ਲਾਂਚ ਤੋਂ ਪਹਿਲਾਂ ਟਾਟਾ ਅਲਟ੍ਰੋਜ਼ ’ਤੇ ਕੀਤਾ ਗਿਆ ਕ੍ਰੈਸ਼ ਟੈਸਟ, ਮਿਲੀ 5 ਸਟਾਰ ਰੇਟਿੰਗ (ਵੀਡੀਓ)

01/17/2020 4:57:58 PM

ਆਟੋ ਡੈਸਕ– ਭਾਰਤ ’ਚ ਟਾਟਾ ਦੀ ਨਵੀਂ ਪ੍ਰੀਮੀਅਮ ਹੈਚਬੈਕ ਕਾਰ ਅਲਟ੍ਰੋਜ਼ ਨੂੰ 22 ਜਨਵਰੀ ਨੂੰ ਲਾਂਚ ਕੀਤਾ ਜਾਣਾ ਤੈਅ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲਾਂਚ ਤੋਂ ਵੀ ਪਹਿਲਾਂ ਇਸ ਕਾਰ ਨੂੰ ਵੱਡੀ ਪ੍ਰਾਪਤੀ ਮਿਲੀ ਹੈ। ਨੈਕਸਨ ਤੋਂ ਬਾਅਦ ਟਾਟਾ ਦੀ ਇਹ ਦੂਜੀ ਕਾਰ ਹੈ ਜਿਸ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਦੱਸ ਦੇਈਏ ਕਿ ਟਾਟਾ ਅਲਟ੍ਰੋਜ਼ ਨੂੰ ਇਸ ਟੈਸਟ ’ਚ ਅਡਲਟ ਲੋਕਾਂ ਦੀ ਸੁਰੱਖਿਆ ਦੇ ਹਿਸਾਬ ਨਾਲ 17 ’ਚੋਂ 16.13 ਅੰਕ ਮਿਲੇ ਹਨ। ਉਥੇ ਹੀ ਚਾਈਲਡ ਪ੍ਰੋਟੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ 49 ’ਚੋਂ 29 ਅੰਕ ਮਿਲੇ ਹਨ। 

 

ਕਾਰ ਦੇ ਖਾਸ ਫੀਚਰਜ਼
ਟਾਟਾ ਅਲਟ੍ਰੋਜ਼ ’ਚ ਡਿਊਲ ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਕਾਰਨਰ ਸਟੇਬਿਲਟੀ ਕੰਟਰੋਲ, ਸੀਟ ਬੈਲਟ ਰਿਮਾਇੰਡਰ ਅਤੇ ਸਪੀਡ ਅਲਰਟ ਸਿਸਟਮ ਵਰਗੇ ਫੀਚਰਜ਼ ਸਟੈਂਡਰਡ ਮਾਡਲ ’ਚ ਹੀ ਦਿੱਤੇ ਗਏ ਹਨ। 

ਇੰਜਣ
ਅਲਫਾ ਆਰਕੀਟੈਕਚਰ ’ਤੇ ਤਿਆਰ ਕੀਤੀ ਗਈ ਇਸ ਕਾਰ ਨੂੰ ਦੋ ਇੰਜਣ ਆਪਸ਼ਨ ਦੇ ਨਾਲ ਲਿਆਇਆ ਜਾਵੇਗਾ ਜਿਸ ’ਚੋਂ ਇਕ 1.2 ਲੀਟਰ ਪੈਟਰੋਲ ਅਤੇ ਦੂਜਾ 1.5 ਲੀਟਰ ਡੀਜ਼ਲ ਇੰਜਣ ਹੋਵੇਗਾ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਫਿਲਹਾਲ ਕੰਪਨੀ ਨੇ ਇਸ ਕਾਰ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ।