AI ਨੂੰ ਲੈ ਕੇ ਸੁਦੰਰ ਪਿਚਾਈ ਦਾ ਵੱਡਾ ਬਿਆਨ, ਇਸ ਦੇ ਦਿਸ਼ਾ-ਨਿਰਦੇਸ਼ ਤੈਅ ਕਰਨ ਦੀ ਜ਼ਰੂਰਤ

01/21/2020 12:54:46 PM

ਗੈਜੇਟ ਡੈਸਕ– ਅਲਫਾਬੇਟ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏ.ਆਈ. ਲਈ ਨਵੀਂ ਗਾਈਡਲਾਈਨ ਜਾਰੀ ਕਰਨ ਦੀ ਲੋੜ ਹੈ। ਇਸ ਤਕਨੀਕ ਨੂੰ ਅਪਨਾਉਣ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ। ਜਿਵੇਂ ਸੈਲਫ ਡਰਾਈਵਿੰਗ ਦੇ ਸਾਨੂੰ ਨਿਯਮ ਬਣਾਉਣ ਦੀ ਲੋੜ ਹੈ, ਜਦਕਿ ਹੈਲਥ ਕੇਅਰ ਦੇ ਖੇਤਰ ’ਚ ਵੀ ਸਾਨੂੰ ਇਕ ਫਰੇਮਵਰਕ ਤਿਆਰ ਕਰਨਾ ਹੋਵੇਗਾ। ਜਿਸ ਨਾਲ ਮੈਡੀਕਲ ਦੇ ਖੇਤਰ ਦੇ ਨਾਲ-ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਮੁਸ਼ਕਲ ਸਮੱਸਿਆ ਨੂੰ ਵੀ ਖਤਮ ਕੀਤਾ ਜਾ ਸਕੇਗਾ। 

‘ਦਿ ਫਾਈਨੈਂਸ਼ੀਅਲ ਟਾਈਮਸ’ ਦੇ ਸੰਪਾਦਕੀ ’ਚ ਲਿਖਿਆ, ਮੇਰੇ ਦਿਮਾਗ ’ਚ ਕੋਈ ਸਵਾਲ ਨਹੀਂ ਹੈ ਕਿ ਏ.ਆਈ. ਨੂੰ ਕੰਟਰੋਲ ਨਹੀਂ ਕਰਨਾ ਚਾਹੀਦਾ ਪਰ ਪਰੇਸ਼ਾਨੀ ਇਹ ਹੈ ਕਿ ਇਸ ਲਈ ਕਿਸ ਤਰ੍ਹਾਂ ਦੇ ਨਜ਼ਰੀਏ  ਅਪਨਾਉਣਾ ਹੋਵੇਗਾ। ਸਾਨੂੰ ਯਕੀਨੀ ਕਰਨਾ ਹੋਵੇਗਾ ਕਿ ਇਹ ਤਕਨੀਕ ਸਾਰੇ ਯੂਜ਼ਰਜ਼ ਤਕ ਆਸਾਨੀ ਨਾਲ ਪਹੁੰਚ ਸਕੇ। ਇਸ ਲਈ ਗੂਗਲ ਮਹਾਰਤ, ਤਜ਼ਰਬੇ ਅਤੇ ਸਾਧਨਾਂ 'ਤੇ ਨਿਵੇਸ਼ ਕਰੇਗਾ।