਟਰ ਐਡੀਸ਼ਨ ਦੀ ਕੀਮਤ 12,99 ਰੁਪਏ ਹੈ। ਦੋਵਾਂ ਹੀ ਵੇਰੀਐਂਟ ਦੀ ਵਿਕਰੀ ਫਲਿਪਕਾਰਟ ਰਾਹੀਂ ਹੋ ਰਹੀ ਹੈ। Amazfit GTR 47ਟਾਈਟੇਨੀਅਮ ਨੂੰ ਲੈ ਕੇ ਬਿਹਤਰੀਨ ਬਿਲਡ ਕੁਆਲਿਟੀ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਰਬੜ ਸਟ੍ਰੈਪ ਦਿੱਤਾ ਗਿਆ ਹੈ। 

Amazfit GTR 47 ਵਰਜ਼ਨ ਦੀ ਬੈਟਰੀ ਨੂੰ ਲੈ ਕੇ 24 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ, ਉਥੇ ਹੀ 42mm ਵਾਲੇ ਵੇਰੀਐਂਟ ਦੀ ਬੈਟਰੀ ਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। 47mm ਵਾਲੇ ਵਰਜ਼ਨ ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਹੈ, ਉਥੇ ਹੀ 42mm ਵਾਲੇ ’ਚ 1.2 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਦੋਵਾਂ ਸਮਾਰਟ ਵਾਚ ਦੇ ਨਾਲ ਕਾਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਮਿਲੇਗਾ। ਨਾਲ ਹੀ ਐਂਟੀ ਫਿੰਗਰਪ੍ਰਿੰਟ ਕੋਟਿੰਗ ਵੀ ਹੈ। 

ਵਾਟਰ ਰੈਸਿਸਟੈਂਟ ਲਈ ਦੋਵਾਂ ਵਾਚ ’ਚ 5 ATM ਰੇਟਿੰਗ ਹੈ। ਇਸ ਤੋਂ ਇਲਾਵਾ ਇਸ ਵਿਚ ਜੀ.ਪੀ.ਐੱਸ., ਗਲੋਨਾਸ, ਬਲੂਟੁੱਥ v5.0,24 ਘੰਟੇ ਹਾਰਟ ਮਾਨੀਟਰਿੰਗ ਅਤੇ 12 ਤਰ੍ਹਾਂ ਦੇ ਸਪੋਰਟਸ ਮੋਡਸ ਮਿਲਣਗੇ। ਇਨ੍ਹਾਂ ਦੋਵਾਂ ਸਮਾਰਟ ਵਾਚ ਰਾਹੀਂ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਅਤੇ ਹਰ ਤਰ੍ਹਾਂ ਦੇ ਨੋਟਿਫਿਕਸ਼ਨ ਵੀ ਪ੍ਰਾਪਤ ਕਰ ਸਕਦੇ ਹੋ। ਵਾਚ ਰਾਹੀਂ ਤੁਸੀਂ ਮਿਊਜ਼ਿਕ ਵੀ ਕੰਟਰੋਲ ਕਰ ਸਕਦੇ ਹੋ।